ਬੇਟੀ ਨੇ ਸ਼ੱਕ ਦੇ ਹਾਲਾਤ ਵਿਚ ਤੋੜਿਆ ਦਮ, ਪਿਉ ਨੇ ਦਿੱਤਾ ਇਹ ਬਿਆਨ

Punjab

ਇਹ ਦੁਖ ਭਰੀ ਖਬਰ ਪੰਜਾਬ ਦੇ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਹਮਣੇ ਆਈ ਹੈ। ਤਰਨਤਾਰਨ ਪੱਟੀ ਦੇ ਪਿੰਡ ਸਭਰਾ ਵਿੱਚ ਇੱਕ ਵਿਆਹੀ ਔਰਤ ਦੀ ਸ਼ੰਕਾ ਭਰੇ ਹਾਲ ਵਿੱਚ ਮੌ-ਤ ਹੋ ਗਈ ਹੈ। ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਨੇ ਸਹੁਰਿਆਂ ਉਤੇ ਦਾਜ ਲਈ ਉਨ੍ਹਾਂ ਦੀ ਬੇਟੀ ਦਾ ਕ-ਤ-ਲ ਕਰਨ ਦਾ ਦੋਸ਼ ਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਗਲ ਤੇ ਨਿਸ਼ਾਨ ਦੇਖੇ ਗਏ ਸਨ। ਮ੍ਰਿਤਕਾ ਦੀ ਪਹਿਚਾਣ ਨਵਜੋਤ ਕੌਰ ਪਤਨੀ ਬਲਰਾਜ ਸਿੰਘ ਨਾਮ ਦੇ ਰੂਪ ਵਜੋਂ ਹੋਈ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਵਜੋਤ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਨਵਜੋਤ ਕੌਰ ਦਾ ਵਿਆਹ ਕਰੀਬ ਢਾਈ ਕੁ ਸਾਲ ਪਹਿਲਾਂ ਪਿੰਡ ਸਭਰਾ ਦੇ ਰਹਿਣ ਵਾਲੇ ਬਲਰਾਜ ਸਿੰਘ ਦੇ ਨਾਲ ਹੋਇਆ ਸੀ, ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ। ਉਸ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਵਾਲੇ ਲਗਾਤਾਰ ਗੱਡੀ ਦੀ ਮੰਗ ਕਰ ਰਹੇ ਸਨ। ਉਸ ਨੇ ਵਿਆਹ ਮੌਕੇ ਆਪਣੀ ਬੇਟੀ ਨੂੰ ਕਾਫੀ ਦਾਜ ਵੀ ਦਿੱਤਾ ਸੀ, ਉਸ ਤੋਂ ਬਾਅਦ ਵੀ ਉਸ ਤੋਂ ਹੋਰ ਦਾਜ ਦੀ ਮੰਗ ਕੀਤੀ ਜਾਣ ਲੱਗੀ। ਜਿਸ ਦਾ ਨਤੀਜਾ ਇਹ ਹੋਇਆ ਕਿ ਸਹੁਰੇ ਪਰਿਵਾਰ ਵਾਲਿਆਂ ਨੇ ਬੇਟੀ ਨੂੰ ਫਾ-ਹਾ ਲਟਕਾ ਕੇ ਉਸ ਦੀ ਜਿੰਦਗੀ ਸਮਾਪਤ ਕਰ ਦਿੱਤੀ।

ਇਸ ਮਾਮਲੇ ਦੂਜੇ ਪਾਸੇ ਥਾਣਾ ਸਦਰ ਪੱਟੀ ਦੇ ਐਸ. ਐਚ. ਓ. ਹਰਜਿੰਦਰ ਸਿੰਘ ਨੇ ਕਿਹਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਉਸ ਤੋਂ ਪੁਲਿਸ ਪ੍ਰਸ਼ਾਸਨ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦੇਹ ਨੂੰ ਪੋਸਟ ਮਾਰਟਮ ਦੇ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *