ਕਾਰ ਦਾ ਇਕ ਦਮ ਦਰਵਾਜ਼ਾ ਖੁੱਲ੍ਹਣ ਕਰਕੇ, ਹੋ ਗਿਆ ਇਹ ਦੁਖ ਭਰਿਆ ਕੰਮ

Punjab

ਇੱਕ ਲੜਕੀ ਲਈ, ਨੌਕਰੀ ਤੇ ਉਸ ਦਾ ਪਹਿਲੇ ਦਿਨ ਜਾਣਾ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਬਣ ਗਿਆ। ਅੱਜ 1 ਅਪ੍ਰੈਲ ਨੂੰ ਨਵੀਂ ਨੌਕਰੀ ਜੁਆਇਨ ਕਰਨੀ ਸੀ ਪਰ ਰਸਤੇ ਵਿੱਚ ਲੜਕੀ ਦਾ ਹਾਦਸਾ ਹੋ ਗਿਆ। ਟੱਕਰ ਲੱਗਣ ਕਾਰਨ ਐਕਟਿਵਾ ਡਿੱਗ ਗਈ। ਪਿਤਾ ਅਤੇ ਦੋਵੇਂ ਧੀਆਂ ਸੜਕ ਉਤੇ ਡਿੱਗ ਗਈਆਂ। ਟਰੈਕਟਰ ਇੱਕ ਬੇਟੀ ਦੇ ਸਿਰ ਉੱਤੇ ਦੀ ਲੰਘ ਗਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਇਹ ਹਾਦਸਾ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਪਾਰਸ ਨਗਰ ਵਿੱਚ ਵਾਪਰਿਆ। ਮ੍ਰਿਤਕ ਜੋਤੀ ਮਿਸ਼ਰਾ ਉਮਰ 24 ਸਾਲ ਗੋਪਾਲ ਨਗਰ ਦੀ ਰਹਿਣ ਵਾਲੀ ਸੀ। ਉਸ ਦੇ ਪਿਤਾ ਅਤੇ ਭੈਣ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਸੰਸਥਾ ਦੀ ਐਂਬੂਲੈਂਸ ਵਿੱਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਦੇ ਕਰਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ 304 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਬਾਰੇ ਸਬ ਇੰਸਪੈਕਟਰ ਰਵਿੰਦਰ ਸਿੰਘ ਥਾਣਾ ਨਹਰ ਕਲੋਨੀ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਸੰਦੀਪ ਗਿੱਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਹਾਦਸਾ ਦੇਖਿਆ ਗਿਆ। CCTV ਫੁਟੇਜ ਮੁਤਾਬਕ ਇਕ ਵਿਅਕਤੀ ਆਪਣੀਆਂ ਦੋ ਬੇਟੀਆਂ ਨਾਲ ਐਕਟਿਵਾ ਉਤੇ ਜਾ ਰਿਹਾ ਸੀ।

ਅੱਗੇ ਜਾ ਰਹੀ ਇਨੋਵਾ ਕਾਰ ਵਿਚੋਂ ਉਤਰਨ ਲਈ ਉਕਤ ਵਿਅਕਤੀ ਨੇ ਅਚਾਨਕ ਦਰਵਾਜ਼ਾ ਖੋਲ੍ਹ ਦਿੱਤਾ। ਫੁਟੇਜ ਮੁਤਾਬਕ ਐਕਟਿਵਾ ਸਕੂਟਰੀ ਦਰਵਾਜ਼ੇ ਨਾਲ ਟਕਰਾ ਗਈ ਅਤੇ ਤਿੰਨੋਂ ਸਕੂਟਰੀ ਸਵਾਰ ਸੜਕ ਉਤੇ ਡਿੱਗ ਪਏ। ਇਸੇ ਦੌਰਾਨ ਪਿੱਛੇ ਤੋਂ ਆ ਰਿਹਾ ਟਰੈਕਟਰ ਲੜਕੀ ਦੇ ਸਿਰ ਉਪਰੋਂ ਲੰਘ ਗਿਆ। ਹਾਦਸਾ ਦੇਖ ਕੇ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਨੋਵਾ ਅਤੇ ਟਰੈਕਟਰ ਡਰਾਈਵਰ ਦੋਵੇਂ ਆਪਣੇ ਵਾਹਨਾਂ ਸਮੇਤ ਫ਼ਰਾਰ ਹੋ ਗਏ। ਲੋਕਾਂ ਨੇ ਹਾਦਸੇ ਦੀ ਸੂਚਨਾ ਸੰਸਥਾ ਵਾਲਿਆਂ ਨੂੰ ਦਿੱਤੀ। ਦੋਸ਼ੀਆਂ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *