ਜਿਸ ਤਰ੍ਹਾਂ ਪਤੀਵਰਤਾ ਸਾਵਿਤਰੀ ਨੇ ਆਪਣੇ ਪਤੀ ਸਤਿਆਵਾਨ ਨੂੰ ਯਮਰਾਜ ਦੇ ਬੰਧਨ ‘ਚੋਂ ਛੁਡਵਾ ਲਿਆ ਸੀ, ਅਜਿਹਾ ਹੀ ਮਾਮਲਾ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਮੰੜਰਿਆਲ ਵਿਚ ਸਾਹਮਣੇ ਆਇਆ ਹੈ। ਇੱਥੇ ਰੋਧਈ ਦੇ ਕੈਮਕੱਛ ਪਿੰਡ ਵਿੱਚ 26 ਸਾਲਾ ਪਸ਼ੂ ਪਾਲਕ ਬੰਨੇ ਸਿੰਘ ਚੰਬਲ ਦੇ ਕੰਢੇ ਖੜ੍ਹਾ ਹੋ ਕੇ ਬੱਕਰੀਆਂ ਨੂੰ ਪਾਣੀ ਪਿਲਾ ਰਿਹਾ ਸੀ। ਇਸੇ ਦੌਰਾਨ ਘਾਤ ਲਾ ਕੇ ਬੈਠੇ ਮਗਰਮੱਛ ਨੇ ਬੰਨੀ ਸਿੰਘ ਦੇ ਪੈਰ ਨੂੰ ਆਪਣੇ ਜਬਾੜੇ ਵਿੱਚ ਫੜ੍ਹ ਲਿਆ ਅਤੇ ਡੂੰਘੇ ਪਾਣੀ ਵਿੱਚ ਲੈ ਕੇ ਜਾਣ ਲੱਗਿਆ, ਉਸ ਦਾ ਰੌਲਾ ਸੁਣ ਕੇ ਪਤਨੀ ਵਿਮਲ ਬਾਈ ਦੌੜ ਕੇ ਆਈ।
ਆਪਣੇ ਪਤੀ ਨੂੰ ਬਚਾਉਣ ਲਈ ਉਸ ਨੇ ਲਾਠੀ ਲੈ ਕੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਲਾਠੀ ਨਾਲ ਮਗਰਮੱਛ ਉਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮਗਰਮੱਛ ਨੇ ਉਸ ਦੇ ਪਤੀ ਨੂੰ ਫਿਰ ਵੀ ਨਾ ਛੱਡਿਆ ਤਾਂ ਵਿਮਲ ਨੇ ਉਸ ਦੀ ਅੱਖ ਵਿੱਚ ਲਾਠੀ ਪਾ ਦਿੱਤੀ। ਇਸ ਤੇ ਮਗਰਮੱਛ ਨੇ ਬੰਨੀ ਸਿੰਘ ਦੀ ਲੱਤ ਛੱਡ ਦਿੱਤੀ। ਵਿਮਲ ਨੇ ਆਪਣੇ ਪਤੀ ਨੂੰ ਬਚਾਉਣ ਲਈ ਕਰੀਬ 5 ਮਿੰਟ ਤੱਕ ਜੱਦੋ ਜਹਿਦ ਕੀਤੀ।
ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਬੰਨੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪਤੀ ਨੂੰ ਬਚਾਉਣ ਤੋਂ ਬਾਅਦ ਵਿਮਲ ਨੇ ਕਿਹਾ ਕਿ ਇਨ੍ਹਾਂ ਨੂੰ ਬਚਾਉਣ ਵਿਚ ਭਾਵੇਂ ਮੇਰੀ ਜਾਨ ਚਲੀ ਜਾਂਦੀ ਤਾਂ ਮੈਂ ਜਾਨ ਵੀ ਦੇ ਦਿੰਦੀ। ਪਤੀ ਤੋਂ ਛੁਡਵਾ ਕੇ ਮੈਂ ਵੀ ਦੂਜਾ ਜਨਮ ਲਿਆ ਹੈ। ਮਗਰਮੱਛ ਜਬਾੜਿਆਂ ਫੜ ਕੇ ਮੇਰੇ ਪਤੀ ਨੂੰ ਡੂੰਘੇ ਪਾਣੀ ਵਿਚ ਲੈ ਕੇ ਜਾ ਰਿਹਾ ਸੀ।
ਉਸ ਨੇ ਕਿਹਾ ਕਿ ਪਰ ਮੈਨੂੰ ਕੋਈ ਸ਼ੰਕਾ ਜਾਂ ਡਰ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਮੈਂ ਆਖਰਕਾਰ ਮੌ-ਤ ਨਾਲ ਲੜਾਈ ਲੜ ਰਹੀ ਹਾਂ। ਮੇਰਾ ਪਤੀ ਜ਼ਖਮੀ ਹੋਏ ਹਨ ਉਹ ਜਲਦੀ ਠੀਕ ਹੋ ਜਾਣ, ਰੱਬ ਅੱਗੇ ਇਹੀ ਅਰਦਾਸ ਕਰਦੀ ਹਾਂ। ਬੰਨੇ ਨੇ ਕਿਹਾ ਕਿ ਇੱਕ ਪੈਰ ਮਗਰਮੱਛ ਦੇ ਜਬਾੜੇ ਵਿੱਚ ਸੀ ਅਤੇ ਦੂਜਾ ਪੈਰ ਪਾਣੀ ਵਿੱਚ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਬਚ ਜਾਵਾਂਗਾ। ਪਰ ਪ੍ਰਮਾਤਮਾ ਦੀ ਮਿਹਰ ਸਦਕਾ ਮੇਰੀ ਪਤਨੀ ਨੇ ਮੈਨੂੰ ਬਚਾ ਲਿਆ।