ਪੰਜਾਬ ਦੇ ਮੋਗੇ ਜਿਲ੍ਹੇ ਵਿਚ ਪਿਤਾ ਦਾ ਲਾਇਸੈਂਸੀ ਰਿਵਾਲਵਰ ਪੁੱਤਰ ਲਈ ਘਾਤਕ ਸਾਬਤ ਹੋਇਆ। ਇਸ ਰਿਵਾਲਵਰ ਨੂੰ ਸਾਫ ਕਰਦੇ ਸਮੇਂ ਬੇਟੇ ਨੇ ਸੈਲਫੀ ਲਈ ਪਰ ਅਚਾਨਕ ਗੋ-ਲੀ ਚੱਲ ਗਈ ਅਤੇ ਉਸ ਦੀ ਮੌ-ਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਇਹ ਸਾਰਾ ਮਾਮਲਾ ਮੋਗਾ ਦੇ ਧਰਮਕੋਟ ਥਾਣਾ ਇਲਾਕੇ ਨਾਲ ਸਬੰਧਤ ਹੈ।
ਇਸ ਮਾਮਲੇ ਬਾਰੇ ਏ. ਐਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ 17 ਸਾਲਾ ਲੜਕਾ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਮੋਬਾਇਲ ਉਤੇ ਸੈਲਫੀ ਲੈਂਦੇ ਸਮੇਂ ਰਿਵਾਲਵਰ ਵਿਚੋਂ ਫਾਇਰ ਹੋ ਗਿਆ। ਪੁਲਿਸ ਅਨੁਸਾਰ ਪਿੰਡ ਬਾਜੇਕੇ ਦੇ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਖੇਤੀ ਬਾੜੀ ਕਰਦਾ ਹੈ। ਪੁੱਤਰ ਗੁਰਵਿੰਦਰ ਸਿੰਘ ਉਮਰ 17 ਸਾਲ ਕੋਟਸੇਖਾਂ ਦੇ ਡੀ. ਏ. ਵੀ. ਸਕੂਲ ਵਿੱਚ ਪਲੱਸ ਟੂ ਵਿਚ ਪੜ੍ਹਦਾ ਸੀ।ਸੋਮਵਾਰ ਸ਼ਾਮ ਨੂੰ ਪੁੱਤ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ।
ਇਸ ਦੌਰਾਨ ਬੇਟਾ ਰਿਵਾਲਵਰ ਨਾਲ ਸੈਲਫੀ ਲੈਣ ਲੱਗਾ। ਫਿਰ ਅਚਾਨਕ ਟਰਿੱਗਰ ਤੇ ਅਚਾਨਕ ਹੱਥ ਲੱਗਣ ਕਾਰਨ ਫਾਇਰ ਹੋ ਗਿਆ, ਜੋ ਸਿਰ ਤੇ ਲੱਗਾ। ਫਾਇਰ ਦੀ ਆਵਾਜ਼ ਸੁਣ ਕੇ ਪੂਰਾ ਪਰਿਵਾਰ ਦੰਗ ਰਹਿ ਗਿਆ। ਜਦੋਂ ਉਹ ਕਮਰੇ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਪੁੱਤ ਬਲੱਡ ਨਾਲ ਲੱਥ ਪੱਥ ਪਿਆ ਸੀ। ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਤੋਂ ਹੋਰ ਪਹਿਲੂਆਂ ਤੋਂ ਪੁੱਛ ਗਿੱਛ ਕਰ ਰਹੀ ਹੈ।