ਪੁਲਿਸ ਕਾਂਸਟੇਬਲ ਦੀ ਕਸਰਤ ਕਰਨ ਦੌਰਾਨ, ਟੁੱਟੀ ਸਾਹਾਂ ਦੀ ਡੋਰ, ਘਰ ਵਿਚ ਸੋਗ

Punjab

ਇਹ ਦੁਖਦ ਖਬਰ ਹੈਦਰਾਬਾਦ ਤੋਂ ਸਾਹਮਣੇ ਆਈ ਹੈ। ਬੀਤੇ ਦਿਨੀਂ ਇਥੋਂ ਦੇ ਇੱਕ ਜਿਮ ਵਿੱਚ ਕਸਰਤ ਕਰਦੇ ਸਮੇਂ ਇੱਕ ਨੌਜਵਾਨ ਪੁਲਿਸ ਕਾਂਸਟੇਬਲ ਦੀ ਦਿਲ ਦਾ ਅਟੈਕ ਆਉਣ ਕਰਕੇ ਮੌ-ਤ ਹੋ ਗਈ। 24 ਸਾਲਾ ਪੁਲਿਸ ਕਾਂਸਟੇਬਲ ਯਮਜਾਲਾ ਧਰਮ ਵਿਸ਼ਾਲ ਵੀਰਵਾਰ ਸ਼ਾਮ ਨੂੰ ਮਰੇਦਪੱਲੀ ਦੇ ਇੱਕ ਜਿਮ ਵਿੱਚ ਬੇਹੋਸ਼ ਹੋ ਗਿਆ ਅਤੇ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਦੀ ਸ਼ੁੱਕਰਵਾਰ ਨੂੰ ਜਿਮ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਸੀ। ਜਿਸ ਵਿੱਚ ਕਾਂਸਟੇਬਲ ਵੱਡੇ-ਵੱਡੇ ਪੁਸ਼ਅਪਸ ਕਰਦਾ ਨਜ਼ਰ ਆ ਰਿਹਾ ਹੈ।

ਉਹ ਅਚਾਨਕ ਜਿਮ ਵਿੱਚ ਡਿੱਗ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਕਾਂਸਟੇਬਲ ਨੇ ਆਪਣੇ ਆਪ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਫੁਟੇਜ ਵਿਚ ਵਿਸ਼ਾਲ ਜਿਮ ਵਿਚ ਪੁਸ਼ਅੱਪਸ ਕਰਦਾ ਦਿਖਾਈ ਦੇ ਰਿਹਾ ਹੈ। ਪੁਸ਼ਅੱਪ ਤੋਂ ਬਾਅਦ ਜਦੋਂ ਉਹ ਖੜ੍ਹਾ ਹੋਇਆ ਤਾਂ ਅਚਾਨਕ ਡਿੱਗਣ ਲੱਗਾ ਪਰ ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਜ਼ਮੀਨ ਉਤੇ ਡਿੱਗ ਪਿਆ। ਜਿਮ ਵਿਚ ਮੌਜੂਦ ਹੋਰ ਲੋਕ ਵੀ ਉਸ ਦੀ ਮਦਦ ਲਈ ਆਏ। ਉਨ੍ਹਾਂ ਨੇ ਉਸ ਉਤੇ ਪਾਣੀ ਛਿੜਕਿਆ ਪਰ ਕੋਈ ਪ੍ਰਤੀਕਿਰਿਆ ਨਹੀਂ ਹੋਈ। ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।

ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਦੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਡਾਕਟਰਾਂ ਅਨੁਸਾਰ, ਜ਼ਾਹਰ ਤੌਰ ਉਤੇ ਉਸ ਨੂੰ ਦਿਲ ਦਾ ਅਟੈਕ ਆਇਆ ਸੀ। ਵਿਸ਼ਾਲ 2020 ਬੈਚ ਦਾ ਕਾਂਸਟੇਬਲ ਸੀ ਅਤੇ ਦੋ ਸਾਲ ਪਹਿਲਾਂ ਪੁਲਿਸ ਵਿੱਚ ਭਰਤੀ ਹੋਇਆ ਸੀ। ਆਸਿਫ ਨਗਰ ਥਾਣੇ ਦੇ ਉਸ ਦੇ ਸਾਥੀਆਂ ਦੇ ਦੱਸਣ ਅਨੁਸਾਰ, ਉਹ ਆਪਣੀ ਸਿਹਤ ਅਤੇ ਤੰਦਰੁਸਤੀ ਪ੍ਰਤੀ ਬਹੁਤ ਸੁਚੇਤ ਸੀ। ਉਸ ਨੂੰ ਕੋਈ ਵੀ ਸਿਹਤ ਸਬੰਧੀ ਸਮੱਸਿਆ ਨਹੀਂ ਸੀ। ਬੋਵਨਪੱਲੀ ਦਾ ਰਹਿਣ ਵਾਲਾ ਵਿਸ਼ਾਲ ਆਪਣੀ ਹਫਤਾਵਾਰੀ ਛੁੱਟੀ ਉਤੇ ਜਿੰਮ ਗਿਆ ਸੀ।

Leave a Reply

Your email address will not be published. Required fields are marked *