ਪੰਜਾਬ ਦੇ ਜਿਲ੍ਹਾ ਫ਼ਿਰੋਜ਼ਪੁਰ ਵਿੱਚ ਇੱਕ ਕ-ਤ-ਲ ਦੀ ਖਬਰ ਸਾਹਮਣੇ ਆਈ ਹੈ। ਇਥੇ ਦੋ ਘੋੜ ਸਵਾਰਾਂ ਵਿਚਕਾਰ ਹੋਏ ਝਗੜੇ ਕਾਰਨ ਦੋ ਭਰਾਵਾਂ ਨੇ ਇਕ ਘੋੜੇ ਰੇਹੜੇ ਵਾਲੇ ਦੇ ਪਿਤਾ ਨੂੰ ਕ-ਰ-ਚ ਨਾਲ ਜ਼ਖਮੀ ਕਰ ਦਿੱਤਾ। ਜਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌ-ਤ ਹੋ ਗਈ। ਜਿਸ ਦੀ ਪਹਿਚਾਣ ਸਤਪਾਲ ਉਮਰ 47 ਸਾਲ ਵਾਸੀ ਪਿੰਡ ਸੂਬਾ ਕਾਹਨ ਚੰਦ ਦੇ ਵਜੋਂ ਹੋਈ ਹੈ। ਜੋ ਘੋੜਾ ਰੇਹੜਾ ਚਲਾ ਕੇ ਰੇਤਾ ਢੋਣ ਦਾ ਕੰਮ ਕਰਦਾ ਹੈ। ਇਸ ਮਾਮਲੇ ਸਬੰਧੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਘੋੜਾ ਰੇਹੜਾ ਉਤੇ ਪਿੰਡ ਵਾਹਕੇ ਵਾਲਾ ਤੋਂ ਰੇਤ ਲੈਣ ਜਾ ਰਿਹਾ ਸੀ।
ਸੋਨੂੰ ਅਤੇ ਉਸ ਦਾ ਭਰਾ ਬੌਬੀ ਪੁੱਤ ਮੋਹਨ ਵਾਸੀ ਮੱਛੀ ਮੰਡੀ ਫ਼ਿਰੋਜ਼ਪੁਰ ਸ਼ਹਿਰ ਜੋ ਕਿ ਆਪਣੇ ਘੋੜੇ ਰੇਹੜੇ ਉਤੇ ਰੇਤ ਲੈ ਕੇ ਆ ਰਹੇ ਸਨ। ਰਸਤੇ ਵਿਚ ਰੇਹੜੇ ਨੂੰ ਸਾਈਡ ਕਰਨ ਦੀ ਗੱਲ ਨੂੰ ਲੈ ਕੇ ਬਲਵਿੰਦਰ ਨਾਲ ਝਗੜਾ ਕਰਨ ਲੱਗੇ ਤਾਂ ਲੋਕਾਂ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਝਗੜਾ ਕਰਨ ਤੋਂ ਹਟਾ ਦਿੱਤਾ। ਇਸ ਸਬੰਧੀ ਬਲਵਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਫੋਨ ਉਤੇ ਜਾਣਕਾਰੀ ਦਿੱਤੀ। ਕੁਝ ਸਮੇਂ ਬਾਅਦ ਜਦੋਂ ਬਲਜਿੰਦਰ ਸਿੰਘ ਖੱਡੇ ਵਿੱਚੋਂ ਰੇਤ ਭਰ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਸੋਨੂੰ ਅਤੇ ਉਸ ਦਾ ਭਰਾ ਬੌਬੀ ਦੋਵੇਂ ਉਸ ਦੇ ਪਿਤਾ ਦੀ ਚਾਬੁਕ ਨਾਲ ਮਾਰ-ਕੁੱਟ ਕਰ ਰਹੇ ਸਨ, ਜੋ ਬਲਜਿੰਦਰ ਨੂੰ ਦੇਖ ਕੇ ਉਥੋਂ ਭੱਜ ਗਏ।
ਇਸ ਘਟਨਾ ਵਿੱਚ ਜ਼ਖ਼ਮੀ ਹੋਏ ਸਤਪਾਲ ਦੀ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮੌ-ਤ ਹੋ ਗਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਬਲਦੇਵ ਰਾਜ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਭਰਾਵਾਂ ਖ਼ਿਲਾਫ਼ ਥਾਣਾ ਸਦਰ ਵਿਖੇ 304, 34 ਆਈ. ਪੀ. ਸੀ. ਵਿਚ ਕੇਸ ਨੂੰ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।