ਇਹ ਸਮਾਚਾਰ ਉੱਤਰ ਪ੍ਰਦੇਸ਼ ਦੇ ਵਾਰਾਣਸ ਤੋਂ ਪ੍ਰਾਪਤ ਹੋਇਆ ਹੈ। ਇਥੇ ਭੋਜਪੁਰੀ ਅਦਾਕਾਰਾ ਅਤੇ ਮਾਡਲ ਆਕਾਂਕਸ਼ਾ ਦੂਬੇ ਨੇ ਵਾਰਾਣਸੀ ਦੇ ਸਾਰਨਾਥ ਥਾਣਾ ਖੇਤਰ ਦੇ ਇੱਕ ਹੋਟਲ ਵਿੱਚ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਅਦਾਕਾਰਾ ਆਕਾਂਕਸ਼ਾ ਦੂਬੇ ਦੀ ਦੇਹ ਸੋਮੇਂਦਰ ਹੋਟਲ ਦੇ ਕਮਰੇ ਵਿੱਚ ਲਟਕ ਰਹੀ ਮਿਲੀ। ਸੂਚਨਾ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਫਿਲਹਾਲ ਪੁਲਿਸ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਅਦਾਕਾਰਾ ਆਕਾਂਕਸ਼ਾ ਦੂਬੇ ਮੂਲ ਰੂਪ ਤੋਂ ਭਦੋਹੀ ਦੇ ਚੌਰੀ ਥਾਣਾ ਏਰੀਏ ਦੇ ਪਾਰਸੀਪੁਰ ਦੀ ਰਹਿਣ ਵਾਲੀ ਸੀ। ਆਕਾਂਕਸ਼ਾ ਦੂਬੇ ਭੋਜਪੁਰੀ ਫਿਲਮ ਇੰਡਸਟਰੀ ਵਿਚ ਆਪਣੇ ਬੋਲਡ ਅਤੇ ਹੌਟ ਡਾਂਸ ਲਈ ਮਸ਼ਹੂਰ ਸੀ। ਆਕਾਂਕਸ਼ਾ ਦੂਬੇ ਇੱਕ ਮਸ਼ਹੂਰ ਭੋਜਪੁਰੀ ਫਿਲਮ ਅਦਾਕਾਰਾ ਸੀ ਅਤੇ ਉਸ ਨੇ ਮਾਡਲਿੰਗ ਵਿੱਚ ਵੀ ਆਪਣੇ ਕਰੀਅਰ ਨੂੰ ਉਚਾਈ ਦਿੱਤੀ।
ਫਿਲਹਾਲ ਆਕਾਂਕਸ਼ਾ ਦੂਬੇ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਵਾਰਾਣਸੀ ਆਈ ਹੋਈ ਸੀ। ਉਹ ਵੀ ਫਿਲਮ ਦੀ ਬਾਕੀ ਯੂਨਿਟ ਦੇ ਨਾਲ ਵਾਰਾਣਸੀ ਦੇ ਸਾਰਨਾਥ ਸਥਿਤ ਹੋਟਲ ਸੋਮੇਂਦਰ ਵਿੱਚ ਰੁਕੀ ਹੋਈ ਸੀ। ਐਤਵਾਰ ਸਵੇਰੇ ਜਦੋਂ ਉਹ ਕਾਫੀ ਦੇਰ ਬਾਅਦ ਵੀ ਕਮਰੇ ਤੋਂ ਬਾਹਰ ਨਹੀਂ ਆਈ ਅਤੇ ਹੋਟਲ ਸਟਾਫ ਨੂੰ ਵੀ ਸੰਦੇਹ ਹੋਇਆ ਤਾਂ ਇਸ ਤੋਂ ਬਾਅਦ ਫਿਲਮ ਯੂਨਿਟ ਨਾਲ ਜੁੜੇ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਦੋਂ ਯੂਨਿਟ ਦੇ ਲੋਕਾਂ ਅਤੇ ਹੋਟਲ ਸਟਾਫ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਆਕਾਂਕਸ਼ਾ ਦੂਬੇ ਲਟਕ ਰਹੀ ਮਿਲੀ।
ਜਿਸ ਤੋਂ ਬਾਅਦ ਸਾਰਨਾਥ ਥਾਣਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਦੇਹ ਨੂੰ ਹੇਠਾਂ ਉਤਾਰਿਆ ਗਿਆ ਹੈ। ਫਿਲਹਾਲ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਫਿਲਮ ਦੀ ਯੂਨਿਟ ਨਾਲ ਜੁੜੇ ਲੋਕਾਂ ਤੋਂ ਪੁੱਛ ਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਆਕਾਂਕਸ਼ਾ ਦੂਬੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਕੁਝ ਸਮੇਂ ਵਿਚ ਜਦੋਂ ਆਕਾਂਕਸ਼ਾ ਦੇ ਪਰਿਵਾਰਕ ਮੈਂਬਰ ਵਾਰਾਣਸੀ ਪਹੁੰਚਣਗੇ ਤਾਂ ਉਨ੍ਹਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਖਿਰ ਅਜਿਹਾ ਕੀ ਕਾਰਨ ਸੀ ਜਿਸ ਕਾਰਨ ਫਿਲਮ ਅਭਿਨੇਤਰੀ ਆਕਾਂਕਸ਼ਾ ਦੂਬੇ ਨੇ ਇਹ ਇਹ ਸਭ ਕਰਿਆ ਜਾਂ ਇਹ ਖੁ-ਦ-ਕੁ-ਸ਼ੀ ਨਹੀਂ ਸਗੋਂ ਕ-ਤ-ਲ ਹੈ। ਫਿਲਹਾਲ ਪੁਲਿਸ ਦੋਵਾਂ ਪਾਸਿਆਂ ਤੋਂ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ।