ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌ-ਤ ਹੋਣ ਤੋਂ ਛੇ ਦਿਨ ਬਾਅਦ ਉਸ ਦੀ ਦੇਹ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਗਿਆ। ਪਰਿਵਾਰ ਪਹਿਲਾਂ ਬਜ਼ੁਰਗ ਬੱਗਾ ਸਿੰਘ ਦੀ ਮੌ-ਤ ਨੂੰ ਕੁਦਰਤੀ ਮੰਨ ਰਿਹਾ ਸੀ ਪਰ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਕ-ਤ-ਲ ਹੋਣ ਦਾ ਖਦਸ਼ਾ ਪੈਦਾ ਹੋ ਗਿਆ। ਤਹਿਸੀਲਦਾਰ ਜਗਸੀਰ ਸਿੰਘ ਦੀ ਹਾਜ਼ਰੀ ਵਿੱਚ ਬਾਹਰ ਕੱਢੀ ਗਈ ਦੇਹ ਦਾ ਪੁਲਿਸ ਹੁਣ ਪੋਸਟ ਮਾਰਟਮ ਕਰਵਾ ਰਹੀ ਹੈ।
ਅੰਮ੍ਰਿਤਸਰ ਜਿਲ੍ਹੇ ਦੇ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਦੇਹ ਦੇ ਰਹਿਣ ਵਾਲੇ ਪ੍ਰਿੰਸ ਨੇ ਪੁਲਿਸ ਕੋਲ ਆਪਣੇ ਚਾਚੇ ਬੱਗਾ ਸਿੰਘ ਦੇ ਕ-ਤ-ਲ ਦਾ ਖਦਸ਼ਾ ਪ੍ਰਗਟ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਚਾਚਾ ਬੱਗਾ ਸਿੰਘ ਦੀ 1 ਅਪ੍ਰੈਲ ਨੂੰ ਮੌ-ਤ ਹੋ ਗਈ ਸੀ। ਉਹ ਇਸ ਨੂੰ ਕੁਦਰਤੀ ਮੰਨ ਰਹੇ ਸੀ। ਹੁਣ ਹੀ ਪਤਾ ਲੱਗਾ ਕਿ ਉਸ ਦੇ ਚਾਚੇ ਨੇ ਘਰ ਦੀ ਮੁਰੰਮਤ ਲਈ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਏ ਸਨ। ਪਰ ਉਨ੍ਹਾਂ ਨੂੰ ਘਰੋਂ ਵਿਚ ਉਹ ਪੈਸੇ ਨਹੀਂ ਮਿਲੇ।
ਜਿਸ ਤੋਂ ਬਾਅਦ ਪਰਿਵਾਰ ਨੇ ਇਹ ਖਦਸ਼ਾ ਜਤਾਇਆ ਹੈ। 1 ਅਪ੍ਰੈਲ ਨੂੰ ਦੇਹ ਨੂੰ ਕਬਰ ਸਤਾਨ ਵਿਚ ਦਫਨਾ ਦਿੱਤਾ ਗਿਆ ਸੀ। ਉਦੋਂ ਵੀ ਸਾਰਿਆਂ ਦੇ ਧਿਆਨ ਗਲ ਵਿਚ ਪਈ ਰੱਸੀ ਦੇ ਨਿਸ਼ਾਨ ਅਤੇ ਗੁੱਟ ਉਤੇ ਕੱਟ ਦੇ ਨਿਸ਼ਾਨ ਸਨ। ਘਰੋਂ ਪੈਸੇ ਨਾ ਮਿਲਣ ਉਤੇ ਕ-ਤ-ਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਤਰਫੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਦੇਹ ਨੂੰ ਦੁਬਾਰਾ ਬਾਹਰ ਕਢਵਾਉਣ ਦੀ ਇਜਾਜ਼ਤ ਵੀ ਲਈ ਗਈ।
ਇਸ ਮਾਮਲੇ ਸਬੰਧੀ ਐਸ. ਐਚ. ਓ. ਰਮਨਦੀਪ ਕੌਰ ਬਦੇਸ਼ਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਪ੍ਰਸਾਸ਼ਨ ਅਧਿਕਾਰੀਆਂ ਵਲੋਂ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ਉਤੇ ਹੀ ਪੁਲਿਸ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰੇਗੀ।