ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਵੀਰਵਾਰ ਦੀ ਸ਼ਾਮ 5 ਵਜੇ ਦੋ ਕਾਰਾਂ ਦੀ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ। ਜਿਸ ਵਿੱਚ 2 ਬੱ-ਚਿਆਂ ਸਣੇ 5 ਲੋਕਾਂ ਦੀ ਮੌ-ਤ ਹੋ ਗਈ। ਮ-ਰ-ਨ ਵਾਲਿਆਂ ਵਿੱਚ 4 ਵਿਅਕਤੀ ਸਰਦੂਲਗੜ੍ਹ ਅਤੇ ਇੱਕ ਵਿਅਕਤੀ ਸਿਰਸਾ ਦਾ ਰਹਿਣ ਵਾਲਾ ਹੈ। ਇਹ ਹਾਦਸਾ ਸ਼ਹਿਰ ਦੇ ਸਰਦੂਲਗੜ੍ਹ ਰੋਡ ਉਤੇ ਨਿਰੰਕਾਰੀ ਭਵਨ ਦੇ ਨੇੜੇ ਵਾਪਰਿਆ ਹੈ। ਇਸ ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈ।
ਦੋਵਾਂ ਕਾਰਾਂ ਨੂੰ ਕਰੇਨ ਦੀ ਮਦਦ ਨਾਲ ਵੱਖ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਸਕੋਡਾ ਗੱਡੀ ਦੀ ਤੇਜ਼ ਸਪੀਡ ਸੀ। ਇਸ ਨੂੰ ਇੱਕ 20 ਸਾਲ ਉਮਰ ਦਾ ਨੌਜਵਾਨ ਚਲਾ ਰਿਹਾ ਸੀ। ਇਸ ਸਿੱਧੀ ਟੱਕਰ ਵਿੱਚ ਸਰਦੂਲਗੜ੍ਹ ਦੇ ਗੁਰਤੇਜ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ, 7 ਸਾਲ ਦੇ ਬੱ-ਚੇ ਗੁਨਤਾਜ ਅਤੇ 6 ਮਹੀਨੇ ਦੇ ਸੁਖਜੀਤ ਸਣੇ ਇੱਕੋ ਪਰਿਵਾਰ ਦੇ 4 ਜਣਿਆਂ ਦੀ ਮੌ-ਤ ਹੋ ਗਈ। ਜਦੋਂ ਕਿ 14 ਸਾਲਾ ਕਵਲਪ੍ਰੀਤ ਕੌਰ ਜ਼ਖਮੀ ਹੋ ਗਈ।
ਜਦੋਂ ਕਿ ਸਕੋਡਾ ਗੱਡੀ ਵਿਚ ਸਵਾਰ 20 ਸਾਲ ਦੇ ਰਾਹੁਲ ਦੀ ਮੌ-ਤ ਹੋ ਗਈ। 20 ਸਾਲ ਦਾ ਰਣਜੀਤ ਅਤੇ 20 ਸਾਲ ਦਾ ਮੋਹਿਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਰਸਾ ਅਤੇ ਅਗਰੋਹਾ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਾਇਆ ਗਿਆ ਹੈ। ਤਿੰਨੋਂ ਕਾਲਜ ਵਿਦਿਆਰਥੀ ਹਨ।
ਇਸ ਮਾਮਲੇ ਬਾਰੇ ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਹਾਦਸੇ ਵਿੱਚ ਮਰਨ ਵਾਲਾ ਗੁਰਤੇਜ ਸਿੰਘ ਵੀਰਵਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਲਈ ਦਵਾਈਆਂ ਲੈਣ ਸਿਰਸਾ ਆਇਆ ਹੋਇਆ ਸੀ। ਸ਼ਾਮ ਨੂੰ ਜਦੋਂ ਉਹ ਦਵਾਈ ਲੈ ਕੇ ਵਾਪਸ ਸਰਦੂਲਗੜ੍ਹ ਵੱਲ ਜਾ ਰਿਹਾ ਸੀ ਤਾਂ ਸਰਦੂਲਗੜ੍ਹ ਸਾਈਡ ਤੋਂ ਆ ਰਹੀ ਇੱਕ ਸਕੋਡਾ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਿਸ ਵਿੱਚ ਉਸ ਦੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਮੌ-ਤ ਹੋ ਗਈ।