ਪੰਜਾਬ ਵਿਚ ਜਲੰਧਰ ਅਤੇ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਪਿੰਡ ਨੰਗਲ ਅੰਬੀਆ ਵਿਚ ਭਿਆ-ਨਕ ਸੜਕ ਹਾਦਸਾ ਵਾਪਰਿਆ। ਇਥੇ ਬਾਈਕ ਅਤੇ ਟਰੈਕਟਰ ਟ੍ਰਾਲੀ ਵਿਚਾਲੇ ਹੋਈ ਟੱਕਰ ਵਿਚ 2 ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਗੰਭੀਰ ਰੂਪ ਵਿਚ ਜ਼ਖਮੀ ਹੋਏ ਤੀਜੇ ਨੌਜਵਾਨ ਦੀ ਹਸਪਤਾਲ ਵਿਚ ਇਲਾਜ ਦੇ ਦੌਰਾਨ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆ-ਨਕ ਸੀ ਕਿ ਇਕ ਨੌਜਵਾਨ ਦੀ ਟੱਕਰ ਤੋਂ ਬਾਅਦ ਬਾਂਹ ਹੀ ਦੇਹ ਤੋਂ ਵੱਖ ਹੋ ਗਈ ਅਤੇ ਦੂਜੇ ਨੌਜਵਾਨ ਦਾ ਸਿਰ ਪੂਰੀ ਤਰ੍ਹਾਂ ਨੰਗਾ ਹੋ ਗਿਆ।
ਇਸ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਪਹਿਚਾਣ ਪ੍ਰਭਦੀਪ ਸਿੰਘ, ਬਲਜੀਤ ਸਿੰਘ ਅਤੇ ਵੀਰੇਨ ਦੇ ਰੂਪ ਵਜੋਂ ਹੋਈ ਹੈ। ਤਿੰਨੋਂ ਰਾਤ ਨੂੰ ਬਾਈਕ ਤੇ ਕੰਮ ਤੋਂ ਘਰ ਨੂੰ ਆ ਰਹੇ ਸਨ। ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਫੁਟੇਜ ਮੁਤਾਬਕ ਪ੍ਰਭਦੀਪ ਸਿੰਘ, ਬਲਜੀਤ ਸਿੰਘ ਅਤੇ ਵੀਰੇਨ ਬਾਈਕ ਤੇ ਕੰਮ ਤੋਂ ਵਾਪਸ ਆ ਰਹੇ ਸਨ। ਬਾਈਕ ਤੇਜ਼ ਰਫਤਾਰ ਵਿਚ ਸੀ। ਸਾਹਮਣੇ ਤੋਂ ਦੋ ਟਰੈਕਟਰ ਟਰਾਲੀਆਂ ਆ ਰਹੀਆਂ ਸਨ। ਦੋਵੇਂ ਟਰਾਲੀਆਂ ਲੋਡ ਹੋਈਆਂ ਸਨ ਅਤੇ ਉੱਪਰ ਤੋਂ ਤਰਪਾਲ ਨਾਲ ਢੱਕੀਆਂ ਹੋਈਆਂ ਸਨ। ਟਰੈਕਟਰ ਟਰਾਲੀਆਂ ਵੀ ਤੇਜ਼ ਰਫ਼ਤਾਰ ਨਾਲ ਆ ਰਹੀਆਂ ਸਨ।
ਬਾਈਕ ਸਵਾਰ ਟਰੈਕਟਰ ਦੇ ਅੱਗੇ ਨਹੀਂ ਗਿਆ ਸਗੋਂ ਟਰਾਲੀ ਦੇ ਸਿਰੇ ਡਾਲੇ ਕੋਲ ਜਾ ਟਕਰਾਏ। ਟਰੈਕਟਰ ਡਰਾਈਵਰ ਨੇ ਬਾਈਕ ਨੂੰ ਟੱਕਰ ਮਾਰਨ ਦੇ ਬਾਵਜੂਦ ਵੀ ਟਰੈਕਟਰ ਨਹੀਂ ਰੋਕਿਆ ਅਤੇ ਤੇਜ਼ੀ ਨਾਲ ਭੱਜ ਗਿਆ। ਪਿੱਛੇ ਆ ਰਹੀ ਦੂਸਰੀ ਟਰੈਕਟਰ ਟਰਾਲੀ ਵੀ ਹਾਦਸਾ ਦੇਖ ਕੇ ਰੁਕੀ ਨਹੀਂ ਅਤੇ ਉਹ ਵੀ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫ਼ਰਾਰ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌ-ਤ ਹੋ ਗਈ ਸੀ, ਜਦੋਂ ਕਿ ਇਕ ਅਜੇ ਸਾਹ ਲੈ ਰਿਹਾ ਸੀ।
ਪੁਲਿਸ ਨੇ ਤੁਰੰਤ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ। ਪੁਲਿਸ ਨੇ ਹਾਦਸੇ ਦੀ CCTV ;ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। CCTV ਫੁਟੇਜ ਦੇਖ ਕੇ ਟਰੈਕਟਰ ਟਰਾਲੀ ਨੂੰ ਟਰੇਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।