ਹਰਿਆਣਾ ਦੇ ਕੈਥਲ ਤੋਂ ਡੌਂਕੀ ਵੀਜ਼ੇ ਉਤੇ ਅਮਰੀਕਾ ਜਾ ਰਹੇ ਨੌਜਵਾਨ ਦੀ ਸ਼ੰਕਾ ਵਾਲੇ ਹਾਲ ਵਿਚ ਮੌ-ਤ ਹੋ ਗਈ ਹੈ। ਫਿਲਹਾਲ ਨੌਜਵਾਨ ਦੀ ਮੌ-ਤ ਦੇ ਕਾਰਨਾਂ ਬਾਰੇ ਪਰਿਵਾਰਕ ਮੈਂਬਰਾਂ ਨੂੰ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ। ਨੌਜਵਾਨ 7 ਮਾਰਚ ਤੋਂ ਗੁੰਮ ਸੀ। ਡੌਂਕੀ ਲਾ ਅਮਰੀਕਾ ਲਿਜਾਣ ਲਈ ਏਜੰਟ ਨਾਲ 40 ਲੱਖ ਰੁਪਏ ਵਿੱਚ ਸੌਦਾ ਹੋਇਆ ਸੀ। ਮ੍ਰਿਤਕ ਦੇ ਵਾਰਸਾਂ ਨੇ ਸ਼ੁੱਕਰਵਾਰ ਨੂੰ ਐੱਸ. ਪੀ. ਨੂੰ ਮਿਲ ਕੇ ਦੇਹ ਨੂੰ ਕੈਥਲ ਲਿਆਉਣ ਲਈ ਮਦਦ ਦੀ ਮੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮਟੌਰ ਦੇ ਰਹਿਣ ਵਾਲੇ ਮਲਕੀਤ ਉਮਰ 32 ਸਾਲ ਨੇ ਪਿੰਡ ਸੋਂਗਲ ਦੇ ਏਜੰਟ ਨਾਲ ਅਮਰੀਕਾ ਜਾਣ ਲਈ 40 ਲੱਖ ਰੁਪਏ ਦਾ ਸੌਦਾ ਕੀਤਾ ਸੀ।
25 ਲੱਖ ਰੁਪਏ ਐਡਵਾਂਸ ਦਿੱਤੇ ਗਏ ਸਨ। ਪਤਾ ਲੱਗਾ ਹੈ ਕਿ ਨੌਜਵਾਨ ਦੀ ਦੇਹ ਗੋਟਵਾਲਾ ਸਰਹੱਦ ਉਤੇ ਜੰਗਲਾਂ ਵਿਚੋਂ ਮਿਲੀ ਹੈ। ਨੌਜਵਾਨ ਨੇ ਪੌਲੀਟੈਕਨਿਕ ਤੱਕ ਪੜ੍ਹਾਈ ਕੀਤੀ ਸੀ। ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਉਹ ਦੋ ਭਰਾ ਅਤੇ ਇੱਕ ਭੈਣ ਹੈ। ਕੈਥਲ ਦੇ ਐਸ. ਪੀ. ਮਕਸੂਦ ਅਹਿਮਦ ਨੂੰ ਮਿਲਣ ਆਏ ਮਲਕੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਮਲਕੀਤ ਦੀ ਦੇਹ ਗੋਟੇਵਾਲਾ ਬਾਰਡਰ ਤੋਂ ਮਿਲੀ ਹੈ। ਸ਼ੰਕਾ ਹੈ ਕਿ ਮਲਕੀਤ ਦੀ ਗੋ-ਲੀ ਮਾਰ ਕੇ ਹੱ-ਤਿ-ਆ ਕੀਤੀ ਗਈ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ। ਨੌਜਵਾਨ ਦੀ ਮੌ-ਤ ਦੀ ਸੂਚਨਾ ਸ਼ੁੱਕਰਵਾਰ ਨੂੰ ਪਿੰਡ ਵਿਚ ਤੇਜੀ ਨਾਲ ਫੈਲ ਗਈ। ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ।
ਮ੍ਰਿਤਕ ਨੌਜਵਾਨ ਦੇ ਚਾਚਾ ਜਗਮਗ ਨੇ ਦੱਸਿਆ ਕਿ ਉਸ ਦਾ ਭਤੀਜਾ ਮਲਕੀਤ ਫਰਵਰੀ ਮਹੀਨੇ ਕੈਥਲ ਤੋਂ ਅਮਰੀਕਾ ਦੇ ਲਈ ਗਿਆ ਸੀ। ਇਸ ਤੋਂ ਪਹਿਲਾਂ ਉਹ ਮੈਕਸੀਕੋ ਦੇ ਬਾਰਡਰ ਤੇ ਸੀ। ਪਰ 7 ਮਾਰਚ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਕੋਲ 30 ਮਾਰਚ ਨੂੰ ਹੀ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਆਈ, ਜਿਸ ਵਿਚ ਮਲਕੀਤ ਦੀ ਮੌ-ਤ ਬਾਰੇ ਜਾਣਕਾਰੀ ਸੀ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਮਲਕੀਤ ਦੇ ਚਾਚਾ ਜਗਮਗ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸੋੰਗਲ ਦੇ ਇੱਕ ਏਜੰਟ ਨੇ ਮਲਕੀਤ ਨੂੰ ਵਰਗਲਾ ਕੇ ਅਮਰੀਕਾ ਭੇਜ ਦਿੱਤਾ ਸੀ। ਬਾਅਦ ਵਿਚ ਉਸ ਬਾਰੇ ਕੋਈ ਖ਼ਬਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦਿੱਤੀ ਗਈ। ਸਰਕਾਰ ਤੋਂ ਮੰਗ ਕੀਤੀ ਕਿ ਮਲਕੀਤ ਦੀ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਸ. ਪੀ. ਨੇ ਪਰਿਵਾਰਕ ਮੈਂਬਰਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ।