ਵਿਦੇਸ਼ ਰਹਿੰਦੀ ਵਿਧਾਇਕ ਦੀ ਭਾਣਜੀ ਨਾਲ ਹਾਦਸਾ, ਘਰ ਵਿਚ ਛਾਇਆ ਸੋਗ

Punjab

ਅਮਰੀਕਾ ਤੋਂ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਲਈ ਇੱਕ ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਉੜਮੁੜ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਅਮਰੀਕਾ ਵਿਚ ਰਹਿਣ ਵਾਲੀ ਭਾਣਜੀ ਬਲਵੀਰ ਸਿੰਘ ਦੀ ਪੁੱਤਰੀ ਗੁਰਜੋਤ ਕੌਰ ਦੀ ਅਚਾਨਕ ਹੀ ਇਕ ਸੜਕ ਹਾਦਸੇ ਦੇ ਵਿੱਚ ਮੌ-ਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਅਤੇ ਵੱਡੀ ਗਿਣਤੀ ਦੇ ਵਿਚ ਸੋਗ ਕਰਨ ਵਾਲੇ ਵਿਧਾਇਕ ਦੇ ਘਰ ਦੁੱਖ ਪ੍ਰਗਟ ਕਰਨ ਦੇ ਪਹੁੰਚਣੇ ਸ਼ੁਰੂ ਹੋ ਗਏ।

ਇਸ ਘਟਨਾ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਧਾਇਕ ਦੀ ਭੈਣ ਰਮਨਦੀਪ ਕੌਰ ਅਮਰੀਕਾ ਦੇ ਸਟਾਕਟਨ ਕੈਲੀਫੋਰਨੀਆ ਦੇ ਵਿਚ ਲੰਬੇ ਸਮੇਂ ਤੋਂ ਆਪਣੇ ਪਤੀ ਬਲਵੀਰ ਸਿੰਘ ਅਤੇ ਦੋ ਬੱਚਿਆਂ ਦੇ ਨਾਲ ਰਹਿ ਰਹੀ ਹੈ। ਕੱਲ੍ਹ ਸਵੇਰੇ ਰਮਨਦੀਪ ਕੌਰ ਦੀ ਬੇਟੀ ਗੁਰਜੋਤ ਕੌਰ ਜਦੋਂ ਆਪਣੀ ਕਾਰ ਤੇ ਕਿਤੇ ਜਾ ਰਹੀ ਰਹੀ ਸੀ ਤਾਂ ਅਚਾਨਕ ਅੱਗੇ ਆ ਰਹੀ ਕਾਰ ਦੇ ਨਾਲ ਉਸ ਦੀ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਕਾਰਨ ਗੁਰਜੋਤ ਕੌਰ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਜੋਤ ਕੌਰ ਦੀ ਉਮਰ ਸਿਰਫ 22 ਸਾਲ ਸੀ ਅਤੇ ਉਹ ਅਜੇ ਤੱਕ ਕੁਆਰੀ ਸੀ। ਇਸ ਦੁੱਖ ਭਰੇ ਵਕਤ ਮੌਕੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ, ਸਿਆਸੀ ਆਗੂ ਅਤੇ ਵੱਡੀ ਗਿਣਤੀ ਦੇ ਵਿੱਚ ਸਾਕ ਸਬੰਧੀ ਲੋਕ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਇਥੇ ਜਿਕਰਯੋਗ ਹੈ ਕਿ ਵਿਦੇਸ਼ੀ ਧਰਤੀ ਤੋਂ ਆਏ ਦਿਨ ਹੀ ਪੰਜਾਬ ਨਾਲ ਸਬੰਧਤ ਲੋਕਾਂ ਦੀਆਂ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਵਾਹਿਗੁਰੂ ਭਲੀ ਕਰਨ ਕਿਸੇ ਵੀ ਮਾਂ ਪਿਓ ਦਾ ਧੀ-ਪੁੱਤ ਚੜ੍ਹਦੀ ਉਮਰੇ ਜੱਗ ਤੋਂ ਨਾ ਜਾਵੇ।

Leave a Reply

Your email address will not be published. Required fields are marked *