ਇਹ ਗਮਗੀਨ ਖਬਰ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਤੋਂ ਪ੍ਰਾਪਤ ਹੋਈ ਹੈ। ਜਿਲ੍ਹਾ ਪਟਿਆਲਾ ਦੇ ਨਾਭਾ ਕਸਬਾ ਦੇ ਬੌੜਾਂ ਗੇਟ ਚੌਕ ਨੇੜੇ ਇੱਕ ਤੇਜ਼ ਸਪੀਡ ਟਰੱਕ ਨੇ ਐਕਟਿਵਾ ਸਵਾਰ ਸ਼ਰਨਦੀਪ ਕੌਰ ਉਮਰ 19 ਸਾਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਉਸ ਦਾ ਰਿਸ਼ਤੇਦਾਰ ਵਾਲ-ਵਾਲ ਬਚ ਗਿਆ। ਮ੍ਰਿਤਕ ਸ਼ਰਨਦੀਪ ਕੌਰ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ ਅਤੇ ਇਥੇ ਰਹਿ ਕੇ ਆਈਲੈਟਸ ਦਾ ਕੋਰਸ ਕਰ ਰਹੀ ਸੀ। ਇਸ ਲਈ ਅੱਜ ਜਦੋਂ ਉਹ ਆਈਲੈਟਸ ਸੈਂਟਰ ਜਾ ਰਹੀ ਸੀ ਤਾਂ ਉਥੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਉਸ ਦੀ ਮੌ-ਤ ਹੋ ਗਈ।
ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੀ ਸ਼ਰਨਦੀਪ ਕੌਰ ਹੰਢਿਆਇਆ ਜਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਸੀ। ਉਸ ਦਾ ਸੁਪਨਾ ਸੀ ਕਿ ਮੈਂ IELTS ਪਾਸ ਕਰਾਂਗੀ ਅਤੇ ਆਪਣੇ ਪੈਰਾਂ ਤੇ ਖੜ੍ਹੀ ਹੋਵਾਂਗੀ। ਪਰ ਤੇਜ਼ ਸਪੀਡ ਟਰੱਕ ਨੇ ਸ਼ਰਨਦੀਪ ਦੇ ਸਾਰੇ ਸੁਪਨੇ ਹੀ ਤੋੜ ਦਿੱਤੇ। ਜਦੋਂ ਸ਼ਰਨਦੀਪ ਕੌਰ ਆਪਣੇ ਰਿਸ਼ਤੇਦਾਰ ਨਾਲ ਆਈਲੈਟਸ ਸੈਂਟਰ ਜਾ ਰਹੀ ਸੀ, ਜਦੋਂ ਉਹ ਘਰ ਤੋਂ ਮੁੱਖ ਮਾਰਗ ਉਤੇ ਪਹੁੰਚੇ ਤਾਂ ਤੇਜ਼ ਸਪੀਡ ਟਰੱਕ ਉਨ੍ਹਾਂ ਦੀ ਸਕੂਟਰੀ ਨਾਲ ਟਕਰਾ ਗਿਆ ਅਤੇ ਸਕੂਟਰੀ ਨੂੰ ਚਲਾ ਰਿਹਾ ਰਿਸ਼ਤੇਦਾਰ ਸਾਇਡ ਤੇ ਡਿਗ ਪਿਆ ਅਤੇ ਸ਼ਰਨਦੀਪ ਕੌਰ ਟਰੱਕ ਦੀ ਲਪੇਟ ਵਿਚ ਆ ਗਈ ਅਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।
ਇਸ ਸਬੰਧੀ ਮੌਕੇ ਤੇ ਮ੍ਰਿਤਕ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਾਡੀ ਰਿਸ਼ਤੇਦਾਰ ਹੈ। ਮੈਂ ਉਸ ਨੂੰ ਆਈਲੈਟਸ ਸੈਂਟਰ ਵਿੱਚ ਛੱਡਣ ਜਾ ਰਿਹਾ ਸੀ ਕਿ ਇਕ ਦਮ ਇੱਕ ਤੇਜ਼ ਸਪੀਡ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਸਾਈਡ ਤੇ ਡਿੱਗ ਗਿਆ ਤੇ ਸ਼ਰਨਦੀਪ ਦੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਸੰਜੇ ਗੋਇਲ ਨੇ ਦੱਸਿਆ ਕਿ 19 ਸਾਲ ਦੀ ਲੜਕੀ ਸ਼ਰਨਦੀਪ ਸਾਡੇ ਕੋਲ ਮ੍ਰਿਤਕ ਆਈ ਸੀ। ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਾਇਆ ਗਿਆ ਹੈ।