ਕੈਨੇਡਾ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੇ ਦੌਰਾਨ ਦੋ ਪਰਿਵਾਰਾਂ ਦੇ ਅੱਠ ਲੋਕਾਂ ਦੀ ਮੌ-ਤ ਹੋ ਗਈ। ਇਨ੍ਹਾਂ ਵਿੱਚ ਦੋ ਬੱ-ਚੇ ਵੀ ਸ਼ਾਮਲ ਸਨ। ਮਰਨ ਵਾਲਿਆਂ ਵਿੱਚ ਇੱਕ ਪਰਿਵਾਰ ਗੁਜਰਾਤ ਦੇ ਮਹਿਸਾਣਾ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਪ੍ਰਵੀਨ ਭਾਈ ਚੌਧਰੀ ਉਮਰ 50, ਪ੍ਰਵੀਨ ਭਾਈ ਦੀ ਪਤਨੀ ਦਕਸ਼ਾ ਬੇਨ ਉਮਰ 45 ਸਾਲ, ਬੇਟੀ ਵਿਧੀ ਬੇਨ ਉਮਰ 23 ਸਾਲ ਅਤੇ ਪੁੱਤਰ ਮਿਤ ਕੁਮਾਰ ਉਮਰ (20 ਸਾਲ ਦੇ ਵਜੋਂ ਹੋਈ ਹੈ। ਪਰਿਵਾਰ ਟੂਰਿਸਟ ਵੀਜ਼ੇ ਉਤੇ ਗਿਆ ਹੋਇਆ ਸੀ।
ਜਾਣਕਾਰੀ ਦਿੰਦਿਆਂ ਪ੍ਰਵੀਨ ਭਾਈ ਦੇ ਚਚੇਰੇ ਭਰਾ ਜਸੂ ਭਾਈ ਚੌਧਰੀ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਪ੍ਰਵੀਨ ਭਾਈ ਵਿਜ਼ਟਰ ਵੀਜ਼ੇ ਉਤੇ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਘਰ ਵਿੱਚ ਇਹ ਗੱਲ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਬਾਰੇ ਸਾਨੂੰ ਕੈਨੇਡਾ ਵਿੱਚ ਰਹਿੰਦੇ ਸਾਡੇ ਹੋਰ ਰਿਸ਼ਤੇਦਾਰਾਂ ਤੋਂ ਪਤਾ ਲੱਗਿਆ ਹੈ।
ਰਾਇਟਰਜ਼ ਮੁਤਾਬਕ ਭਾਰਤੀ ਅਤੇ ਰੋਮਾਨੀਅਨ ਮੂਲ ਦੇ ਦੋ ਪਰਿਵਾਰ ਕਿਸ਼ਤੀ ਰਾਹੀਂ ਸੇਂਟ ਲਾਰੈਂਸ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਤੇਜ਼ ਹਵਾਵਾਂ ਦੇ ਕਾਰਨ ਕਿਸ਼ਤੀ ਪਲਟ ਗਈ ਅਤੇ ਸਾਰਿਆਂ ਦੀ ਮੌ-ਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਕਿਊਬਿਕ ਦੇ ਇੱਕ ਇਲਾਕੇ ਵਿੱਚ ਇੱਕ ਪਲਟੀ ਹੋਈ ਕਿਸ਼ਤੀ ਨੇੜਿਓਂ ਇਨ੍ਹਾਂ ਦੇਹਾ ਨੂੰ ਬਰਾਮਦ ਕੀਤਾ ਹੈ।
ਇਸ ਦੁਖ ਭਰੀ ਘੜੀ ਉਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੋਕ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸਾ ਬਹੁਤ ਦਰਦ-ਨਾਕ ਸੀ। ਫਿਲਹਾਲ ਸਾਡੇ ਕੋਲ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ ਕਿ ਉੱਥੇ ਕੀ ਅਤੇ ਕਿਵੇਂ ਹੋਇਆ ਹੈ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ਤੋਂ ਬਾਅਦ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹਾ ਕੁਝ ਵੀ ਦੁਬਾਰਾ ਨਾ ਹੋਵੇ।