ਪੰਜਾਬ ਵਿਚ ਜਿਲ੍ਹਾ ਮੋਗਾ ਦੇ ਜੋਗਿੰਦਰ ਸਿੰਘ ਚੌਂਕ ਤੇ ਨਿਹਾਲ ਸਿੰਘ ਵਾਲਾ ਜਾਣ ਦੇ ਲਈ ਬੱਸ ਦੀ ਉਡੀਕ ਕਰ ਰਹੀ ਇੱਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਮਹਿਲਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜੁਝਾਰ ਕੰਪਨੀ ਦੀ ਬੱਸ ਨੂੰ ਧੱਕਾ ਦੇ ਕੇ ਸਟਾਰਟ ਕੀਤਾ ਗਿਆ ਸੀ। ਬ੍ਰੇਕ ਨਾ ਲੱਗਣ ਕਾਰਨ ਮਹਿਲਾ ਅਧਿਆਪਕਾ ਨੂੰ ਦਰੜ ਦੀ ਹੋਈ ਪੀ. ਆਰ. ਟੀ. ਸੀ. ਦੀ ਬੱਸ ਨਾਲ ਟਕਰਾ ਗਈ। ਪੁਲੀਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।
ਥਾਣਾ ਸਿਟੀ ਇੱਕ ਦੇ ASI ਬੂਟਾ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਹਜ਼ਾਰਾ ਸਿੰਘ ਵਾਲੀ ਗਲੀ ਦੇ ਰਹਿਣ ਵਾਲੇ ਜਗਦੀਸ਼ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਪਤਨੀ ਰੂਪਵਤੀ ਉਮਰ 36 ਸਾਲ ਮੋਗਾ ਦੇ ਕੋਟਕਪੂਰਾ ਰੋਡ ਸਥਿਤ ਕੈਂਬਰਿਜ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦੀ ਸੀ। ਸੀਬੀਐਸਈ ਨੇ ਨਿਹਾਲ ਸਿੰਘ ਵਾਲਾ ਵਿੱਚ ਪੇਪਰ ਚੈੱਕ ਕਰਨ ਲਈ ਪਤਨੀ ਦੀ ਡਿਊਟੀ ਲਾਈ ਸੀ। ਜਿਸ ਕਾਰਨ ਉਹ ਬੁੱਧਵਾਰ ਸਵੇਰੇ ਐਕਟਿਵਾ ਸਕੂਟੀ ਤੇ ਬੱਸ ਸਟੈਂਡ ਤੇ ਪਹੁੰਚੀ ਸੀ। ਪਾਰਕਿੰਗ ਵਿਚ ਸਕੂਟਰੀ ਖੜ੍ਹੀ ਕਰਨ ਤੋਂ ਬਾਅਦ ਜੋਗਿੰਦਰ ਸਿੰਘ ਚੌਂਕ ਵਿਚ ਨਿਹਾਲ ਸਿੰਘ ਵਾਲਾ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ।
ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਜਿੱਥੇ ਉਸ ਦੀ ਪਤਨੀ ਖੜੀ ਸੀ ਉਸ ਦੇ ਸਾਹਮਣੇ ਪੀਆਰਟੀਸੀ ਬਠਿੰਡਾ ਡਿਪੂ ਦੀ ਬੱਸ ਖੜ੍ਹੀ ਸੀ। ਜਦੋਂ ਕਿ ਬੱਸ ਸਟੈਂਡ ਦੇ ਅੰਦਰ ਜੁਝਾਰ ਕੰਪਨੀ ਦੀ ਖਰਾਬ ਬੱਸ ਖੜ੍ਹੀ ਸੀ। ਜਿਸ ਨੂੰ ਧੱਕਾ ਦੇ ਕੇ ਸਟਾਰਟ ਕੀਤਾ ਗਿਆ ਸੀ। ਬੱਸ ਡਰਾਈਵਰ ਬੱਸ ਉਤੇ ਕਾਬੂ ਨਾ ਰੱਖ ਸਕਿਆ ਅਤੇ ਬੱਸ ਉਸ ਦੀ ਪਤਨੀ ਨੂੰ ਟੱਕਰ ਮਾਰਦੀ ਹੋਈ ਪੀ. ਆਰ. ਟੀ. ਸੀ. ਦੀ ਬੱਸ ਨਾਲ ਟਕਰਾ ਗਈ। ਇਸ ਹਾਦਸੇ ਵਿਚ ਉਸ ਦੀ ਪਤਨੀ ਦੀ ਮੌਕੇ ਤੇ ਹੀ ਮੌ-ਤ ਹੋ ਗਈ। ਇਸ ਬਾਰੇ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ਤੇ ਬਾਅਦ ਵਿਚ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਸ ਦੀ ਪਤਨੀ ਦੀ ਮੌ-ਤ ਹੋ ਚੁੱਕੀ ਸੀ।
ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜੁਝਾਰ ਕੰਪਨੀ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੇ ਡਰਾਈਵਰ ਸਤਨਾਮ ਸਿੰਘ ਵਾਸੀ ਫਰੀਦਕੋਟ ਨੂੰ ਕਾਬੂ ਕਰ ਲਿਆ ਹੈ। ਏ. ਐਸ. ਆਈ. ਬੂਟਾ ਸਿੰਘ ਨੇ ਦੱਸਿਆ ਕਿ ਮਿ੍ਤਕ ਮਹਿਲਾ ਅਧਿਆਪਕਾ ਰੂਪਵਤੀ ਦੇ ਪਤੀ ਜਗਦੀਸ਼ ਸਿੰਘ ਦੇ ਬਿਆਨਾਂ ਉਤੇ ਬੱਸ ਡਰਾਇਵਰ ਸਤਨਾਮ ਸਿੰਘ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਮਹਿਲਾ ਅਧਿਆਪਕ ਦੋ ਬੱਚਿਆਂ ਦੀ ਮਾਂ ਸੀ।