ਦੇਰ ਰਾਤ ਲੱਗੀ ਅੱਗ, ਘਰ ਵਿਚ ਸੌਂ ਰਹੇ 7 ਲੋਕਾਂ ਚੋਂ 4 ਬਚੇ, ਦੱਸ ਰਹੇ ਨੇ ਇਹ ਕਾਰਨ

Punjab

ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਰੋਜ਼ ਐਨਕਲੇਵ ਸਥਿਤ ਇਕ ਘਰ ਵਿਚ ਸ਼ਾਰਟ ਸਰਕਟ ਕਾਰਨ ਜਬਰ ਦਸਤ ਅੱਗ ਲੱਗ ਗਈ। ਇਸ ਹਾਦਸੇ ਵਿਚ 3 ਲੋਕਾਂ ਦੀ ਸੜ ਜਾਣ ਕਾਰਨ ਮੌ-ਤ ਹੋ ਗਈ, ਜਦੋਂ ਕਿ 4 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਮਾਮਲੇ ਵਿਚ ਕੁਝ ਲੋਕਾਂ ਵੱਲੋਂ ਦਮ ਘੁਟ ਜਾਣ ਦੇ ਕਾਰਨ ਉਨ੍ਹਾਂ ਦੀ ਮੌ-ਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸਲਾਮਾਬਾਦ ਦੇ ਰੋਜ਼ ਐਨਕਲੇਵ ਸਥਿਤ ਕੋਠੀ ਨੰਬਰ 18 ਨੂੰ ਅਚਾਨਕ ਅੱਗ ਲੱਗ ਗਈ।

ਅੱਗ ਦੀਆਂ ਲਪਟਾਂ ਦੇਖ ਕੇ ਆਸ ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਇਸ ਸਬੰਧੀ ਸੂਚਨਾ ਦਿੱਤੀ। ਜਦੋਂ ਅੱਗ ਲੱਗੀ ਤਾਂ ਇਸ ਘਰ ਵਿੱਚ ਸੱਤ ਲੋਕ ਸੁੱਤੇ ਹੋਏ ਸਨ। ਜਦੋਂ ਉਹ ਜਾਗੇ ਤਾਂ ਅੱਗ ਇੰਨੀ ਫੈਲ ਚੁੱਕੀ ਸੀ ਕਿ ਉਹ ਬਾਹਰ ਨਹੀਂ ਨਿਕਲ ਸਕੇ ਅਤੇ ਉਹ ਸੜ ਕੇ ਸਵਾਹ ਹੋ ਗਏ। ਇਨਾ ਮ੍ਰਿਤਕਾਂ ਦੀ ਪਹਿਚਾਣ ਤਜਿੰਦਰ ਸਿੰਘ ਉਮਰ 40 ਸਾਲ, ਮਨਦੀਪ ਕੌਰ ਉਮਰ 39 ਸਾਲ ਅਤੇ ਪੁੱਤਰ ਦਿਲਪ੍ਰੀਤ ਨਾਮ ਦੇ ਰੂਪ ਵਜੋਂ ਹੋਈ ਹੈ।

ਜਦੋਂ ਕਿ ਦੂਜੇ ਕਮਰੇ ਵਿੱਚ ਸਹਿਜ, ਦਿਲਵੰਸ਼, ਕਿਰਨ ਅਤੇ ਸੁਖਮਨ ਸੌਂ ਰਹੇ ਸਨ। ਅੱਗ ਨਾਲ ਉਹ ਵੀ ਝੁਲਸ ਗਏ ਪਰ ਸਮੇਂ ਸਿਰ ਬਾਹਰ ਨਿਕਲ ਗਏ। ਜ਼ਖਮੀਆਂ ਨੂੰ ਗੰਭੀਰ ਹਾਲ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦੋਂ ਪਹਿਲਾਂ ਅੱਗ ਲੱਗੀ ਤਾਂ ਲੋਕਾਂ ਨੇ ਇਸ ਉਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਬਾਅਦ ਵਿਚ ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ।

ਹੁਣ ਇਹ ਗੱਲ ਪਤਾ ਲੱਗੀ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਦੇਹਾ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ। ਆਸ ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਪੂਰੇ ਘਰ ਵਿੱਚ ਧੂੰਆਂ ਫੈਲ ਗਿਆ ਸੀ। ਸੁੱਤੇ ਪਏ ਪਰਿਵਾਰ ਨੂੰ ਬਚਾਅ ਕਰਨ ਦਾ ਮੌਕਾ ਨਹੀਂ ਮਿਲਿਆ। ਧੂੰਏਂ ਕਾਰਨ ਉਨ੍ਹਾਂ ਦਾ ਦਮ ਘੁੱਟ ਗਿਆ ਅਤੇ ਉਨ੍ਹਾਂ ਦੀ ਮੌ-ਤ ਹੋ ਗਈ।

Leave a Reply

Your email address will not be published. Required fields are marked *