ਪੰਜਾਬ ਵਿਚ ਮੁਹਾਲੀ ਜਿਲ੍ਹੇ ਦੇ ਪਿੰਡ ਮੌਲੀ ਬੈਦਵਾਨ ਵਿੱਚ 62 ਸਾਲਾ ਬਜ਼ੁਰਗ ਜਗਤਾਰ ਸਿੰਘ ਦਾ ਇਕ-ਤਰਫੇ ਪਿਆਰ ਵਿੱਚ ਪਾਗਲ ਪ੍ਰੇਮੀ ਨੇ ਕੁੱਟ ਕੇ ਕ-ਤ-ਲ ਕਰ ਦਿੱਤਾ ਹੈ। ਦੋਸ਼ੀ ਦੀ ਪਹਿਚਾਣ ਗੁਰਪ੍ਰਤਾਪ ਸਿੰਘ ਉਰਫ਼ ਸੋਨਾ ਵਾਸੀ ਪਿੰਡ ਮੌਲੀ ਬੈਦਵਾਨ ਦੇ ਰੂਪ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਦੀ ਪਤਨੀ ਸਵਰਨਾ ਕੌਰ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਦੋਸ਼ੀ ਗੁਰਪ੍ਰਤਾਪ ਸਿੰਘ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਬਾਥਰੂਮ ਵਿੱਚ ਜਾ ਕੇ ਲੁਕ ਗਿਆ।
ਜਦੋਂ ਨੂੰਹ ਰੁਪਿੰਦਰ ਕੌਰ ਸਵੇਰੇ ਉੱਠੀ ਤਾਂ ਉਸ ਨੇ ਦੋਸ਼ੀ ਨੂੰ ਉਥੇ ਲੁਕਿਆ ਦੇਖ ਕੇ ਰੌਲਾ ਪਾਇਆ। ਇਸ ਤੋਂ ਬਾਅਦ ਜਗਤਾਰ ਸਿੰਘ ਸਮੇਤ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਆਪਣੇ ਆਪ ਨੂੰ ਬਚਾਉਣ ਲਈ ਜਗਤਾਰ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੋਸ਼ੀ ਨੇ ਕਈ ਵਾਰ ਜਗਤਾਰ ਸਿੰਘ ਦਾ ਸਿਰ ਪਾਣੀ ਵਾਲੀ ਮੋਟਰ ਉਤੇ ਪਟਕਿਆ। ਇਸ ਤੋਂ ਬਾਅਦ ਦੋਸ਼ੀ ਕੰਧ ਟੱਪ ਕੇ ਉਥੋਂ ਫਰਾਰ ਹੋ ਗਿਆ, ਪਰ ਲਾਗ ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ। ਜਦੋਂ ਕਿ ਬਜ਼ੁਰਗ ਜਗਤਾਰ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੇਹ ਨੂੰ ਪੋਸਟ ਮਾਰਟਮ ਲਈ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ।
ਦੋਸ਼ੀ ਗੁਰਪ੍ਰਤਾਪ ਸਿੰਘ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਗੁਰਪ੍ਰਤਾਪ ਸਿੰਘ ਜਗਤਾਰ ਸਿੰਘ ਦੀ ਪੋਤੀ ਦਾ ਕਾਫੀ ਸਮੇਂ ਤੋਂ ਪਿੱਛਾ ਕਰ ਰਿਹਾ ਸੀ। ਇਸ ਸਬੰਧੀ ਉਸ ਨੂੰ ਕਈ ਵਾਰ ਚੇਤਾ-ਵਨੀ ਵੀ ਦਿੱਤੀ ਗਈ ਸੀ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ। ਇਸੇ ਇਰਾਦੇ ਨਾਲ ਉਹ ਐਤਵਾਰ ਸਵੇਰੇ ਲੜਕੀ ਦੇ ਘਰ ਦਾਖਲ ਹੋ ਗਿਆ ਜਿੱਥੇ ਉਸ ਦੀ ਪਰਿਵਾਰਕ ਮੈਂਬਰਾਂ ਨਾਲ ਹੱਥੋ ਪਾਈ ਹੋ ਗਈ। ਇਸ ਦੌਰਾਨ ਲੜਾਈ ਹੋਣ ਕਾਰਨ ਲੜਕੀ ਦੇ ਦਾਦਾ ਜਗਤਾਰ ਸਿੰਘ ਦੀ ਮੌ-ਤ ਹੋ ਗਈ।