ਜਿਲ੍ਹਾ ਗੁਰਦਾਸਪੁਰ ਕਾਦੀਆਂ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਦੀ ਰਹਿਣ ਵਾਲੀ 25 ਸਾਲ ਉਮਰ ਦੀ ਮਹਿਲਾ ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਫਾ-ਹਾ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਸੱਸ ਰਜਨੀ ਨੇ ਦੱਸਿਆ ਕਿ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ ਤਿੰਨ ਸਾਲ ਪਹਿਲਾਂ ਲੁਧਿਆਣਾ ਦੀ ਰਹਿਣ ਵਾਲੀ ਨਿਸ਼ਾ ਦੇ ਨਾਲ ਹੋਇਆ ਸੀ। ਉਸ ਦਾ ਪੁੱਤ ਇਟਲੀ ਵਿੱਚ ਰਹਿੰਦਾ ਹੈ। ਮੰਗਲਵਾਰ ਨੂੰ ਉਨ੍ਹਾਂ ਦੇ ਬੇਟੇ ਅਤੇ ਨੂੰਹ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਸੀ। ਕੁਝ ਸਮਾਂ ਪਹਿਲਾਂ ਨੂੰਹ ਆਪਣੇ ਪੇਕੇ ਘਰ ਗਈ ਸੀ।
ਮੰਗਲਵਾਰ ਦੁਪਹਿਰ ਨੂੰ ਨੂੰਹ ਨਿਸ਼ਾ ਨੇ ਆਪਣੇ ਸਹੁਰੇ ਘਰ ਫੋਨ ਕੀਤਾ ਕਿ ਉਹ ਕਾਦੀਆਂ ਪਹੁੰਚਣ ਵਾਲੀ ਹੈ। ਉਸ ਨੂੰ ਕਾਦੀਆਂ ਦੇ ਬੱਸ ਸਟੈਂਡ ਤੋਂ ਲੈਣ ਆ ਜਾਣ। ਨਿਸ਼ਾ ਦਾ ਸਹੁਰਾ ਉਸ ਨੂੰ 3 ਵਜੇ ਬੱਸ ਸਟਾਪ ਤੋਂ ਲੈ ਕੇ ਆਇਆ। ਘਰ ਆ ਕੇ ਨਿਸ਼ਾ ਨੇ ਵਿਆਹ ਦੀ ਵਰ੍ਹੇਗੰਢ ਮਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਬਾਜ਼ਾਰ ਜਾ ਕੇ ਕੇਕ ਅਤੇ ਸਜਾਵਟ ਦਾ ਸਾਮਾਨ ਲੈ ਕੇ ਆਈ। ਨਿਸ਼ਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਖੁਦ ਵੀ ਲੱਡੂ ਖਾਧੇ ਅਤੇ ਆਪਣੀ ਸੱਸ ਅਤੇ ਸਹੁਰੇ ਨੂੰ ਵੀ ਲੱਡੂ ਖੁਆਏ।
ਰਜਨੀ ਨੇ ਦੱਸਿਆ ਕਿ ਉਸ ਦੀ ਨੂੰਹ ਨੂੰ ਸ਼ਾਮ ਕਰੀਬ 6 ਵਜੇ ਫੋਨ ਆਇਆ। ਉਸ ਨੇ ਸਿਰਫ਼ ਇਹੀ ਸੁਣਿਆ ਕਿ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਆਉਣ ਨਾ ਦਿੰਦਾ। ਇਸ ਉਤੇ ਰਜਨੀ ਨੇ ਆਪਣੇ ਸਹੁਰੇ ਵਾਲਿਆਂ ਨੂੰ ਦੱਸਿਆ ਕਿ ਉਸ ਨੂੰ ਉਸ ਦੇ ਪੇਕੇ ਘਰੋਂ ਫੋਨ ਆਇਆ ਸੀ। ਰਜਨੀ ਨੇ ਦੱਸਿਆ ਕਿ ਜਦੋਂ ਉਸ ਨੇ ਸ਼ਾਮ ਸੱਤ ਵਜੇ ਆਪਣੀ ਨੂੰਹ ਨੂੰ ਆਵਾਜ਼ ਦਿੱਤੀ ਤਾਂ ਉਸ ਦਾ ਕੋਈ ਜਵਾਬ ਨਹੀਂ ਆਇਆ।
ਉਹ ਸਮਝੀ ਕਿ ਉਹ ਵਰੇਗੰਢ ਮਨਾਉਣ ਦੇ ਲਈ ਤਿਆਰ ਹੋ ਰਹੀ ਹੈ। ਜਦੋਂ ਥੋੜ੍ਹੀ ਦੇਰ ਬਾਅਦ ਉਸ ਨੇ ਦੁਬਾਰਾ ਆਵਾਜ ਲਾਈ ਤਾਂ ਕੋਈ ਜਵਾਬ ਨਾ ਮਿਲਣ ਉਤੇ ਉਹ ਫਿਕਰਮੰਦ ਹੋ ਗਈ। ਇਸ ਉਤੇ ਸਾਢੇ 7 ਵਜੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤਾਂ ਨਿਸ਼ਾ ਪੱਖੇ ਨਾਲ ਲਟਕ ਰਹੀ ਸੀ। ਜਦੋਂ ਉਸ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਹ ਮ੍ਰਿਤਕ ਪਾਈ ਗਈ। ਰਜਨੀ ਨੇ ਦੱਸਿਆ ਕਿ ਉਸ ਦਾ ਲੜਕਾ ਵੀ ਆਪਣੀ ਪਤਨੀ ਨੂੰ ਵਿਦੇਸ਼ ਬੁਲਾਉਣ ਦੇ ਕਾਗਜ਼ ਤਿਆਰ ਕਰਵਾ ਰਿਹਾ ਸੀ।