ਪਤਨੀ ਤੋਂ ਨਾਰਾਜ਼ ਨੌਜਵਾਨ ਨੇ ਚੁਣਿਆ ਗਲਤ ਰਾਹ, ਵੈੱਬਸਾਈਟ ਰਾਹੀਂ ਹੋਇਆ ਸੀ ਰਿਸ਼ਤਾ

Punjab

ਇਹ ਸਮਾਚਾਰ ਪੰਜਾਬ ਦੇ ਲੁਧਿਆਣੇ ਜਿਲ੍ਹੇ ਤੋਂ ਸਾਹਮਣੇ ਆਇਆ ਹੈ। ਇਥੇ ਪਤਨੀ ਕੋਲੋਂ ਤੰਗ ਆ ਕੇ ਪਿੰਡ ਮਾਣਕਵਾਲ ਦੇ ਇਕ ਨੌਜਵਾਨ ਨੇ ਜ਼ਹਿ-ਰੀਲਾ ਪਦਾਰਥ ਲੈਕੇ ਆਪਣੀ ਜਿੰਦਗੀ ਸਮਾਪਤ ਕਰ ਲਈ ਹੈ। ਮ੍ਰਿਤਕ ਦਾ ਨਾਮ ਭੁਪਿੰਦਰ ਸਿੰਘ ਉਮਰ 39 ਸਾਲ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਾ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਭੁਪਿੰਦਰ ਦੀ ਮਾਤਾ ਦੇ ਬਿਆਨਾਂ ਉਤੇ ਦੋਸ਼ੀ ਪਤਨੀ ਅਮਨਦੀਪ ਕੌਰ ਖ਼ਿਲਾਫ਼ ਖੁ-ਦ ਕੁ-ਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ।

ਆਪਣੀ ਸ਼ਿਕਾਇਤ ਵਿੱਚ ਜਸਬੀਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਲੜਕਾ ਭੁਪਿੰਦਰ ਸਿੰਘ ਆਪਣੀ ਪਹਿਲੀ ਪਤਨੀ ਤੋਂ ਤਲਾਕਸ਼ੁਦਾ ਸੀ। ਇਸ ਤੋਂ ਬਾਅਦ ਉਸ ਦੀ ਅਮਨਦੀਪ ਕੌਰ ਨਾਲ ਮੈਟਰੀਮੋਨੀਅਲ ਸਾਈਟ ਉਤੇ ਗੱਲ ਹੋਈ। ਅਮਨਦੀਪ ਕੌਰ ਇਕ ਹਸਪਤਾਲ ਵਿੱਚ ਨਰਸ ਹੈ। ਜਿਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ। ਇਹ ਉਸ ਦੇ ਪੁੱਤਰ ਦਾ ਦੂਜਾ ਵਿਆਹ ਸੀ। ਵਿਆਹ ਤੋਂ ਬਾਅਦ ਅਮਰਦੀਪ ਕੌਰ ਦਾ ਉਸ ਦੇ ਬੇਟੇ ਨਾਲ ਹਮੇਸ਼ਾ ਝਗੜਾ ਰਹਿੰਦਾ ਸੀ। ਬੇਟਾ ਆਪਣੀ ਪਤਨੀ ਤੋਂ ਬਹੁਤ ਪ੍ਰੇ-ਸ਼ਾਨ ਰਹਿੰਦਾ ਸੀ।

ਸ਼ੁੱਕਰਵਾਰ ਸਵੇਰੇ ਦੋਵੇਂ ਆਪਸ ਵਿਚ ਵਿਚ ਲੜ ਪਏ। ਜਿਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਜ਼ਹਿ-ਰੀਲਾ ਪਦਾਰਥ ਨਿ-ਗ-ਲ ਲਿਆ। ਉਸ ਦੀ ਪਤਨੀ ਹੀ ਉਸ ਨੂੰ ਹਸਪਤਾਲ ਲੈ ਕੇ ਗਈ ਸੀ। ਜਿੱਥੇ ਉਸ ਦੇ ਪੁੱਤ ਦੀ ਮੌ-ਤ ਹੋ ਗਈ। ਜਸਬੀਰ ਕੌਰ ਦਾ ਆਰੋਪ ਹੈ ਕਿ ਉਸ ਦੇ ਲੜਕੇ ਨੇ ਅਮਨਦੀਪ ਕੌਰ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ। ਦੂਜੇ ਪਾਸੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਅਤੇ ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Leave a Reply

Your email address will not be published. Required fields are marked *