ਮੱਧ ਪ੍ਰਦੇਸ਼ ਦੇ ਇੰਦੌਰ ਕਾਲਜ ਵਿੱਚ ਜ਼ਿੰਦਾ ਜਾਲ ਦਿੱਤੀ ਗਈ ਡੀ. ਐਮ. ਫਾਰਮਾ ਕਾਲਜ ਦੀ ਪ੍ਰਿੰਸੀਪਲ ਵਿਮੁਕਤ ਸ਼ਰਮਾ ਦੀ ਅੱਜ ਸਵੇਰੇ 4 ਵਜੇ ਚੋਇਤਰਾਮ ਹਸਪਤਾਲ ਵਿੱਚ ਮੌ-ਤ ਹੋ ਗਈ। ਦੱਸ ਦੇਈਏ ਕਿ ਕਾਲਜ ਦੇ ਸਾਬਕਾ ਵਿਦਿਆਰਥੀ ਨੇ ਫਾਰਮਾ ਵਿਭਾਗ ਦੀ ਪ੍ਰਿੰਸੀਪਲ ਵਿਮੁਕਤ ਸ਼ਰਮਾ ਨੂੰ ਪੈਟ-ਰੋਲ ਪਾ ਜ਼ਿੰਦਾ ਜਲਾ ਦਿੱਤਾ ਸੀ। ਇਸ ਘਟਨਾ ਵਿਚ ਪ੍ਰਿੰਸੀਪਲ 80 ਤੋਂ 90 ਫੀਸਦੀ ਜਲ ਗਈ ਸੀ। ਉਸ ਨੂੰ ਗੰਭੀਰ ਹਾਲਤ ਵਿਚ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਜਿੱਥੇ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਤੋਂ ਬਾਅਦ ਦੋਸ਼ੀ ਆਪਣਾ ਆਪ ਸਮਾਪਤ ਕਰਨ ਦੀ ਕੋਸ਼ਿਸ਼ ਵਿਚ ਸੀ, ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਮੁਤਾਬਕ ਮਾਰਕਸ਼ੀਟ ਨਾ ਮਿਲਣ ਤੋਂ ਨਾਰਾਜ਼ ਲੜਕੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਵਿਚ ਉਹ ਖੁਦ ਵੀ ਝੁਲਸ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਸੋਮਵਾਰ ਸ਼ਾਮ ਪੰਜ ਵਜੇ ਸਿਮਰੋਲ ਥਾਣਾ ਖੇਤਰ ਵਿਚ ਸਥਿਤ ਪ੍ਰਾਈਵੇਟ ਕਾਲਜ ਦੇ ਫਾਰਮਾ ਵਿਭਾਗ ਦੀ ਪ੍ਰਿੰਸੀਪਲ 54 ਸਾਲਾ ਵਿਮੁਕਤ ਸ਼ਰਮਾ ਛੁੱਟੀ ਤੋਂ ਬਾਅਦ ਘਰ ਜਾਣ ਦੇ ਲਈ ਸ਼ਾਮ 5 ਵਜੇ ਪਾਰਕਿੰਗ ਵਿਚ ਖੜ੍ਹੀ ਆਪਣੀ ਕਾਰ ਕੋਲ ਪਹੁੰਚੀ। ਇਸ ਦੌਰਾਨ ਵਿਮੁਕਤ ਉਥੇ ਲੱਗੇ ਦਰੱਖਤ ਤੋਂ ਬੇਲਪੱਤਰ ਨੂੰ ਤੋੜਨ ਲੱਗੀ। ਉਦੋਂ ਉਸ ਦੇ ਸਾਹਮਣੇ 24 ਸਾਲਾ ਆਸ਼ੂਤੋਸ਼ ਸ਼੍ਰੀ ਵਾਸਤਵ ਵਾਸੀ ਨਗਦਾ, ਉਜੈਨ, ਜੋ ਕਾਲਜ ਦਾ ਸਾਬਕਾ ਵਿਦਿਆਰਥੀ ਸੀ, ਸਾਹਮਣੇ ਆਇਆ।
ਇਸ ਤੋਂ ਪਹਿਲਾਂ ਕਿ ਵਿਮੁਕਤ ਕੁਝ ਸਮਝ ਪਾਉਂਦੀ, ਆਸ਼ੂਤੋਸ਼ ਨੇ ਆਪਣੇ ਹੱਥ ਵਿਚ ਰੱਖੇ ਬਕਸੇ ਵਿਚ ਭਰਿਆ ਪੈਟ-ਰੋਲ ਪ੍ਰਿੰਸੀਪਲ ਉਤੇ ਪਾ ਅੱਗ ਲਾ ਦਿੱਤੀ। ਇਸ ਹਾਦਸੇ ਤੋਂ ਬਾਅਦ ਆਸ਼ੂਤੋਸ਼ ਨੂੰ ਸਿਰਮੋਰ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਪ੍ਰਿੰਸੀਪਲ ਨਾਲ ਇਹ ਸਭ ਕਰ ਦੇਣ ਦਾ ਕਾਰਨ ਪੁੱਛਿਆ। ਦੋਸ਼ੀ ਨੇ ਕਿਹਾ ਕਿ ਉਸ ਨੇ ਕਾਲਜ ਤੋਂ ਪੜ੍ਹਾਈ ਕੀਤੀ ਸੀ। ਉਹ ਸੱਤਵੇਂ ਸਮੈਸਟਰ ਵਿੱਚ ਫੇਲ੍ਹ ਹੋ ਗਿਆ ਸੀ। ਇਸ ਤੋਂ ਬਾਅਦ 7ਵੇਂ ਅਤੇ 8ਵੇਂ ਸਮੈਸਟਰ ਦੀ ਪ੍ਰੀਖਿਆ ਇਕੱਠੀ ਦਿੱਤੀ ਸੀ। ਪ੍ਰੀਖਿਆ ਦਾ ਨਤੀਜਾ ਜੁਲਾਈ 2022 ਵਿਚ ਹੀ ਆ ਗਿਆ ਸੀ ਪਰ ਕਾਲਜ ਵਾਰ-ਵਾਰ ਆਉਣ ਤੇ ਵੀ ਮਾਰਕਸ਼ੀਟ ਨਹੀਂ ਦਿੱਤੀ ਜਾ ਰਹੀ ਸੀ। ਜਿਸ ਕਾਰਨ ਗੁੱਸੇ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।