ਬੇਟੇ ਬਾਰੇ ਅਮਰੀਕਾ ਤੋਂ, ਪਿਤਾ ਨੂੰ ਆਇਆ ਦੁਖਦ ਫੋਨ, ਪਰਿਵਾਰ ਵਿਚ ਛਾਇਆ ਸੋਗ

Punjab

ਆਪਣੇ ਸੁਨਹਿਰੇ ਭਵਿੱਖ ਦੀਆਂ ਉਮੀਦਾਂ ਵਿੱਚ ਬਹੁਤ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਸਖ਼ਤ ਮਿਹਨਤ ਕਰਦੇ ਹਨ। ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਵੀ ਹੋ ਜਾਂਦਾ ਹੈ ਕਿ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ ਅਤੇ ਪਰਿਵਾਰਕ ਮੈਂਬਰਾਂ ਉਤੇ ਦੁੱਖਾਂ ਦੇ ਪਹਾੜ ਟੁੱਟ ਜਾਂਦੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਲਾਕ ਨਡਾਲਾ ਅਧੀਨ ਆਉਂਦੇ ਪਿੰਡ ਤਲਵਾੜਾ (ਕਪੂਰਥਲਾ) ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਅਟੈਕ ਆ ਜਾਣ ਦੇ ਕਾਰਨ ਮੌ-ਤ ਹੋ ਗਈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਤਰਲੋਚਨ ਸਿੰਘ ਰੰਧਾਵਾ ਨੇ ਦੱਸਿਆ ਕਿ 5 ਸਾਲ ਪਹਿਲਾਂ ਉਸ ਨੇ ਆਪਣੇ ਲੜਕੇ ਤਲਵਿੰਦਰ ਸਿੰਘ ਉਰਫ ਟਿੰਡੀ ਉਮਰ 23 ਸਾਲ ਨੂੰ ਕਰਜ਼ਾ ਲੈ ਕੇ ਵਿਦੇਸ਼ ਅਮਰੀਕਾ ਭੇਜਿਆ ਸੀ। ਅਮਰੀਕਾ ਵਿਚ ਤਲਵਿੰਦਰ ਸਿੰਘ ਇੱਕ ਦੁਕਾਨ ਤੇ ਕੰਮ ਕਰਦਾ ਸੀ। ਬੀਤੀ ਰਾਤ ਦੁਕਾਨ ਤੋਂ ਕੰਮ ਕਰਨ ਤੋਂ ਬਾਅਦ ਉਹ ਆਪਣੇ ਘਰ ਪਹੁੰਚਿਆ ਤਾਂ ਰਾਤ ਨੂੰ ਸੁੱਤੇ ਪਏ ਨੂੰ ਅਚਾਨਕ ਦਿਲ ਦਾ ਅਟੈਕ ਆ ਗਿਆ ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਉਨ੍ਹਾਂ ਨੂੰ ਇਹ ਖਬਰ ਅਮਰੀਕਾ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਫੋਨ ਕਰਕੇ ਦਿੱਤੀ।

ਅੱਗੇ ਤਰਲੋਚਨ ਸਿੰਘ ਰੰਧਾਵਾ ਨੇ ਦੱਸਿਆ ਕਿ ਉਸ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਲੜਕੇ ਨੂੰ ਅਮਰੀਕਾ ਭੇਜਿਆ ਸੀ, ਜਿਸ ਨੂੰ ਉਹ ਹੁਣ ਤੱਕ ਨਹੀਂ ਮੋੜ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤ ਦੀ ਦੇਹ ਭਾਰਤ ਲਿਆਉਣ ਦੇ ਲਈ ਭਾਰਤ ਅਤੇ ਪੰਜਾਬ ਦੀ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਾ ਵਿਚ ਰਹਿੰਦੇ ਪੰਜਾਬ ਵਾਲਿਆਂ ਅਤੇ ਸਮਾਜਿਕ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਮਦਦ ਲਈ ਬੇਨਤੀ ਕੀਤੀ ਹੈ।

Leave a Reply

Your email address will not be published. Required fields are marked *