ਬਜ਼ੁਰਗ ਮਾਤਾ ਨਾਲ ਹੋਇਆ ਦੁਖਦ ਕੰਮ, ਪੇਕੇ ਪਰਿਵਾਰ ਵਾਲਿਆਂ ਨੇ ਪ੍ਰਗਟਾਈ ਇਹ ਸ਼ੰਕਾ

Punjab

ਇਹ ਦੁੱਖ ਭਰਿਆ ਸਮਾਚਾਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਇਥੇ ਬੀਤੀ ਰਾਤ ਥਾਣਾ ਝੰਡੇਰ, ਜਿਲ੍ਹਾ ਅੰਮ੍ਰਿਤਸਰ ਗੁਰੂ ਕਾ ਬਾਗ ਅਧੀਨ ਪੈਂਦੇ ਪਿੰਡ ਸੀਸਰਾ ਕਲਾਂ ਵਿੱਚ ਇੱਕ ਬਜ਼ੁਰਗ ਮਹਿਲਾ ਦਾ ਤਿੱਖੀ ਚੀਜ ਨਾਲ ਗਲ ਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਘਟਨਾ ਸਬੰਧੀ ਥਾਣਾ ਝੰਡੇਰ ਦੇ ਐਸ. ਐਚ. ਓ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਮਹਿਲਾ ਦੇ ਭਰਾ ਦਾ ਫੋਨ ਆਇਆ ਸੀ ਕਿ ਉਸ ਦੀ ਭੈਣ ਅਮਰਜੀਤ ਕੌਰ ਉਮਰ 70 ਸਾਲ ਪਤਨੀ ਚੰਨਣ ਸਿੰਘ ਵਾਸੀ ਪਿੰਡ ਸੈਸਰਾ ਕਲਾਂ ਦਾ ਕ-ਤ-ਲ ਕਰ ਦਿੱਤਾ ਗਿਆ ਹੈ।

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਹ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਮੌਕੇ ਉਤੇ ਪਹੁੰਚੇ ਤਾਂ ਦੇਖਿਆ ਕਿ ਮਹਿਲਾ ਦੇ ਗਲ ਅਤੇ ਛਾਤੀ ਉਤੇ ਕਿਸੇ ਤਿੱਖੀ ਚੀਜ ਨਾਲ ਕੀਤੇ ਵਾਰ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਪੁਲਿਸ ਨੇ ਬਲੱਡ ਨਾਲ ਭਿੱਜੇ ਕੱਪੜਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੇਹ ਨੂੰ ਪੋਸਟ ਮਾਰਟਮ ਦੇ ਲਈ ਅਜਨਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਇਸ ਮਾਮਲੇ ਵਿਚ ਮ੍ਰਿਤਕ ਮਹਿਲਾ ਅਮਰਜੀਤ ਕੌਰ ਦੇ ਭਰਾ ਮਹਿੰਦਰ ਸਿੰਘ ਬੱਲ ਵਾਸੀ ਪਿੰਡ ਬੱਲ ਸਚੰਦਰ ਥਾਣਾ ਰਾਜਾਸਾਂਸੀ ਨੇ ਪਰਿਵਾਰਕ ਮੈਂਬਰਾਂ ਉਤੇ ਆਪਣੀ ਭੈਣ ਦਾ ਕ-ਤ-ਲ ਕਰਨ ਦਾ ਸ਼ੰਕਾ ਜ਼ਾਹਰ ਕਰਦੇ ਹੋਏ ਕਿਹਾ ਕਿ ਪੁਲਿਸ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਗ੍ਰਿਫਤਾਰ ਕੀਤਾ ਜਾਵੇ। ਪੰਜਾਬ ਵਿਚ ਅੱਜ ਕੱਲ੍ਹ ਇਹੋ ਜਿਹੇ ਦੁੱਖ ਭਰੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਲੋਕਾਂ ਦਾ ਆਪਸ ਵਿਚ ਤਿਓਂ ਪਿਆਰ ਮੁਕਦਾ ਜਾ ਰਿਹਾ ਹੈ। ਵਾਹਿਗੁਰੂ ਜੀ ਭਲੀ ਕਰਨ ਸਭ ਨੂੰ ਸੋਝੀ ਬਖਸ਼ਣ।

Leave a Reply

Your email address will not be published. Required fields are marked *