ਉੱਤਰ ਪ੍ਰਦੇਸ਼ (UP) ਦੇ ਕਾਨਪੁਰ ਵਿਚ ਡਾਕਟਰ ਦੀ ਪਤਨੀ ਦੇ ਪਿਆਰ ਵਿਚ ਏਅਰ ਫੋਰਸ ਦੇ ਸਾਰਜੈਂਟ ਨੇ ਡਾਕਟਰ ਦਾ ਕ-ਤ-ਲ ਕਰਕੇ ਹੜ-ਕੰਪ ਮਚਾ ਦਿੱਤਾ। ਉਹ ਸਹੁਰੇ ਘਰ ਆਏ ਡਾਕਟਰ ਨੂੰ ਘੁਮਾਉਣ ਦੇ ਬਹਾਨੇ ਨਾਲ ਲੈ ਗਿਆ। ਉਸ ਦੀ ਗੋ-ਲੀ ਮਾਰ ਕੇ ਹੱ-ਤਿ-ਆ ਕਰ ਦਿੱਤੀ ਅਤੇ ਉਸ ਦੀ ਦੇਹ ਸੁੰਨਸਾਨ ਇਲਾਕੇ ਵਿਚ ਸਿਟ ਦਿੱਤੀ। ਇਸ ਤੋਂ ਬਾਅਦ ਉਸ ਨੇ ਡਾਕਟਰ ਦੀ ਪਤਨੀ ਨਾਲ ਮਿਲ ਕੇ ਪੁਲਿਸ ਉਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਡਾਕਟਰ ਗੁੰਮ ਹੋ ਗਿਆ ਹੈ।
ਪੁਲਿਸ ਨੇ ਇਕ ਦਿਨ ਬਾਅਦ ਜਦੋਂ ਦੋਸ਼ੀ ਤੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਸਾਰਾ ਮਾਮਲਾ ਖੁਲ ਗਿਆ। ਡਾਕਟਰ ਦੀ ਦੇਹ ਮੰਗਲਵਾਰ ਰਾਤ ਨੂੰ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਏਅਰਫੋਰਸ ਸਾਰਜੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ। ਅਸਲ ਵਿਚ ਉਨਾਵ ਦੇ ਡਾਕਟਰ ਗੌਰਵ ਪ੍ਰਤਾਪ ਸਿੰਘ ਦਾ ਨੌਬਸਤਾ ਵਿਚ ਸਹੁਰੇ ਘਰ ਹੈ। ਉਨ੍ਹਾਂ ਦੀ ਪਤਨੀ ਪ੍ਰਿਅੰਕਾ ਸਿੰਘ ਦਾ ਮਛਰੀਆ ਵਿਖੇ ਪੇਕੇ ਘਰ ਹੈ। ਡਾ. ਗੌਰਵ ਉਨਾਵ ਦੇ ਹਾਊਸਿੰਗ ਡਿਵੈਲਪਮੈਂਟ ਵਿੱਚ ਡੈਂਟਲ ਕਲੀਨਿਕ ਚਲਾਉਂਦਾ ਹੈ।
ਕਾਨਪੁਰ ਵਿਚ ਸੋਮਵਾਰ ਨੂੰ ਹੋਲੀ ਦਾ ਮੇਲਾ ਸੀ। ਇਸੇ ਸਿਲ ਸਿਲੇ ਵਿਚ ਗੌਰਵ ਆਪਣੀ ਪਤਨੀ ਪ੍ਰਿਅੰਕਾ ਨਾਲ ਸਹੁਰੇ ਘਰ ਹੋਲੀ ਮਨਾਉਣ ਆਇਆ ਸੀ। ਸੋਮਵਾਰ ਸ਼ਾਮ ਨੂੰ ਉਹ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਛੱਡ ਕੇ ਆਪਣੇ ਦੋਸਤ ਮੁਦਿਤ ਸ਼੍ਰੀ ਵਾਸਤਵ ਨਾਲ ਬਾਹਰ ਘੁੰਮਣ ਲਈ ਨਿਕਲਿਆ ਸੀ। ਮੁਦਿਤ ਨੇ ਉਸ ਨੂੰ ਬਹਾਨੇ ਨਾਲ ਬਾਹਰ ਬੁਲਾਇਆ ਸੀ। ਇਸ ਤੋਂ ਬਾਅਦ ਜਦੋਂ ਉਹ ਦੇਰ ਰਾਤ ਘਰ ਨਹੀਂ ਆਇਆ ਤਾਂ ਉਸ ਦੀ ਪਤਨੀ ਪ੍ਰਿਅੰਕਾ ਸਿੰਘ ਨੇ ਨੌਬਸਤਾ ਥਾਣੇ ਵਿਚ ਦਰਖਾਸਤ ਦੇ ਕੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ।
