ਘਰ ਤੋਂ ਜਰੂਰੀ ਕੰਮ ਕਹਿ ਕੇ ਗਈ ਸੀ ਮਹਿਲਾ, ਖੇਤ ਵਿਚ ਇਸ ਹਾਲ ਵਿਚ ਮਿਲੀ ਦੇਹ

Punjab

ਪੰਜਾਬ ਦੇ ਮੋਗੇ ਜਿਲ੍ਹੇ ਵਿੱਚ ਇੱਕ 24 ਸਾਲਾ ਤਲਾਕਸ਼ੁਦਾ ਮਹਿਲਾ ਆਪਣੀ ਮਾਂ ਨੂੰ ਘਰ ਦੇ ਕਿਸੇ ਜ਼ਰੂਰੀ ਕੰਮ ਲਈ ਜਾਣ ਦੀ ਗੱਲ ਕਹਿ ਕੇ ਐਕਟਿਵਾ ਤੇ ਸਵਾਰ ਹੋ ਕੇ ਗਈ ਸੀ। ਮੋਗਾ ਦੇ ਬੱਸ ਸਟੈਂਡ ਦੀ ਪਾਰਕਿੰਗ ਵਿਚ ਐਕਟਿਵਾ ਖੜ੍ਹੀ ਕਰਕੇ ਫੋਨ ਤੇ ਦੱਸਿਆ ਕਿ ਉਹ ਆਪਣੀ ਸਹੇਲੀ ਦੇ ਘਰ ਜਾ ਰਹੀ ਹੈ ਪਰ ਅਗਲੇ ਦਿਨ ਮਹਿਲਾ ਦੀ ਦੇਹ ਕਣਕ ਦੇ ਖੇਤ ਵਿ’ਚ ਸੁੰਨ-ਸਾਨ ਥਾਂ ਤੇ ਪਈ ਮਿਲੀ। ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ਉਤੇ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਹਿਲਾ ਦੀ 6 ਸਾਲ ਦੀ ਬੇਟੀ ਹੈ, ਜਿਸ ਦੀ ਜ਼ਿੰਮੇਵਾਰੀ ਉਸ ਦੇ ਨਾਨੀ ਉਤੇ ਆ ਗਈ।

ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ 3 ਸਾਲਾ ਬੇਟੀ ਨੂੰ ਅਨਾਥ ਕਰਨ ਵਾਲੇ ਵਿਅਕਤੀ ਨੂੰ ਜਲਦ ਲੱਭ ਕੇ ਜੇਲ੍ਹ ਵਿਚ ਬੰਦ ਕਰੇ। ਪੁਲਿਸ ਥਾਣਾ ਬਾਘਾਪੁਰਾਣਾ ਦੇ ਸਚਿਵ ਜਤਿੰਦਰ ਸਿੰਘ ਨੇ ਦੱਸਿਆ ਕਿ ਸੰਤ ਨਗਰ ਮੋਗਾ ਦੀ ਰਹਿਣ ਵਾਲੀ ਰਾਣੀ ਨਾਮ ਦੀ ਮਹਿਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੀ 24 ਸਾਲਾ ਲੜਕੀ ਕਰਮਜੀਤ ਕੌਰ ਗੋਮਾ ਦਾ ਵਿਆਹ ਸਾਲ 2015 ਵਿਚ ਕੋਟਕਪੂਰਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇੱਕ ਬੇਟੀ ਅਗਮਪ੍ਰੀਤ ਕੌਰ ਨੇ ਜਨਮ ਲਿਆ ਜੋ ਹੁਣ 6 ਸਾਲ ਦੀ ਹੈ। ਸਾਲ 2018 ਵਿ’ਚ ਪਤੀ ਨਾਲ ਰੋਜ਼ਾਨਾ ਦੇ ਝ-ਗ-ੜੇ ਕਾਰਨ ਉਸ ਦੀ ਬੇਟੀ ਆਪਣੇ ਪੇਕੇ ਘਰ ਰਹਿਣ ਲੱਗ ਪਈ ਸੀ।

