ਲੜਕੀ ਨੇ ਵਿਆਹ ਤੋਂ ਕੀਤਾ ਇਨਕਾਰ, ਤਾਂ ਨੌਜਵਾਨ ਨੇ ਛੱਡੀ ਦੁਨੀਆਂ, ਇਹ ਹੈ ਮਾਮਲਾ

Punjab

ਪੰਜਾਬ ਦੇ ਲੁਧਿਆਣੇ ਜਿਲ੍ਹੇ ਵਿਚ ਪ੍ਰੇਮਿਕਾ ਦੇ ਵਿਆਹ ਤੋਂ ਮੁਕਰ ਜਾਣ ਤੇ ਨੌਜਵਾਨ ਨੇ ਨਰਾਜ ਹੋ ਕੇ ਜ਼ਹਿਰੀ ਚੀਜ਼ ਖਾ ਆਪਣੀ ਜਿੰਦਗੀ ਨੂੰ ਸਮਾਪਤ ਕਰ ਲਿਆ ਹੈ। ਇਸ ਸਬੰਧੀ ਪੁਲਿਸ ਨੂੰ ਇਕ ਸੁਸਾ-ਈਡ ਲੈਟਰ ਵੀ ਬਰਾਮਦ ਹੋਇਆ ਹੈ। ਇਸ ਮਾਮਲੇ ਬਾਰੇ ਮਿਲੀ ਜਾਣਕਾਰੀ ਅਨੁਸਾਰ 3 ਦਿਨ ਪਹਿਲਾਂ ਆਪਣੀ ਪ੍ਰੇਮਿਕਾ ਤੋਂ ਨਾਰਾਜ਼ ਹੋ ਕੇ ਰਾਹੁਲ ਨੇ ਕੋਈ ਜਹਿਰ ਲੈ ਲਿਆ ਸੀ ਅਤੇ ਉਸ ਦਾ ਹਾਲ ਵਿਗੜਦਾ ਦੇਖ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਸੀ, ਜਿੱਥੇ ਡਾਕਟਰਾਂ ਵਲੋਂ ਉਸ ਦਾ ਨਾਜ਼ੁਕ ਹਾਲ ਦੇਖ ਉਸ ਨੂੰ ਅਨਫਿਟ ਦੱਸਿਆ ਗਿਆ।

ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਚੱਲ ਰਹੇ ਇਲਾਜ ਦੇ ਦੌਰਾਨ ਨੌਜਵਾਨ ਰਾਹੁਲ ਦੀ ਮੌ-ਤ ਹੋ ਗਈ। ਜਿਸ ਕਾਰਨ ਪੁਲਿਸ ਉਕਤ ਨੌਜਵਾਨ ਦੇ ਬਿਆਨ ਨਹੀਂ ਲੈ ਸਕੀ। ਪੁਲਿਸ ਦੇ ਹੱਥ ਲੱਗੇ ਸੁਸਾ-ਈਡ ਲੈਟਰ ਵਿਚ ਲਿਖਿਆ ਹੈ ਕਿ ਉਹ ਆਪਣੀ ਪ੍ਰੇਮਿਕਾ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ ਪ੍ਰੇਮਿਕਾ ਨੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸੀ ਸੀ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਜਿਸ ਕਰਕੇ ਲੜਕੇ ਨੇ ਆਪਣਾ ਦਿਲ ਟੁੱਟ ਜਾਣ ਕਾਰਨ ਜਿੰਦਗੀ ਤੋਂ ਨਾਰਾਜ਼ ਹੋ ਕੇ ਮੌ-ਤ ਨੂੰ ਗਲ ਲਾ ਲਿਆ। ਮ੍ਰਿਤਕ ਲੜਕੇ ਦੇ ਪਰਿਵਾਰ ਵਾਲਿਆਂ ਨੇ ਥਾਣਾ ਸ਼ਿਮਲਾਪੁਰੀ ਅੰਦਰ ਪੈਂਦੀ ਬਸੰਤ ਪਾਰਕ ਪੁਲਿਸ ਚੌਕੀ ਵਿਚ ਸ਼ਿਕਾਇਤ ਦਰਜ ਕਰਾਈ ਹੈ।

ਜਿਸ ਉਤੇ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਚੌਕੀ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਅਨੁਸਾਰ ਸੁਸਾ-ਈਡ ਲੈਟਰ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਲੈਟਰ ਇਸ ਨੌਜਵਾਨ ਵੱਲੋਂ ਹੀ ਲਿਖਿਆ ਗਿਆ ਹੈ। ਇਸ ਖ਼ਬਰ ਦੇ ਲਿਖੇ ਜਾਣ ਤੱਕ ਪੁਲਿਸ ਵੱਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ ਜਦੋਂ ਕਿ ਪੁਲਿਸ ਵਲੋਂ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਾਇਆ ਗਿਆ ਹੈ।

Leave a Reply

Your email address will not be published. Required fields are marked *