ਸਬਜ਼ੀ ਲੈਕੇ ਆ ਰਹੇ ਬਜ਼ੁਰਗ ਨਾਲ ਵਾਪਰ ਗਿਆ ਹਾਦਸਾ, ਤਿਆਗ ਦਿੱਤਾ ਦਮ

Punjab

ਜਿਲ੍ਹਾ ਮੋਗਾ (ਪੰਜਾਬ) ਵਿਚ ਤੇਜ਼ ਸਪੀਡ ਪਿਕਅੱਪ ਦੀ ਟੱਕਰ ਨਾਲ ਇਕ ਬਜ਼ੁਰਗ ਦੀ ਮੌ-ਤ ਹੋ ਗਈ। ਜਦੋਂ ਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਪਿਕਅੱਪ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਬਜ਼ੁਰਗ ਦੇ ਲੜਕੇ ਦੇ ਬਿਆਨਾਂ ਉਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪਿਕਅੱਪ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮੋਗਾ ਦੇ ਪਿੰਡ ਰਣਸਿੰਘ ਕਲਾਂ ਦੇ ਵਾਸੀ ਰਣਜੋਧ ਸਿੰਘ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਪਿਤਾ ਸੁਖਜੀਤ ਸਿੰਘ ਉਮਰ 65 ਸਾਲ ਹਰ ਰੋਜ ਦੀ ਤਰ੍ਹਾਂ, ਵੀਰਵਾਰ ਦੀ ਸਵੇਰ ਨੂੰ ਸਬਜ਼ੀ ਖ੍ਰੀਦਣ ਲਈ ਮੋਟਰਸਾਈਕਲ ਰੇਹੜੀ ਲੈ ਕੇ ਮੋਗਾ ਸਬਜ਼ੀ ਮੰਡੀ ਗਿਆ ਸੀ।

ਸਵੇਰੇ 9 ਵਜੇ ਜਦੋਂ ਸੁਖਜੀਤ ਸਿੰਘ ਰੇਹੜੀ ਉਤੇ ਸਬਜ਼ੀਆਂ ਲੱਦ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਮੋਗਾ ਤੋਂ ਕੋਟਕਪੂਰਾ ਮੁੱਖ ਮਾਰਗ ਉਪਰ ਇੱਕ ਤੇਜ਼ ਰਫ਼ਤਾਰ ਪਿਕਅੱਪ (ਪੀ.ਬੀ.04ਵੀ 2066) ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਪਿੰਡ ਸੰਧੂਆਂ ਵਾਲਾ ਦੇ ਮੋੜ ਉਤੇ ਵਾਪਰਿਆ ਹੈ। ਰਣਜੋਧ ਸਿੰਘ ਅਨੁਸਾਰ ਤੇਜ਼ ਸਪੀਡ ਪਿਕਅੱਪ ਦੀ ਟੱਕਰ ਕਾਰਨ ਉਸ ਦੇ ਪਿਤਾ ਸੁਖਜੀਤ ਸਿੰਘ ਦਾ ਮੋਟਰਸਾਈਕਲ ਰੇਹੜੀ ਅੱਗੇ ਜਾ ਰਹੀ ਇਕ ਹੋਰ ਰੇਹੜੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਉਸ ਦੇ ਪਿਤਾ ਸੁਖਜੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਦੂਜੀ ਰੇਹੜੀ ਉਤੇ ਬੈਠਾ ਜਗਸੀਰ ਸਿੰਘ ਜ਼ਖ਼ਮੀ ਹੋ ਗਿਆ। ਜਗਸੀਰ ਸਿੰਘ ਮੋਗਾ ਦੇ ਪਿੰਡ ਤਾਰੇਵਾਲਾ ਦਾ ਰਹਿਣ ਵਾਲਾ ਹੈ।

ਦੂਜੇ ਪਾਸੇ ਹਾਦਸੇ ਤੋਂ ਬਾਅਦ ਡਰਾਈਵਰ ਪਿਕਅਪ ਛੱਡ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਇਸ ਮਾਮਲੇ ਬਾਰੇ ਮੋਗਾ ਸਿਟੀ ਸਾਊਥ ਥਾਣੇ ਦੇ ਏ. ਐਸ. ਆਈ. ਬੂਟਾ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਪਿਕਅੱਪ ਅਤੇ ਮੋਟਰਸਾਈਕਲ ਰੇਹੜੀ ਨੂੰ ਕਬਜ਼ੇ ਵਿਚ ਲੈ ਲਿਆ ਮ੍ਰਿਤਕ ਦੇ ਪੁੱਤਰ ਸੁਖਜੀਤ ਸਿੰਘ ਦੇ ਬਿਆਨਾਂ ਉਤੇ ਪਿਕਅੱਪ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਸੁਖਜੀਤ ਸਿੰਘ ਦੀ ਦੇਹ ਮੋਗਾ ਦੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਪੁਲਿਸ ਫਰਾਰ ਡਰਾਈਵਰ ਦਾ ਪਤਾ ਲਗਾਉਣ ਲਈ ਉਸ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਪਿਕਅੱਪ ਦੇ ਮਾਲਕ ਦਾ ਪਤਾ ਲਗਾ ਰਹੀ ਹੈ।

Leave a Reply

Your email address will not be published. Required fields are marked *