ਜਦੋਂ ਕਿ ਮਾਰਚ 2022 ਵਿਚ ਬੇਟੀ ਅਤੇ ਜਵਾਈ ਵਿਚ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਸੀ। ਸ਼ਿਕਾਇਤ ਕਰਤਾ ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਲੜਕੀ ਮੋਗਾ ਦੇ ਨੰਬਰ 9 ਨਿਊ ਟਾਊਨ ਸਥਿਤ ਸਪਰਾ ਸੈਲੂਨ ਵਿਖੇ ਕੰਮ ਕਰਦੀ ਸੀ। 20 ਮਾਰਚ ਦੀ ਸ਼ਾਮ 7:30 ਵਜੇ ਉਹ ਘਰੋਂ ਕੋਈ ਘਰੇਲੂ ਸਮਾਨ ਲੈਣ ਲਈ ਗਈ ਸੀ। ਜਦੋਂ ਉਹ ਸਮਾਨ ਲੈ ਕੇ ਘਰ ਪਹੁੰਚੀ ਤਾਂ ਉਸ ਦੀ ਲੜਕੀ ਕਰਮਜੀਤ ਕੌਰ ਨੇ ਉਸ ਨੂੰ ਕਿਹਾ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਜਾ ਰਹੀ ਹੈ। ਕੁਝ ਸਮੇਂ ਬਾਅਦ ਉਹ ਵਾਪਸ ਆ ਜਾਵੇਗੀ ਉਹ ਘਰ ਤੋਂ ਐਕਟਿਵਾ ਸਕੂਟਰੀ ਲੈ ਕੇ ਚਲੀ ਗਈ।

ਰਾਤ 9:30 ਵਜੇ ਉਸ ਨੇ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਰਾਤ ਆਪਣੀ ਸਹੇਲੀ ਦੇ ਘਰ ਰਹੇਗੀ, ਅਗਲੀ ਸਵੇਰ ਵਾਪਸ ਆ ਜਾਵੇਗੀ। ਬੇਟੀ ਅਗਮ ਪ੍ਰੀਤ ਕੌਰ ਨੂੰ ਤਿਆਰ ਕਰ ਕੇ ਸਵੇਰੇ ਸਕੂਲ ਭੇਜ ਦੇਣਾ। 21 ਮਾਰਚ ਨੂੰ ਸਵੇਰੇ 10:00 ਵਜੇ ਜਦੋਂ ਉਸ ਨੇ ਆਪਣੀ ਲੜਕੀ ਨੂੰ ਫੋਨ ਕੀਤਾ ਤਾਂ ਮੋਬਾਈਲ ਬੰਦ ਸੀ। ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਸ਼ਾਮ 4 ਵਜੇ ਦੇ ਕਰੀਬ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਥਾਣਾ ਸ੍ਰੀ ਵਨ ਵਿਖੇ ਗਈ ਅਤੇ ਬੇਟੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ। ਇਸੇ ਦੌਰਾਨ ਉਸ ਨੂੰ ਫੋਨ ਆਇਆ ਕਿ ਬਾਘਾਪੁਰਾਣਾ ਪੁਲਿਸ ਉਸ ਦੇ ਘਰ ਪਹੁੰਚੀ ਹੈ। ਪੁਲਿਸ ਨੇ ਉਸ ਨੂੰ ਦੱਸਿਆ ਕਿ ਇੱਕ ਲੜਕੀ ਦੀ ਲਾਵਾਰਿਸ ਹਾਲ ਵਿਚ ਦੇਹ ਮਿਲੀ ਹੈ।

ਜਿਵੇਂ ਹੀ ਉਸ ਨੇ ਸਿਵਲ ਹਸਪਤਾਲ ਜਾ ਕੇ ਦੇਹ ਨੂੰ ਦੇਖਿਆ ਤਾਂ ਇਹ ਉਸ ਦੀ ਲੜਕੀ ਦੀ ਸੀ। ਮੋਗਾ ਬੱਸ ਸਟੈਂਡ ਦੀ ਪਾਰਕਿੰਗ ਸਲਿੱਪ ਬੇਟੀ ਦੇ ਪਹਿਨੇ ਕੱਪੜਿਆਂ ਵਿਚੋਂ ਨਿਕਲੀ ਹੈ। ਐਕਟਿਵਾ ਸਕੂਟਰੀ ਉਸ ਦੀ ਲੜਕੀ ਨੇ ਉੱਥੇ ਖੜ੍ਹੀ ਕੀਤੀ ਸੀ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਉਸ ਦੇ ਬਿਆਨਾਂ ਉਤੇ ਅਣਪਛਾਤੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *