ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਮਾਤਾ ਦਾ ਕ-ਤ-ਲ ਕਰ ਦਿੱਤਾ ਗਿਆ। ਪੁਲਿਸ ਨੇ ਕੇਸ਼ ਦਾ ਪਰਦਾ-ਫਾਸ਼ ਕਰਦੇ ਹੋਏ ਮ੍ਰਿਤਕ ਮਹਿਲਾ ਦੀ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਨੂੰਹ ਨਾਲ ਸੱਸ ਦੀ ਬਣਦੀ ਨਹੀਂ ਸੀ। ਦੋਨਾਂ ਵਿੱਚ ਹਰ ਰੋਜ਼ ਕਲੇਸ਼ ਹੁੰਦਾ ਸੀ। ਸੱਸ ਨੂੰ ਟਿਕਾਣੇ ਲਾਉਣ ਲਈ ਨੂੰਹ ਨੇ ਪਹਿਲਾਂ ਬਾਲੇ ਨਾਲ ਉਸ ਦੇ ਸਿਰ ਉਤੇ ਵਾਰ ਕੀਤਾ। ਫਿਰ ਬਿਜਲੀ ਲਾ ਕੇ ਕ-ਤ-ਲ ਕਰ ਦਿੱਤਾ। ਪੁਲਿਸ ਨੇ ਘਟਨਾ ਲਈ ਵਰਤਿਆ ਬਾਲਾ ਬਰਾਮਦ ਕਰਕੇ ਦੋਸ਼ੀ ਨੂੰਹ ਨੂੰ ਰਿਮਾਂਡ ਤੇ ਲੈ ਲਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ 25 ਫਰਵਰੀ ਨੂੰ ਅਜਨਾਲਾ ਦੇ ਪਿੰਡ ਸੈਂਸਰਾ ਕਲਾਂ ਵਿੱਚ ਅਮਰਜੀਤ ਕੌਰ ਨਾਮ ਦੀ ਬਜ਼ੁਰਗ ਮਾਤਾ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਉਸ ਦੇ ਸਿਰ ਤੇ ਗੰਭੀਰ ਜ਼ਖ਼ਮ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਸੀ। ਪੁਲਿਸ ਨੇ ਆਪਣੀ ਜਾਂਚ ਦੌਰਾਨ ਅਮਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਦੇ ਬਿਆਨ ਲਏ। ਪੁਲਿਸ ਨੇ ਅਮਰਜੀਤ ਕੌਰ ਦੀ ਨੂੰਹ ਨਰਿੰਦਰਜੀਤ ਕੌਰ ਤੋਂ ਵੀ ਪੁੱਛ ਗਿੱਛ ਕੀਤੀ। ਸ਼ੁਰੂ ਵਿੱਚ ਤਾਂ ਨੂੰਹ ਪੁਲਿਸ ਨੂੰ ਗੁੰਮਰਾਹ ਕਰਦੀ ਰਹੀ।
ਵਾਰ-ਵਾਰ ਬਿਆਨ ਬਦਲ ਦੇਣ ਕਾਰਨ ਪੁਲਿਸ ਨੂੰ ਨੂੰਹ ਤੇ ਸ਼ੰਕਾ ਹੋ ਗਈ। ਜਦੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਨੂੰਹ ਨੇ ਸੱਚ ਬੋਲ ਦਿੱਤਾ। ਦੋਸ਼ੀ ਨੂੰਹ ਨਰਿੰਦਰਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਉਸ ਦੀ ਆਪਣੀ ਸੱਸ ਅਮਰਜੀਤ ਕੌਰ ਨਾਲ ਨਹੀਂ ਬਣਦੀ ਸੀ। ਉਨ੍ਹਾਂ ਵਿਚਕਾਰ ਕਾਫੀ ਝਗੜਾ ਰਹਿੰਦਾ ਸੀ। ਬੀਤੀ 25 ਤਰੀਕ ਨੂੰ ਵੀ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਇਸ ਦੌਰਾਨ ਉਸ ਨੇ ਸੱਸ ਉਤੇ ਬਾਲੇ ਨਾਲ ਵਾਰ ਕਰ ਦਿੱਤਾ।
ਪੁੱਛ ਗਿੱਛ ਦੌਰਾਨ ਦੋਸ਼ੀ ਨੂੰਹ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਬਾਲੇ ਨਾਲ ਸਿਰ ਤੇ ਵਾਰ ਕੀਤਾ ਸੀ। ਇਸ ਤੋਂ ਬਾਅਦ ਕਰੰਟ ਲਾ ਕੇ ਉਸ ਦਾ ਕ-ਤ-ਲ ਕਰ ਦਿੱਤਾ ਸੀ। ਫਿਰ ਦੇਹ ਨੂੰ ਘਰ ਵਿੱਚ ਛੁਪਾ ਦਿੱਤਾ ਸੀ। ਇਸ ਮਾਮਲੇ ਉਤੇ ਡੀ. ਐਸ. ਪੀ. ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਦੋਸ਼ੀ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਨੂੰ ਅੰਜਾਮ ਦੇਣ ਵਿੱਚ ਵਰਤਿਆ ਗਿਆ ਬਾਲਾ ਵੀ ਬਰਾਮਦ ਕਰ ਲਿਆ ਗਿਆ ਹੈ। ਦੋਸ਼ੀ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।