ਉੱਤਰ ਪ੍ਰਦੇਸ਼ ਦੇ ਮੁਜੱਫਰ ਨਗਰ ਵਿੱਚ ਇਸ ਸਮੇਂ ਪਸ਼ੂ ਪ੍ਰਦਰਸ਼ਨੀ ਅਤੇ ਖੇਤੀ ਬਾੜੀ ਮੇਲਾ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਹੋਏ ਇਸ ਮੇਲੇ ਵਿਚ ਮੋਹਰਾ ਨਸਲ ਦਾ ਜਾਦੂ ਪਸ਼ੂ ਪਾਲਕਾਂ ਦੇ ਸਿਰ ਚੜ੍ਹ ਕੇ ਬੋਲਦਾ ਦੇਖਣ ਨੂੰ ਮਿਲਿਆ। ਕੁਰੂਕਸ਼ੇਤਰ ਦੇ ਸੁਨਾਰੀਆ ਪਿੰਡ ਤੋਂ ਲਿਆਂਦੇ ਗਏ 15 ਕਰੋੜ ਦੀ ਕੀਮਤ ਦੇ ਝੋਟੇ ਸ਼ੋਰਵੀਰ ਨੂੰ ਚੈਂਪੀਅਨ ਐਲਾਨਿਆ ਗਿਆ ਹੈ। ਕੇਂਦਰੀ ਰਾਜ ਮੰਤਰੀ ਡਾ: ਸੰਜੀਵ ਬਾਲਿਆਨ ਨੇ ਜੇਤੂ ਨੂੰ ਸਾਢੇ 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਹੈ।
ਇਥੇ ਸ਼ੁੱਕਰਵਾਰ ਨੂੰ ਮੇਰਠ ਰੋਡ ਉਤੇ ਸਥਿਤ ਪ੍ਰਦਰਸ਼ਨੀ ਮੈਦਾਨ ਵਿਚ ਵੱਖੋ ਵੱਖ ਰਾਜਾਂ ਦੇ ਪਸ਼ੂਆਂ ਵਿਚਕਾਰ ਮੁਕਾਬਲਾ ਕਰਵਾਇਆ ਗਿਆ। ਨਿਰਣਾਇਕਾਂ ਨੇ ਦੇਰ ਸ਼ਾਮ ਜੇਤੂ ਜਾਨਵਰਾਂ ਦੇ ਨਾਮ ਦਾ ਐਲਾਨ ਕੀਤਾ। ਜਿਸ ਉਪਰੰਤ ਪਸ਼ੂਆਂ ਦੇ ਮਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਕੁਰੂਕਸ਼ੇਤਰ ਦੇ ਸੁਨਾਰੀਆ ਪਿੰਡ ਦੇ ਕਰਮਵੀਰ ਬ੍ਰੀਡ ਫਾਰਮ ਤੋਂ ਪ੍ਰਦਰਸ਼ਨੀ ਲਈ ਲਿਆਂਦੇ ਗਏ ਸ਼ੂਰਵੀਰ ਨਾਮ ਦੇ ਝੋਟੇ ਨੇ ਸਭ ਦਾ ਦਿਲ ਜਿੱਤ ਲਿਆ। ਇਥੇ ਸ਼ੂਰਵੀਰ ਨੂੰ ਸ਼ੋਅ ਦਾ ਚੈਂਪੀਅਨ ਪਛੂ ਘੋਸ਼ਿਤ ਕੀਤਾ ਗਿਆ ਹੈ।
ਇਸ ਪ੍ਰਦਰਸ਼ਨੀ ਵਿਚ ਜਿੱਤਣ ਵਾਲਾ ਸੂਰਵੀਰ ਨਾਮ ਦਾ ਝੋਟਾ ਮੋਹਰਾ ਨਸਲ ਦਾ ਹੈ। ਮਸ਼ਹੂਰ ਝੋਟਾ ਯੁਵਰਾਜ ਉਸ ਦਾ ਭਰਾ ਹੈ, ਜਦੋਂ ਕਿ ਸ਼ੂਰਵੀਰ ਦੀ ਮਾਂ ਦਾ ਨਾਮ ਗੰਗਾ ਅਤੇ ਪਿਤਾ ਦਾ ਨਾਮ ਯੋਗਰਾਜ ਹੈ। ਗੰਗਾ, ਯੁਵਰਾਜ ਅਤੇ ਯੋਗਰਾਜ ਨੇ ਆਪਣੇ ਸਮੇਂ ਵਿਚ ਪਸ਼ੂਆਂ ਦੇ ਸ਼ੋਅ ਵਿਚ ਕਾਫੀ ਨਾਮ ਕਮਾਇਆ ਹੈ। ਇਸ ਜੇਤੂ ਝੋਟੇ ਦੇ ਮਾਲਕ ਕਰਮਵੀਰ ਨੇ ਕਿਹਾ ਕਿ ਮੁਜ਼ੱਫਰਨਗਰ ਨੇ ਬਹੁਤ ਸਨਮਾਨ ਦਿੱਤਾ ਹੈ। ਮੇਲੇ ਦਾ ਪ੍ਰਬੰਧ ਬਹੁਤ ਸ਼ਾਨਦਾਰ ਸੀ।
ਇੱਥੇ ਪਸ਼ੂਆਂ ਨੂੰ ਦੇਖਣ ਆਏ ਸਾਰੇ ਲੋਕਾਂ ਨੇ ਬੜੀ ਹੀ ਨਿਮਰਤਾ ਨਾਲ ਜਾਣਕਾਰੀ ਲਈ। ਉਨ੍ਹਾਂ ਨੇ ਪਸ਼ੂ ਪਾਲਕਾਂ ਦਾ ਉਤਸ਼ਾਹ ਵਧਾਇਆ ਹੈ। ਚੈਂਪੀਅਨ ਝੋਟੇ ਸ਼ੂਰਵੀਰ ਦੀ ਉਮਰ ਚਾਰ ਦੀ ਸਾਲ ਹੈ। ਉਸ ਦਾ ਕੱਦ ਪੰਜ ਫੁੱਟ ਸੱਤ ਇੰਚ ਹੈ ਅਤੇ ਲੰਬਾਈ ਲਗਭਗ 10 ਫੁੱਟ ਹੈ। ਹੁਣ ਤੱਕ 10 ਵਾਰ ਚੈਂਪੀਅਨ ਰਹਿ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਵਿੱਚ ਇਸ ਝੋਟੇ ਦੀ ਕੀਮਤ ਕਰੀਬ 15 ਕਰੋੜ ਰੁਪਏ ਲੱਗ ਚੁਕੀ ਹੈ।