ਪੰਜਾਬ ਦੇ ਜਿਲ੍ਹਾ ਮੋਗਾ ਅੰਦਰ ਆਉਂਦੇ ਕਸਬਾ ਬਾਘਾਪੁਰਾਣਾ ਦੇ ਚੰਨੂਵਾਲਾ ਨਹਿਰ ਦੇ ਪੁਲ ਉਤੇ ਬੁੱਧਵਾਰ ਸਵੇਰੇ ਇੱਕ ਨੌਜਵਾਨ ਦੀ ਦੇਹ ਨਹਿਰ ਵਿਚੋਂ ਮਿਲੀ ਹੈ। ਇਥੇ ਪੁਲਿਸ ਨੂੰ ਮੌਕੇ ਤੋਂ ਐਕਟਿਵਾ ਸਕੂਟਰੀ, ਬੂਟ ਅਤੇ ਇਕ ਸੁਸਾ-ਈਡ ਲੈਟਰ ਵੀ ਮਿਲਿਆ ਹੈ। ਮ੍ਰਿਤਕ ਨੌਜਵਾਨ 12 ਮਾਰਚ ਨੂੰ ਪਰਿਵਾਰ ਨੂੰ ਬਿਨਾਂ ਦੱਸੇ ਤੋਂ ਐਕਟਿਵਾ ਉਤੇ ਸਵਾਰ ਹੋ ਕੇ ਘਰੋਂ ਚਲਿਆ ਗਿਆ ਸੀ। ਸਵੇਰੇ 6 ਵਜੇ ਦੇ ਕਰੀਬ ਚੰਨੂ ਵਾਲਾ ਨਹਿਰ ਵਿਚੋਂ ਉਸ ਦਾ ਮ੍ਰਿਤਕ ਸਰੀਰ ਬਰਾਮਦ ਹੋਇਆ ਹੈ।
ਮ੍ਰਿਤਕ ਦੀ ਪਹਿਚਾਣ ਤਰੁਣ ਨਰੂਲਾ ਵਾਸੀ ਜਵਾਹਰ ਨਗਰ ਗਲੀ ਨੰਬਰ 8 ਮੋਗਾ ਦੇ ਰੂਪ ਵਜੋਂ ਹੋਈ ਹੈ। ਉਸ ਦੀ ਪਤਨੀ ਸ਼ਿਲਪਾ ਨੇ 12 ਮਾਰਚ ਨੂੰ ਆਪਣੇ ਪਤੀ ਦੇ ਇਕ ਦਮ ਹੀ ਲਾਪਤਾ ਹੋਣ ਦੇ ਸਬੰਧ ਵਿੱਚ ਥਾਣਾ ਸਿਟੀ ਸਾਊਥ ਵਿਖੇ ਆਪਣੇ ਵਲੋਂ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਆੜ੍ਹਤੀਏ ਨੇ ਛੇ ਮਹੀਨੇ ਪਹਿਲਾਂ ਜ਼ਹਿਰੀ ਚੀਜ ਵਰਤ ਕੇ ਖੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਫਿਰ ਕੁਝ ਲੋਕਾਂ ਦੀ ਦਖ਼ਲ ਅੰਦਾਜ਼ੀ ਤੋਂ ਬਾਅਦ ਇਹ ਮਾਮਲਾ ਸ਼ਾਂਤ ਕਰਾ ਦਿੱਤਾ ਗਿਆ ਸੀ।
ਮੋਗਾ ਦੀ ਸਮਾਜ ਸੇਵੀ ਸੰਸਥਾ ਦੇ ਵੱਲੋਂ ਮ੍ਰਿਤਕ ਦੀ ਦੇਹ ਨੂੰ ਨਹਿਰ ਚੋਂ ਕੱਢ ਕੇ ਸਿਵਲ ਹਸਪਤਾਲ ਮੋਗਾ ਦੇ ਪੋਸਟ ਮਾਰਟਮ ਹਾਊਸ ਵਿਚ ਰਖਵਾਇਆ ਗਿਆ ਹੈ। ਥਾਣਾ ਸਿਟੀ ਸਾਊਥ ਦੀ ਪੁਲੀਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਨੌਜਵਾਨ ਆੜ੍ਹਤ ਦਾ ਕੰਮ ਕਰਦਾ ਸੀ ਅਤੇ ਚੌਲਾਂ ਦੇ ਵਪਾਰ ਦਾ ਕੰਮ ਕਰਦਾ ਸੀ।
ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਤਰੁਣ ਚੌਲਾਂ ਦਾ ਵਪਾਰ ਕਰਦਾ ਸੀ, ਉਹ ਛੋਟੇ ਵਪਾਰੀਆਂ ਤੋਂ ਚੌਲ ਖਰੀਦ ਕੇ ਵੱਡੇ ਵਪਾਰੀਆਂ ਨੂੰ ਸਪਲਾਈ ਕਰਦਾ ਸੀ। ਉਸ ਨੇ ਕਾਰੋਬਾਰ ਦੇ ਸਿਲ ਸਿਲੇ ਵਿਚ ਕੁਝ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ। ਉਸ ਨੂੰ ਕਾਰੋਬਾਰ ਵਿਚ ਘਾਟਾ ਪੈ ਜਾਣ ਦੇ ਕਾਰਨ ਉਹ ਲੰਬੇ ਸਮੇਂ ਤੋਂ ਇਸ ਕਰਜ਼ੇ ਨੂੰ ਮੋੜ ਨਹੀਂ ਸਕਿਆ ਸੀ। ਜਿਸ ਕਾਰਨ ਉਹ ਦੁਖੀ ਰਹਿੰਦਾ ਸੀ।