ਪੰਜਾਬ ਦੇ ਲੁਧਿਆਣੇ ਜਿਲ੍ਹੇ ਵਿਚ ਖੰਨਾ ਨੇੜੇ ਇੱਕ ਟਰੱਕ ਅਤੇ ਟਿੱਪਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟਰੱਕ ਡਰਾਈਵਰ, ਕੰਡਕਟਰ ਅਤੇ ਇੱਕ ਹੋਰ ਰਾਹਗੀਰ ਦੀ ਮੌ-ਤ ਹੋ ਗਈ। ਹਾਦਸਾ ਇੰਨਾ ਜਬਰ ਦਸਤ ਸੀ ਕਿ ਦੋ ਵਿਅਕਤੀਆਂ ਨੂੰ ਟਰੱਕ ਦੀ ਬਾਡੀ ਕੱਟ ਕੇ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਦਮ ਇੱਕ ਸਾਈਕਲ ਸਵਾਰ ਟਰੱਕ ਦੇ ਅੱਗੇ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਹਿਚਾਣ ਜਗਤਾਰ ਸਿੰਘ ਬਿੱਲਾ ਵਾਸੀ ਪਿੰਡ ਸਲਾਣਾ, ਹਰਿੰਦਰ ਯਾਦਵ ਵਾਸੀ ਬਿਹਾਰ ਅਤੇ ਸਾਇਕਲ ਸਵਾਰ ਸਤਨਾਮ ਸਿੰਘ ਵਾਸੀ ਲਲੌਡੀ ਦੇ ਰੂਪ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਰੋਡ ਉੱਤੇ ਪਿੰਡ ਸਲੌਦੀ ਨੇੜੇ ਟਰੱਕ ਡਰਾਈਵਰ ਦੇ ਸਾਹਮਣੇ ਅਚਾਨਕ ਸਾਈਕਲ ਸਵਾਰ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਅਤੇ ਟਿੱਪਰ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਅੰਦਰ ਹੀ ਫਸ ਗਏ, ਜਦੋਂ ਕਿ ਉਸ ਨੇ ਸਾਈਕਲ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਆਸ ਪਾਸ ਦੇ ਲੋਕ ਮੌਕੇ ਉਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਕਰੀਬ 2 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਟਰੱਕ ਡਰਾਈਵਰ ਅਤੇ ਕੰਡਕਟਰ ਨੂੰ ਟਰੱਕ ਦਾ ਅਗਲਾ ਹਿੱਸਾ ਕੱਟ ਕੇ ਬਾਹਰ ਕੱਢਿਆ ਗਿਆ।
ਜਗਤਾਰ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਸਤਨਾਮ ਅਤੇ ਹਰਿੰਦਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਨੇੜੇ ਦੇ ਲੋਕਾਂ ਨੇ ਤੁਰੰਤ ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਸਤਨਾਮ ਅਤੇ ਹਰਿੰਦਰ ਦੀ ਵੀ ਮੌ-ਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਪੁਲਿਸ ਦੇਹਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰੇਗੀ।