ਮਹਿਲਾ ਨੇ ਸਹੁਰੇ ਘਰ ਵਿੱਚ ਤਿਆਗੇ ਸ਼ਾਹ, ਪੇਕਿਆਂ ਨੇ ਲਾਏ ਇਹ ਇਲ-ਜ਼ਾਮ

Punjab

ਇਹ ਗਮ ਭਰੀ ਖਬਰ ਪੰਜਾਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਪੱਟੀ ਤੋਂ ਸਾਹਮਣੇ ਆਈ ਹੈ। ਤਰਨਤਾਰਨ ਪੱਟੀ ਦੇ ਪਿੰਡ ਸਭਰਾ ਵਿੱਚ ਇੱਕ ਵਿਆਹੀ ਔਰਤ ਦੀ ਸ਼ੰਕਾ ਵਾਲੇ ਹਾਲ ਵਿੱਚ ਮੌ-ਤ ਹੋ ਗਈ ਹੈ। ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਨੇ ਸਹੁਰਿਆਂ ਉਤੇ ਦਾਜ ਲਈ ਉਨ੍ਹਾਂ ਦੀ ਬੇਟੀ ਦਾ ਕ-ਤ-ਲ ਕਰਨ ਦਾ ਦੋਸ਼ ਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਗਲ ਤੇ ਨਿਸ਼ਾਨ ਦੇਖੇ ਗਏ ਸਨ। ਮ੍ਰਿਤਕ ਦੀ ਪਹਿਚਾਣ ਨਵਜੋਤ ਕੌਰ ਪਤਨੀ ਬਲਰਾਜ ਸਿੰਘ ਨਾਮ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਵਜੋਤ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਨਵਜੋਤ ਕੌਰ ਦਾ ਵਿਆਹ ਕਰੀਬ ਢਾਈ ਕੁ ਸਾਲ ਪਹਿਲਾਂ ਪਿੰਡ ਸਭਰਾ ਦੇ ਰਹਿਣ ਵਾਲੇ ਬਲਰਾਜ ਸਿੰਘ ਦੇ ਨਾਲ ਹੋਇਆ ਸੀ, ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ। ਉਸ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਵਾਲੇ ਲਗਾਤਾਰ ਗੱਡੀ ਦੀ ਮੰਗ ਕਰ ਰਹੇ ਸਨ। ਉਸ ਨੇ ਵਿਆਹ ਮੌਕੇ ਆਪਣੀ ਬੇਟੀ ਨੂੰ ਕਾਫੀ ਦਾਜ ਵੀ ਦਿੱਤਾ ਸੀ, ਉਸ ਤੋਂ ਬਾਅਦ ਵੀ ਉਸ ਤੋਂ ਹੋਰ ਦਹੇਜ ਦੀ ਮੰਗ ਕੀਤੀ ਜਾਣ ਲੱਗੀ। ਜਿਸ ਦਾ ਨਤੀਜਾ ਇਹ ਹੋਇਆ ਕਿ ਸਹੁਰੇ ਪਰਿਵਾਰ ਵਾਲਿਆਂ ਨੇ ਬੇਟੀ ਨੂੰ ਫਾ-ਹਾ ਲਾ ਕੇ ਉਸ ਦੀ ਜਿੰਦਗੀ ਸਮਾਪਤ ਕਰ ਦਿੱਤੀ।

ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਸਦਰ ਪੱਟੀ ਦੇ ਐਸ. ਐਚ. ਓ. ਹਰਜਿੰਦਰ ਸਿੰਘ ਨੇ ਕਿਹਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਉਸ ਤੋਂ ਪੁਲਿਸ ਪ੍ਰਸ਼ਾਸਨ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦੇਹ ਨੂੰ ਪੋਸਟ ਮਾਰਟਮ ਦੇ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *