ਇਹ ਦੁਖ ਭਰਿਆ ਸਮਾਚਾਰ ਪੰਜਾਬ ਦੇ ਜਿਲ੍ਹਾ ਬਠਿੰਡਾ ਤੋਂ ਪ੍ਰਾਪਤ ਹੋਇਆ ਹੈ। ਬਠਿੰਡੇ ਜਿਲ੍ਹੇ ਵਿਚ ਸੰਗਤ ਮੰਡੀ ਦੇ ਪਿੰਡ ਫੁੱਲੋਮਿੱਠੀ ਵਿੱਚ ਮਾਪਿਆਂ ਦੇ ਇਕੋ ਇਕ ਨੌਜਵਾਨ ਪੁੱਤ ਨੂੰ ਵਿਦੇਸ਼ ਜਾਣ ਦੀ ਲਾਲਸਾ ਨੇ ਖਾ ਲਿਆ ਹੈ। ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਨਾ ਹੁੰਦਾ ਦੇਖ ਕੇ ਇਹ ਨੌਜਵਾਨ ਦਿਮਾਗੀ ਤੌਰ ਉੱਤੇ ਦੁਖੀ ਰਹਿਣ ਲੱਗ ਪਿਆ ਅਤੇ ਇਸੇ ਵਜ੍ਹਾ ਕਰਕੇ ਅਖੀਰ ਨੂੰ ਉਸ ਨੇ ਆਪਣਾ ਜੀਵਨ ਆਪ ਹੀ ਮੁਕਾ ਲਿਆ।
ਤੁਹਾਨੂੰ ਦੱਸ ਦੇਈਏ ਕਿ ਉਸ ਦੇ ਪਿਤਾ ਦੀ ਵੀ 6 ਸਾਲ ਪਹਿਲਾਂ ਮੌ-ਤ ਹੋ ਗਈ ਸੀ ਅਤੇ ਹੁਣ ਘਰ ਵਿਚ ਸਿਰਫ਼ ਉਸ ਦੀ ਇਕੱਲੀ ਮਾਂ ਹੀ ਰਹਿ ਗਈ ਹੈ। ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਉਮਰ 22 ਸਾਲ ਪੁੱਤ ਜਗਸੀਰ ਸਿੰਘ ਨੇ ਆਪਣੀ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਜਾਣ ਦਾ ਕੋਰਸ ਕੀਤਾ ਹੋਇਆ ਸੀ। ਪਰ ਉਹ ਕਿਸੇ ਕਾਰਨ ਕੈਨੇਡਾ ਨਹੀਂ ਜਾ ਸਕਿਆ। ਜਿਸ ਕਾਰਨ ਉਹ ਅੰਦਰ ਹੀ ਅੰਦਰ ਦੁਖੀ ਰਹਿਣ ਲੱਗ ਪਿਆ। ਇਸੇ ਬੋਝ ਹੇਠ ਉਸ ਨੇ ਆਪਣੇ ਘਰ ਵਿੱਚ ਦਰੱਖਤ ਨਾਲ ਫਾ-ਹਾ ਲਾ ਕੇ ਆਪਣੇ ਜੀਵਨ ਨੂੰ ਹੀ ਸਮਾਪਤ ਕਰ ਲਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਸਹਾਇਕ ਐਸ. ਐਚ. ਓ. ਨਿਰਮਲਜੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਵਲੋਂ ਵਿਦੇਸ਼ ਜਾਣ ਦੇ ਲਈ ਕੋਰਸ ਕੀਤਾ ਗਿਆ ਸੀ। ਪਰ ਕਿਸੇ ਕਾਰਨ ਉਸ ਦਾ ਵੀਜ਼ਾ ਨਹੀਂ ਲੱਗ ਸਕਿਆ। ਇਸ ਕਾਰਨ ਉਸ ਨੇ ਦਿਮਾਗੀ ਬੋਝ ਕਾਰਨ ਖੁ-ਦ-ਕੁ-ਸ਼ੀ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਅਕਾਸ਼ਦੀਪ ਸਿੰਘ ਦੀ ਮਾਤਾ ਨਸੀਬ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।