ਘੁੰਮਣ ਗਏ 5 ਵਪਾਰੀ ਦੋਸਤਾਂ ਨੇ ਜਿੰਦਗੀ ਨੂੰ ਆਖੀ ਅਲਵਿਦਾ, ਇਸ ਤਰ੍ਹਾਂ ਵਾਪਰਿਆ ਭਾਣਾ

Punjab

ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਬਿਹਾਰ ਸਮਸਤੀਪੁਰ ਦੇ ਪੰਜ ਦੋਸਤਾਂ ਦੀ ਮੌ-ਤ ਹੋ ਗਈ। ਇਹ ਸਾਰੇ ਮੰਗਲਵਾਰ ਨੂੰ ਸਮਸਤੀਪੁਰ ਤੋਂ ਇਕ ਕਾਰ ਵਿਚ ਸਵਾਰ ਹੋ ਕੇ ਕਾਠਮੰਡੂ ਘੁੰਮਣ ਲਈ ਜਾ ਰਹੇ ਸਨ। ਨੇਪਾਲ ਦੇ ਬਾਰਦੀਵਾਸ ਤੋਂ ਕਾਠਮੰਡੂ ਬੀਪੀ ਹਾਈਵੇਅ ਉਤੇ ਕਾਰ ਬੇਕਾਬੂ ਹੋ ਕੇ 500 ਫੁੱਟ ਡੂੰਘੀ ਇਕ ਖੱਡ ਵਿਚ ਜਾ ਡਿੱਗੀ, ਚਾਰ ਦੋਸਤਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਅਤੇ ਪੰਜਵੇਂ ਜਖਮੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਇਨ੍ਹਾਂ ਸਾਰਿਆਂ ਦੀਆਂ ਦੇਹਾ ਨੂੰ ਅੱਜ ਘਰ ਲਿਆਂਦਾ ਜਾਵੇਗਾ। ਇਨ੍ਹਾਂ ਦੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਇਹ ਪੰਜੇ ਕਲਿਆਣਪੁਰ ਅਤੇ ਵਾਰਿਸਨਗਰ ਥਾਣਾ ਏਰੀਏ ਦੇ ਰਹਿਣ ਵਾਲੇ ਸਨ ਅਤੇ ਸੋਨਾ ਚਾਂਦੀ ਦੇ ਵਪਾਰੀ ਸਨ। ਮ੍ਰਿਤਕਾਂ ਦੀ ਪਹਿਚਾਣ ਕਲਿਆਣਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਫੁੱਲਹਾਰਾ ਦੇ ਰਹਿਣ ਵਾਲੇ ਮ੍ਰਿਤੁੰਜੇ ਕੁਮਾਰ ਉਰਫ ਗੱਬਰ, ਅਭਿਸ਼ੇਕ ਕੁਮਾਰ ਠਾਕੁਰ ਵਾਸੀ ਵਾਰਡ 8, ਭਾਗੀਰਥਪੁਰ, ਰਾਜੇਸ਼ ਕੁਮਾਰ ਸਿੰਘ ਵਾਸੀ ਮਥੁਰਾਪੁਰ ਓ.ਪੀ, ਮੁਕੇਸ਼ ਚੌਧਰੀ ਅਤੇ ਧਰਮਿੰਦਰ ਸੋਨੀ ਵਾਸੀ ਵਿਕਾਸ ਨਗਰ ਦੇ ਰੂਪ ਵਜੋਂ ਹੋਈ ਹੈ।

ਇਹ ਹਾਦਸਾ ਨੇਪਾਲ ਦੇ ਬਾਰਦੀਵਾਸ ਕਾਠਮੰਡੂ ਬੀਪੀ ਹਾਈਵੇ ਉਤੇ ਹੋਇਆ ਹੈ। ਇਹ ਪੰਜੇ ਦੋਸਤ ਮੰਗਲਵਾਰ ਸ਼ਾਮ ਸਮਸਤੀਪੁਰ ਤੋਂ ਕਾਠਮੰਡੂ ਲਈ ਇੱਕੋ ਕਾਰ ਵਿੱਚ ਰਵਾਨਾ ਹੋਏ ਸਨ। ਇਸ ਦੌਰਾਨ ਰਸਤੇ ਵਿੱਚ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 500 ਫੁੱਟ ਹੇਠਾਂ ਖਾਈ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਨੂੰ ਵਾਪਰਿਆ। ਪਰ ਪਰਿਵਾਰ ਨੂੰ ਇਸ ਦੀ ਜਾਣਕਾਰੀ ਬੁੱਧਵਾਰ ਦੁਪਹਿਰ ਤੋਂ ਬਾਅਦ ਮਿਲੀ।

ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ 4 ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਇਸ ਘ-ਟਨਾ ਵਿਚ ਜ਼ਖਮੀ ਧਰਮਿੰਦਰ ਸੋਨੀ ਦੀ ਇਲਾਜ ਦੌਰਾਨ ਬੁੱਧਵਾਰ ਦੇਰ ਸ਼ਾਮ ਨੂੰ ਮੌ-ਤ ਹੋ ਗਈ। ਮ-ਰ-ਨ ਤੋਂ ਪਹਿਲਾਂ ਧਰਮਿੰਦਰ ਸੋਨੀ ਨੇ ਉੱਥੋਂ ਦੀ ਪੁਲਿਸ ਨੂੰ ਆਪਣੀ ਜਾਣ ਪਹਿਚਾਣ ਕਰਵਾਈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਸਮਸਤੀਪੁਰ ਪੁਲਿਸ ਨੂੰ ਦਿੱਤੀ ਗਈ।

Leave a Reply

Your email address will not be published. Required fields are marked *