ਗੁਜਰਾਤ ਦੇ ਭਾਵਨਗਰ ਸ਼ਹਿਰ ਤੋਂ ਇਕ ਦੁੱਖ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਭਾਵਨਗਰ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਦਾ ਵਿਆਹ ਸਮਾਗਮ ਉਸ ਸਮੇਂ ਮਾਤਮ ਵਿੱਚ ਬਦਲ ਗਿਆ ਜਦੋਂ ਰਸਮਾਂ ਦੌਰਾਨ ਲਾੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ-ਤ ਹੋ ਗਈ। ਪਰ ਬਾਰਾਤ ਨੂੰ ਖਾਲੀ ਹੱਥ ਵਾਪਸ ਭੇਜਣ ਦੀ ਬਜਾਏ ਲਾੜੀ ਦੇ ਪਰਿਵਾਰ ਵਾਲਿਆਂ ਨੇ ਲਾੜੇ ਨਾਲ ਆਪਣੀ ਛੋਟੀ ਧੀ ਦਾ ਵਿਆਹ ਕਰਵਾ ਦਿੱਤਾ। ਵਿਆਹ ਦੌਰਾਨ ਲਾੜੀ ਦੀ ਦੇਹ ਨੂੰ ਹਸਪਤਾਲ ਦੀ ਫਰਿੱਜ ਵਿਚ ਰੱਖਿਆ ਗਿਆ ਸੀ ਅਤੇ ਛੋਟੀ ਬੇਟੀ ਦੇ ਜਾਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।
ਭਾਵਨਗਰ ਸ਼ਹਿਰ ਦੇ ਸੁਭਾਸਨਗਰ ਇਲਾਕੇ ਵਿਚ ਰਹਿਣ ਵਾਲੇ ਭਰਵਾੜ ਪਰਿਵਾਰ ਦੇ ਜੀਣਾ ਰਠੌਰ ਦੀ ਵੱਡੀ ਬੇਟੀ ਹੇਤਲ ਦਾ ਵਿਆਹ ਨਾਰੀ ਪਿੰਡ ਦੇ ਵਿਸ਼ਾਲ ਰਾਣਾ ਭਾਈ ਦੇ ਨਾਲ ਹੋਣਾ ਸੀ। ਸ਼ਾਮ ਨੂੰ ਬਰਾਤ ਭਾਵਨਗਰ ਪਹੁੰਚ ਗਈ ਸੀ ਅਤੇ ਵਿਆਹ ਦੀਆਂ ਹੋਰ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੌਰਾਨ ਹੇਤਲ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਤਾਂ ਉਹ ਖੁੱਲ੍ਹੀ ਹਵਾ ਵਿਚ ਸਾਹ ਲੈਣ ਲਈ ਛੱਤ ਉਤੇ ਚਲੀ ਗਈ। ਹੇਤਲ ਛੱਤ ਉਤੇ ਬੇਹੋਸ਼ ਹੋ ਕੇ ਡਿੱਗ ਗਈ। ਪਰਿਵਾਰ ਵਾਲੇ ਹੇਤਲ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਹੇਤਲ ਨੂੰ ਦਿਲ ਦਾ ਅਟੈਕ ਆਇਆ ਸੀ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ ਹੈ। ਕੁਝ ਸਮਾਂ ਪਹਿਲਾਂ ਜਿਸ ਘਰ ਦੇ ਵਿੱਚ ਵਿਆਹ ਦੇ ਗੀਤਾਂ ਦੀ ਗੂੰਜ ਅਤੇ ਖੁਸ਼ੀਆਂ ਦਾ ਮਾਹੌਲ ਸੀ, ਉੱਥੇ ਬੇਟੀ ਦੀ ਮੌ-ਤ ਦੇ ਕਾਰਨ ਮਾਤਮ ਛਾ ਗਿਆ। ਇਸ ਦੌਰਾਨ ਪਰਿਵਾਰ ਨੇ ਹੇਤਲ ਦੀ ਦੇਹ ਨੂੰ ਹਸਪਤਾਲ ਦੀ ਫਰਿੱਜ ਵਿਚ ਰਖਵਾ ਦਿੱਤਾ। ਫਿਰ ਲਾੜੇ ਦਾ ਵਿਆਹ ਸਭ ਤੋਂ ਛੋਟੀ ਬੇਟੀ ਯਾਨੀ ਵਿਸ਼ਾਲ ਦੀ ਹੋਣ ਵਾਲੀ ਸਾਲੀ ਦੇ ਨਾਲ ਕਰਵਾ ਦਿੱਤਾ।