ਪੰਜਾਬ ਵਿਚ ਦਿਨ ਸੋਮਵਾਰ ਨੂੰ ਕੁਝ ਨੌਜਵਾਨਾਂ ਨੇ ਪਟਿਆਲਾ ਪੰਜਾਬੀ ਯੂਨੀਵਰਸਿਟੀ ਵਿੱਚ ਬੀ.ਟੈਕ ਦੇ ਦੀ ਪੜ੍ਹਾਈ ਕਰ ਰਹੇ ਲੜਕੇ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਨਵਜੋਤ ਸਿੰਘ ਉਰਫ਼ ਪ੍ਰਿੰਸ ਵਾਸੀ ਪਿੰਡ ਸੰਗਤਪੁਰਾ ਦੇ ਰੂਪ ਵਜੋਂ ਹੋਈ ਹੈ। ਇਹ ਘਟਨਾ ਕੈਂਪਸ ਵਿੱਚ ਸਥਿਤ ਇੰਜਨੀਅਰਿੰਗ ਵਿਭਾਗ ਦੇ ਕੋਲ ਵਾਪਰੀ ਹੈ।ਇੱਥੇ ਪਹਿਲਾਂ ਦੋ ਗਰੁੱਪਾਂ ਵਿੱਚ ਝੜਪ ਹੋਈ। ਇਸ ਦੇ ਨਾਲ ਹੀ ਦੋਸ਼ੀਆਂ ਨੇ ਵਿਦਿਆਰਥੀ ਦੇ ਪੇਟ ਵਿਚ ਤਿੱਖੇ ਹਥਿ-ਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਕੈਂਪਸ ਦੇ ਸਾਥੀ ਅਤੇ ਹੋਰਾਂ ਨੇ ਜ਼ਖਮੀ ਨਵਜੋਤ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚਦਾ ਕੀਤਾ। ਪਰ ਡਾਕਟਰੀ ਜਾਂਚ ਦੌਰਾਨ ਉਹ ਮ੍ਰਿਤਕ ਪਾਇਆ ਗਿਆ। ਇਸ ਤੋਂ ਪਹਿਲਾਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਯੂਨੀਵਰਸਿਟੀ ਦੇ ਸੁਰੱਖਿਆ ਕਰਮੀ ਤੇ ਹੋਰ ਕਰਮਚਾਰੀ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਵੱਲੋਂ ਸੂਚਨਾ ਮਿਲਣ ਉਤੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਵੀ ਉਥੇ ਪਹੁੰਚ ਗਈ। ਉਨ੍ਹਾਂ ਮੌਕੇ ਉਤੇ ਮੌਜੂਦ ਵਿਦਿਆਰਥੀਆਂ ਸਮੇਤ ਹੋਰਾਂ ਤੋਂ ਪੁੱਛ ਗਿੱਛ ਕੀਤੀ, ਪਰ ਖਬਰ ਲਿਖੇ ਜਾਣ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਘਟਨਾ ਵਾਲੀ ਥਾਂ ਉਤੇ ਮੌਜੂਦ ਲੜਕਿਆਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਝਗੜਾ ਦੁਪਹਿਰ 12 ਵਜੇ ਦੇ ਕਰੀਬ ਹੋਇਆ ਸੀ। ਇਸ ਦੌਰਾਨ ਇੰਜਨੀਅਰਿੰਗ ਵਿਭਾਗ ਨੇੜੇ ਕੁਝ ਨੌਜਵਾਨ ਇਕੱਠੇ ਹੋ ਗਏ। ਇੱਥੇ ਪਹਿਲਾਂ ਦੋ ਗਰੁੱਪਾਂ ਵਿੱਚ ਝ-ੜ-ਪ ਹੋ ਗਈ ਅਤੇ ਇਸ ਦੌਰਾਨ ਨੌਜਵਾਨਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਨਵਜੋਤ ਸਿੰਘ ਦੇ ਪੇਟ ਵਿੱਚ ਤਿੱਖੇ ਹਥਿ-ਆਰ ਨਾਲ ਵਾਰ ਕਰ ਦਿੱਤਾ। ਥਾਣਾ ਅਰਬਨ ਅਸਟੇਟ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਐਸ. ਐਚ. ਓ. ਅੰਮ੍ਰਿਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਨਵਜੋਤ ਦੀ ਮੌ-ਤ ਦੋ ਧੜਿਆਂ ਵਿੱਚ ਹੋਈ ਲੜਾਈ ਦੌਰਾਨ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਦਿਆਰਥੀਆਂ ਨੇ ਨਵਜੋਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਦੋ ਗੁੱਟਾਂ ਵਿੱਚ ਝਗੜਾ ਹੋ ਰਿਹਾ ਸੀ। ਇਸ ਦੌਰਾਨ ਨਵਜੋਤ ਇਕ ਪਾਸੇ ਖੜ੍ਹਾ ਸੀ। ਫਿਲਹਾਲ ਪੁਲਿਸ ਯੂਨੀਵਰਸਿਟੀ ਕੈਂਪਸ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।