ਪ੍ਰਿਅੰਕਾ ਦਾ ਦੋਸ਼ ਹੈ ਕਿ ਨੌਬਸਤਾ ਪੁਲਿਸ ਨੇ ਉਸ ਦੀ ਅਰਜ਼ੀ ਨਹੀਂ ਲਈ। ਇਸ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਪ੍ਰਿਅੰਕਾ ਨੇ ਚਕੇਰੀ ਥਾਣੇ ਵਿਚ ਆਪਣੇ ਪਤੀ ਦੇ ਗੁੰਮ ਹੋਣ ਦੀ ਐੱਫ. ਆਈ. ਆਰ. ਦਰਜ ਕਰਵਾਈ। ਇਸ ਦੌਰਾਨ ਡਾਕਟਰ ਨੂੰ ਘਰੋਂ ਲੈ ਕੇ ਜਾਣ ਵਾਲਾ ਮੁਦਿਤ ਵੀ ਉਸ ਦੇ ਨਾਲ ਸੀ। ਪੁਲਿਸ ਨੂੰ ਜਦੋਂ ਪਤਾ ਲੱਗਾ ਕਿ ਮੁਦਿਤ ਡਾਕਟਰ ਨੂੰ ਲੈ ਕੇ ਗਿਆ ਹੈ ਤਾਂ ਉਸ ਤੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ। ਫਿਰ ਡਾਕਟਰ ਦੇ ਕ-ਤ-ਲ ਦਾ ਖੁਲਾਸਾ ਹੋ ਗਿਆ।
ਪੁਲਿਸ ਦੇ ਦੱਸਣ ਅਨੁਸਾਰ ਮੁਦਿਤ ਨੇ ਕਬੂਲ ਕੀਤਾ ਕਿ ਉਸ ਦਾ ਡਾਕਟਰ ਦੀ ਪਤਨੀ ਪ੍ਰਿਅੰਕਾ ਨਾਲ ਸਬੰਧ ਸੀ, ਇਸ ਗੱਲ ਦੀ ਜਾਣਕਾਰੀ ਡਾਕਟਰ ਗੌਰਵ ਨੂੰ ਹੋ ਗਈ ਸੀ। ਮੁਦਿਤ ਨੇ ਦੱਸਿਆ ਕਿ ਮੈਨੂੰ ਡਰ ਸੀ ਕਿ ਕਿਤੇ ਗੌਰਵ ਮੈਨੂੰ ਮਾਰ ਨਾ ਦੇਵੇ, ਇਸ ਲਈ ਮੈਂ ਗੌਰਵ ਨੂੰ ਨਾਲ ਲਿਜਾ ਕੇ ਗੋ-ਲੀ ਨਾਲ ਕ-ਤ-ਲ ਕਰ ਦਿੱਤਾ। ਉਸ ਦੀ ਦੀ ਦੇਹ ਉੱਥੇ ਹੀ ਸੁਟ ਦਿੱਤੀ। ਵਾਪਸ ਆਉਣ ਤੋਂ ਬਾਅਦ, ਮੈਂ ਉਸ ਦੀ ਪਤਨੀ ਨੂੰ ਦੱਸਿਆ ਕਿ ਮੈਂ ਗੌਰਵ ਨੂੰ ਚੌਰਾਹੇ ਤੇ ਛੱਡ ਦਿੱਤਾ ਸੀ। ਪੁਲਿਸ ਨੇ ਮੁਦਿਤ ਦੀ ਨਿਸ਼ਾਨ ਦੇਹੀ ਤੇ ਰੂਮਾ ਦੇ ਪਲਾਟ ਵਿਚੋਂ ਡਾਕਟਰ ਗੌਰਵ ਦੀ ਦੇਹ ਬਰਾਮਦ ਕਰ ਲਈ ਹੈ।
ਇਸ ਮਾਮਲੇ ਵਿਚ ਪੁਲਿਸ ਮੁਦਿਤ ਦੇ ਨਾਲ ਪ੍ਰਿਅੰਕਾ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਕਿਉਂਕਿ ਸੋਮਵਾਰ ਰਾਤ ਗੁੰਮ ਹੋਣ ਤੋਂ ਬਾਅਦ ਮੁਦਿਤ ਪ੍ਰਿਅੰਕਾ ਦੇ ਨਾਲ ਲਗਾਤਾਰ ਸੀ ਅਤੇ ਉਹ ਪੁਲਿਸ ਉਤੇ ਤੁਰੰਤ ਗੁੰਮ ਸ਼ੁਦਗੀ ਦੀ ਐਫ. ਆਈ. ਆਰ. ਦਰਜ ਕਰਨ ਲਈ ਦਬਾਅ ਪਾ ਰਿਹਾ ਸੀ।