ਇਹ ਖਬਰ ਪੰਜਾਬ ਦੇ ਜਿਲ੍ਹਾ ਸੰਗਰੂਰ ਤੋਂ ਪ੍ਰਾਪਤ ਹੋਈ ਹੈ। ਇਥੇ ਚੋਰੀ ਦਾ ਸਾਮਾਨ ਵੰਡਣ ਨੂੰ ਲੈ ਕੇ 3 ਦੋਸਤਾਂ ਵਿਚ ਹੋਈ ਲੜਾਈ ਵਿਚ ਇਕ ਦੋਸਤ ਦੀ ਮੌ-ਤ ਹੋ ਗਈ। ਦੋਸ਼ ਹੈ ਕਿ ਦੋ ਦੋਸਤਾਂ ਨੇ ਤੀਜੇ ਦੋਸਤ ਨੂੰ ਫੜ ਕੇ ਕੰਧ ਨਾਲ ਸਿਰ ਮਾਰਿਆ। ਇਸ ਤੋਂ ਬਾਅਦ ਉਸ ਦਾ ਗਲ ਦਬਾ ਦਿੱਤਾ। ਇਸ ਘਟਨਾ ਤੋਂ ਬਾਅਦ ਨੌਜਵਾਨ ਦੀ ਦੇਹ 3 ਦਿਨ ਤੱਕ ਘਰ ਵਿਚ ਪਈ ਰਹੀ। ਸੰਗਰੂਰ ਜਿਲ੍ਹੇ ਦੇ ਪਿੰਡ ਗੰਡੇਵਾਲ ਦੀ ਵਸਨੀਕ ਹਰਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ 4 ਭੈਣ-ਭਰਾ ਸੀ। ਸਭ ਤੋਂ ਛੋਟਾ ਭਰਾ ਸਵਰਨ ਸਿੰਘ ਉਰਫ਼ ਸੋਮਾ ਉਮਰ 35 ਸਾਲ ਅਣਵਿਆਹਿਆ ਸੀ ਜਦੋਂ ਕਿ 3 ਭੈਣ ਭਰਾ ਵਿਆਹੇ ਹੋਏ ਹਨ।
ਸਵਰਨ ਸਿੰਘ ਦਾ ਆਪਣੇ ਭਰਾ ਚੂਹੜ ਸਿੰਘ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ, ਦੋਵੇਂ ਭਰਾ ਆਪਣੇ ਵੱਖ-ਵੱਖ ਘਰ ਵਿਚ ਰਹਿੰਦੇ ਹਨ। ਦੋਹਾਂ ਘਰਾਂ ਦੀ ਕੰਧ ਸਾਂਝੀ ਹੈ। ਛੋਟਾ ਭਰਾ ਸਵਰਨ ਸਿੰਘ ਉਸ ਨੂੰ ਮਿਲਣ ਆਉਂਦਾ ਰਹਿੰਦਾ ਸੀ ਪਰ ਪਿਛਲੇ 3 ਦਿਨਾਂ ਤੋਂ ਨਹੀਂ ਆਇਆ। ਉਹ ਸੋਮਵਾਰ ਦੁਪਹਿਰ ਪਿੰਡ ਰਾਮ ਨਗਰ ਛੰਨਾ ਵਿਖੇ ਆਈ ਜਿੱਥੇ ਘਰ ਦਾ ਮੇਨ ਗੇਟ ਖੁੱਲ੍ਹਾ ਸੀ ਅਤੇ ਕਮਰੇ ਨੂੰ ਤਾਲਾ ਲੱਗਿਆ ਸੀ। ਕਮਰੇ ਵਿੱਚੋਂ ਬਦਬੂ ਆ ਰਹੀ ਸੀ। ਜਦੋਂ ਮੈਂ ਤਾਲਾ ਤੋੜ ਕੇ ਦੇਖਿਆ ਤਾਂ ਅੰਦਰ ਮੇਰੇ ਭਰਾ ਦਾ ਮ੍ਰਿਤਕ ਸਰੀਰ ਪਿਆ ਸੀ। ਭੈਣ ਦੇ ਬਿਆਨਾਂ ਉਤੇ ਪੁਲਿਸ ਨੇ ਕ-ਤ-ਲ ਦਾ ਮਾਮਲਾ ਦਰਜ ਕਰਕੇ ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਤਨਾਮ ਅਤੇ ਸੁਖਚੈਨ ਸਿੰਘ ਨੇ ਘਰ ਨੂੰ ਤਾਲਾ ਲਾ ਕੇ ਸਵਰਨ ਸਿੰਘ ਨੂੰ ਫੜ ਲਿਆ ਅਤੇ ਕੰਧ ਨਾਲ ਸਿਰ ਮਾਰਿਆ। ਜਦੋਂ ਉਹ ਜ਼ਮੀਨ ਤੇ ਡਿੱਗ ਗਿਆ ਤਾਂ ਉਸ ਦਾ ਗਲਾ ਦਬਾ ਦਿੱਤਾ। ਇਸ ਕਾਰਨ ਸਵਰਨ ਸਿੰਘ ਦੀ ਮੌ-ਤ ਹੋ ਗਈ। ਬਾਅਦ ਵਿੱਚ ਦੋਸ਼ੀ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਐਸ. ਐਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਵਰਨ ਸਿੰਘ ਦੀ ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਨਾਲ ਦੋਸਤੀ ਸੀ। ਉਹ ਨਸ਼ੇ ਦੇ ਆਦੀ ਹਨ।
ਕੁਝ ਦਿਨ ਪਹਿਲਾਂ ਤਿੰਨਾਂ ਨੇ ਪਿੰਡ ਰਾਮ ਨਗਰ ਛੰਨਾ ਤੋਂ ਐਲ. ਸੀ. ਡੀ. ਅਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ। 24 ਫਰਵਰੀ ਦੀ ਰਾਤ ਨੂੰ ਸਵਰਨ ਸਿੰਘ ਦੇ ਘਰ ਚੋਰੀ ਦਾ ਸਾਮਾਨ ਵੰਡਣ ਨੂੰ ਲੈ ਕੇ ਤਿੰਨਾਂ ਵਿਚਾਲੇ ਲੜਾਈ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਵਰਨ ਸਿੰਘ ਉਰਫ ਸੋਮਾ ਦਾ ਕ-ਤ-ਲ ਕਰ ਦਿੱਤਾ। ਪੁਲਿਸ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।