ਬੀਤੀ ਦਿਨੀਂ 4 ਮਾਰਚ ਨੂੰ ਜਿਲ੍ਹਾ ਹੁਸ਼ਿਆਰਪੁਰ ਦੇ ਵਾਰਡ ਨੰਬਰ-27 ਦੇ ਮੁਹੱਲਾ ਨਿਊ ਦੀਪ ਨਗਰ ਦਾ ਰਹਿਣ ਵਾਲਾ 9 ਸਾਲ ਉਮਰ ਦਾ ਅਮਨ ਆਪਣੇ ਪਿਤਾ ਦੀਆਂ ਝਿੜਕਾਂ ਤੋਂ ਡਰਦਾ ਕਿਤੇ ਚਲਿਆ ਗਿਆ। 7 ਦਿਨ ਬੀਤ ਜਾਣ ਤੋਂ ਬਾਅਦ ਵੀ ਅਮਨ ਦਾ ਕੋਈ ਸੁਰਾਗ ਪਤਾ ਨਹੀਂ ਲੱਗ ਸਕਿਆ। ਭਾਵੇਂ ਅਮਨ ਦੇ ਪਰਿਵਾਰ ਅਤੇ ਪੁਲਿਸ ਵੱਲੋਂ ਉਸ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅਮਨ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਘਰੋਂ ਨਿਕਲਦੇ ਸਮੇਂ ਅਮਨ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਅਮਨ ਮੋਢੇ ਉਤੇ ਬੈਗ ਰੱਖ ਕੇ ਘਰੋਂ ਨਿਕਲਦਾ ਦਿਖਾਈ ਦੇ ਰਿਹਾ ਹੈ।
ਉਸ ਦਾ ਪਰਿਵਾਰ ਫਿਕਰ ਵਿਚ ਘਿਰਿਆ ਹੋਇਆ ਹੈ ਅਤੇ ਮਾਤਾ ਪਿਤਾ ਉਦਾਸ ਰੋ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਸ਼ਿਆਰਪੁਰ ਅਤੇ ਜਲੰਧਰ ਸਮੇਤ ਦਿੱਲੀ ਦੇ ਕਈ ਥਾਵਾਂ ਉਤੇ ਅਮਨ ਦੀ ਭਾਲ ਵੀ ਕੀਤੀ ਪਰ ਅਮਨ ਦਾ ਕੋਈ ਸੁਰਾਗ ਨਹੀਂ ਮਿਲਿਆ। ਅਮਨ ਦੇ ਪਿਤਾ ਨਵਾਬ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਕੋਈ ਵਿਅਕਤੀ ਅਮਨ ਨੂੰ ਵਰ-ਗਲਾ ਕੇ ਕਿਤੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੇ ਦਿਨੀਂ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੂੰ ਵੀ ਮਿਲੇ ਸਨ, ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਅਮਨ ਨੂੰ ਲੱਭ ਲਿਆ ਜਾਵੇਗਾ। ਇਸ ਮੌਕੇ ਉਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਮਨ ਨੂੰ ਜਲਦੀ ਤੋਂ ਜਲਦੀ ਲੱਭ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾਵੇ।
ਇਸ ਮੌਕੇ ਪਰਿਵਾਰ ਦਾ ਹਾਲ ਜਾਣਨ ਪਹੁੰਚੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੇ ਡਾ. ਪੀ. ਐਸ. ਮਾਨ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਮਾਮਲੇ ਸਬੰਧੀ ਥਾਣੇਦਾਰ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਾਪਤਾ ਬੱ-ਚੇ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ਼ਤਿਹਾਰ ਵੀ ਛਪਵਾਏ ਗਏ ਹਨ ਅਤੇ ਪੁਲਿਸ ਅਮਨ ਨੂੰ ਛੇਤੀ ਤੋਂ ਛੇਤੀ ਲੱਭਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਜੇਕਰ ਇਸ ਲੜਕੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਕ੍ਰਿਪਾ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਪੋਸਟ ਨੂੰ ਅੱਗੇ ਹੋਰਾਂ ਨਾਲ ਸਾਂਝੀ ਕਰੋ ਅਤੇ ਲੱਭਣ ਵਿਚ ਮਦਦ ਕਰੋ।