ਵਿਆਹ ਕੇ ਆਉਂਦੇ ਹੀ ਘਰ ਦੇ ਵਿਹੜੇ ਵਿੱਚ ਨਵੀਂ ਨੂੰਹ ਦਾ ਨਿੱਘਾ ਸੁਆਗਤ ਕੀਤਾ ਗਿਆ। ਘਰ ਵਿਚ ਖੁਸ਼ੀ ਦਾ ਮਾਹੌਲ ਸੀ, ਲਾੜੇ ਦੀ ਮਾਂ ਅਤੇ ਭੈਣਾਂ ਬਹੁਤ ਖੁਸ਼ ਸਨ। ਪਰ ਅਗਲੇ ਹੀ ਦਿਨ ਲਾੜੀ ਦੀ ਮੌ-ਤ ਨਾਲ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਜਿੱਥੇ ਕੁਝ ਸਮਾਂ ਪਹਿਲਾਂ ਤੱਕ ਹਰ ਪਾਸੇ ਜਸ਼ਨ ਦਾ ਮਾਹੌਲ ਸੀ, ਉੱਥੇ ਹੁਣ ਹਰ ਪਾਸੇ ਸੋਗ ਅਤੇ ਵੈਣ ਪੈ ਰਹੇ ਸਨ। ਬੀਤੀ 27 ਫਰਵਰੀ ਨੂੰ ਆਗਰਾ ਦੇ ਫਤਿਹਪੁਰ ਸੀਕਰੀ ਕਸਬੇ ਦੇ ਮੁਹੱਲਾ ਮਹਾਦੇਵ ਗਲੀ ਵਿਚ ਲਾੜੀ ਦੇ ਆਉਣ ਦੇ ਦੂਜੇ ਦਿਨ ਹੀ ਉਸ ਦੀ ਮੌ-ਤ ਕਾਰਨ ਹਰ ਕੋਈ ਹੈਰਾਨ ਸੀ। ਇਹ ਵਿਆਹ 26 ਫਰਵਰੀ ਨੂੰ ਹੋਇਆ ਸੀ। ਕਸਬੇ ਦੀ ਮਹਾਦੇਵ ਗਲੀ ਵਾਸੀ ਰਾਜੂ ਪੁੱਤਰ ਬੱਲਨ ਦੀ ਬਰਾਤ ਆਗਰਾ ਦੇ ਧੂਲੀਆ ਗੰਜ ਵਿਖੇ ਗਈ ਸੀ। ਇੱਥੇ ਸੋਨੀਆ ਪੁੱਤਰੀ ਮੁੰਨਾਲਾਲ ਨਾਲ ਸੱਤ ਫੇਰੇ ਹੋਏ ਸਨ। ਵਿਆਹ ਦੇ ਬੰਧਨ ਵਿਚ ਬੱਝਣ ਤੋਂ ਅਗਲੇ ਦਿਨ ਰਾਮੂ ਆਪਣੀ ਦੁਲਹਨ ਨੂੰ 27 ਫਰਵਰੀ ਨੂੰ ਹਸੀ-ਖੁਸ਼ੀ ਆਪਣੇ ਘਰ ਲੈ ਆਇਆ।
ਨਵੀਂ ਨੂੰਹ ਦੇ ਆਉਣ ਉਤੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ। ਸ਼ੁਭ ਗੀਤ ਗਾਏ ਜਾ ਰਹੇ ਸਨ। ਆਏ ਹੋਏ ਰਿਸ਼ਤੇਦਾਰ ਨੂੰਹ ਦੇ ਮੂੰਹ ਦਿਖਾਈ ਤੋਂ ਬਾਅਦ ਘਰ ਪਰਤਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਹੀ ਨੂੰਹ ਦੀ ਤਬੀਅਤ ਵਿਗੜ ਗਈ। ਸੋਨੀਆ ਦੀ ਤਬੀਅਤ ਵਿਗੜਨ ਤੋਂ ਬਾਅਦ ਸਹੁਰਿਆਂ ਵਾਲੇ ਉਸ ਨੂੰ ਭਰਤਪੁਰ ਦੇ ਆਰ. ਬੀ. ਐਮ. ਹਸਪਤਾਲ ਲੈ ਗਏ। ਇੱਥੇ ਡਾਕਟਰਾਂ ਵਲੋਂ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਨਵੀਂ ਵਿਆਹੀ ਦੀ ਮੌ-ਤ ਦੀ ਖ਼ਬਰ ਨੇ ਹੜ-ਕੰਪ ਮਚਾ ਦਿੱਤਾ ਦੂਜੇ ਪਾਸੇ ਜਦੋਂ ਇਹ ਖ਼ਬਰ ਮਾਪਿਆਂ ਤੱਕ ਪਹੁੰਚੀ ਤਾਂ ਉਹ ਧੀ ਦੀ ਮੌ-ਤ ਨਾਲ ਸਹਿਮ ਗਏ।
ਸੂਚਨਾ ਮਿਲਦੇ ਹੀ ਲਾੜੀ ਦਾ ਭਰਾ ਕਰਨ ਕੁਮਾਰ ਅਤੇ ਹੋਰ ਪੇਕਿਆਂ ਦੇ ਲੋਕ ਸੀਕਰੀ ਪਹੁੰਚ ਗਏ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮਾਪਿਆਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਬਿਮਾਰ ਸੀ। ਆਗਰਾ ਵਿੱਚ ਇੱਕ ਡਾਕਟਰ ਕੋਲ ਉਸ ਦਾ ਇਲਾਜ ਚੱਲ ਰਿਹਾ ਸੀ। ਇਸ ਸਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੇਰ ਰਾਤ ਲਾੜੀ ਦੀ ਮ੍ਰਿਤਕ ਦੇਹ ਦਾ ਸਸਕਾਰ ਉਸ ਦੇ ਸਹੁਰੇ ਕਰ ਦਿੱਤਾ ਗਿਆ।