ਨਹਿਰ ਤੇ ਘੁੰਮਣ ਆਏ ਦੋਸਤਾਂ ਦੀ, ਸੈਲਫੀ ਨੇ ਖਾ ਲਈ ਜਿੰਦਗੀ, ਇਹ ਰਿਹਾ ਕਾਰਨ

Punjab

ਪੰਜਾਬ ਵਿਚ ਜਿਲ੍ਹਾ ਰੂਪਨਗਰ (ਰੋਪੜ੍ਹ) ਦੇ ਪਿੰਡ ਰੰਗੀਲਪੁਰ ਨੇੜਿਓਂ ਲੰਘ ਰਹੀ ਭਾਖੜਾ ਨਹਿਰ ਵਿੱਚ ਘੁੰਮਣ ਲਈ ਆਏ ਦੋ ਨੌਜਵਾਨ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਗਏ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਪਹਿਚਾਣ ਸੁਮਿਤ ਉਮਰ 25 ਸਾਲ ਵਾਸੀ ਪਿੰਡ ਬਸਲਾ ਰੋਹੜੂ ਸ਼ਿਮਲਾ ਵਜੋਂ ਹੋਈ ਹੈ ਅਤੇ ਦੂਜੇ ਦੀ ਪਹਿਚਾਣ ਵਿਰਾਜ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਸ਼ਿਮਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਪੁਲਿਸ ਨੂੰ ਜਦੋਂ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਤਾਂ ਤੁਰੰਤ ਗੋਤਾਖੋਰ ਘਟਨਾ ਵਾਲੀ ਥਾਂ ਮੌਕੇ ਉਤੇ ਪਹੁੰਚ ਗਏ। ਪੁਲਿਸ ਨੇ ਦੱਸਿਆ ਕਿ ਤਿੰਨ ਨੌਜਵਾਨ ਰੂਪਨਗਰ ਵਿੱਚ ਘੁੰਮਣ ਦੇ ਇਰਾਦੇ ਨਾਲ ਆਏ ਹੋਏ ਸਨ। ਜਦੋਂ ਰੰਗੀਲਪੁਰ ਨੇੜੇ ਭਾਖੜਾ ਨਹਿਰ ਉਤੇ ਇਹ ਨੌਜਵਾਨ ਸੈਲਫੀ ਲੈਣ ਲੱਗੇ ਤਾਂ ਦੋ ਨੌਜਵਾਨ ਪਾਣੀ ਦੇ ਤੇਜ਼ ਬਹਾਅ ਦੀ ਲਪੇਟ ਵਿਚ ਆ ਗਏ।

ਇਹ ਤਿੰਨੇ ਨੌਜਵਾਨ ਮੋਹਾਲੀ ਦੀ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੇ ਹਨ। ਤਿੰਨੋਂ ਨੌਜਵਾਨ ਸੈਲਫੀ ਲੈਣ ਦੇ ਲਈ ਭਾਖੜਾ ਨਹਿਰ ਦੇ ਕੰਢੇ ਪਹੁੰਚ ਗਏ ਇਨ੍ਹਾਂ ਵਿੱਚੋਂ ਇੱਕ ਸੁਮਿਤ ਨਾਮ ਦੇ ਨੌਜਵਾਨ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਜਿਸ ਨੂੰ ਬਚਾਉਣ ਲਈ ਉਸ ਦੇ ਸਾਥੀ ਵਿਰਾਜ ਨੇ ਵੀ ਭਾਖੜਾ ਨਹਿਰ ਵਿੱਚ ਛਾਲ ਲਾ ਦਿੱਤੀ।

ਪਰ ਦੋਵੇਂ ਹੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਇਸ ਖਬਰ ਦੇ ਲਿਖੇ ਜਾਣ ਤੱਕ ਦੋਵਾਂ ਵਿੱਚੋਂ ਕਿਸੇ ਦਾ ਵੀ ਕੋਈ ਪਤਾ ਨਹੀਂ ਲੱਗ ਸਕਿਆ। ਮੌਕੇ ਉਤੇ ਪਹੁੰਚੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ ਵਿੱਚ ਬਹਿ ਚੁੱਕੇ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਵੇਂ ਹੀ ਰੋਹੜੂ ਸ਼ਿਮਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *