ਨਾਮ ਬਦਲ ਕੇ ਸੋਸ਼ਲ ਸਾਈਟ ਤੇ ਹੋਈ ਦੋਸਤੀ ਨੇ, ਮਹਿਲਾ ਦੀ ਜਿੰਦਗੀ ਖੋਹੀ, ਸਾਹਮਣੇ ਆਈ ਇਹ ਕਹਾਣੀ

Punjab

ਇਹ ਮਾਮਲਾ ਉਤਰ ਪ੍ਰਦੇਸ਼ ਦੇ ਕਾਨਪੁਰ ਦੇ ਸ਼ਨੀਦੇਵ ਮੰਦਰ ਨੇੜੇ ਹਰਬੰਸ਼ ਮੋਹਾਲ ਦਾ ਹੈ। ਇੱਥੇ ਇੱਕ ਲੜਕੀ ਨੇ 12 ਅਪ੍ਰੈਲ ਨੂੰ ਫਾਹਾ ਲਾ ਆਪਣੀ ਜਿੰਦਗੀ ਸਮਾਪਤ ਕਰ ਲਈ ਸੀ। ਪੁਲਿਸ ਨੇ 14 ਅਪ੍ਰੈਲ ਨੂੰ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਸ਼ਾਹਰੁਖ ਨੇ ਸੌਰਭ ਬਣ ਕੇ ਸ਼ਨੀਦੇਵ ਮੰਦਰ ਦੇ ਕੋਲ ਰਹਿਣ ਵਾਲੀ ਇਕ ਲੜਕੀ ਨਾਲ ਦੋਸਤੀ ਕਰ ਲਈ। ਇਸ ਤੋਂ ਬਾਅਦ ਉਸ ਉਤੇ ਧ-ਰਮ ਬਦਲ ਕੇ ਵਿਆਹ ਲਈ ਦਬਾਅ ਪਾ ਰਿਹਾ ਸੀ। ਨੌਜਵਾਨ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਸ ਨੂੰ ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਬਦਨਾਮ ਕਰ ਦੇਵਾਂਗਾ।

ਹਰਬੰਸ਼ ਮੋਹਾਲ ਸ਼ਨੀਦੇਵ ਮੰਦਰ ਦੇ ਨੇੜੇ ਗਿਰਧਾਰੀ ਕਸ਼ਯਪ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਬੇਟੀ ਰੇਣੂ ਕਸ਼ਯਪ ਉਮਰ 22 ਸਾਲ ਬੀਏ ਪਾਸ ਕਰਨ ਤੋਂ ਬਾਅਦ ਘਰ ਤੋਂ ਹੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਦੀ ਸੀ। ਇਲਾਕੇ ਦੇ ਸ਼ਾਹਰੁਖ ਨਾਮ ਦੇ ਨੌਜਵਾਨ ਨੇ ਸੌਰਭ ਬਣ ਕੇ ਬੇਟੀ ਨਾਲ ਦੋਸਤੀ ਕੀਤੀ ਸੀ। ਇਸ ਤੋਂ ਬਾਅਦ ਉਹ ਬੇਟੀ ਉਤੇ ਧ-ਰ-ਮ ਬਦਲ ਕੇ ਉਸ ਨਾਲ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ। ਪਰ ਬੇਟੀ ਨੂੰ ਪਤਾ ਲੱਗ ਗਿਆ ਸੀ ਕਿ ਉਹ ਨੌਜਵਾਨ ਸੌਰਭ ਨਹੀਂ ਸਗੋਂ ਸ਼ਾਹਰੁਖ ਹੈ। ਉਸ ਨੂੰ ਝਾਂਸੇ ਵਿਚ ਲੈ ਕੇ ਦੋਸਤੀ ਕੀਤੀ ਹੈ।

ਗਿਰਧਾਰੀ ਨੇ ਦੱਸਿਆ ਕਿ ਸ਼ਾਹਰੁਖ ਨੇ ਕਿਹਾ ਸੀ ਕਿ ਜੇਕਰ ਤੂੰ ਧ-ਰ-ਮ ਬਦਲ ਕੇ ਵਿਆਹ ਨਹੀਂ ਕਰਵਾਇਆ ਤਾਂ ਮੈਂ ਘਰ ਆ ਕੇ ਤੇਰੇ ਪਿਤਾ ਅਤੇ ਭਰਾ ਨੂੰ ਸਭ ਕੁਝ ਦੱਸ ਦੇਵਾਂਗਾ। ਇੰਨਾ ਹੀ ਨਹੀਂ ਮੈਂ ਤੈਨੂੰ ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਬਦਨਾਮ ਕਰਾਂਗਾ। ਜਿਸ ਤੋਂ ਬਾਅਦ ਰੇਣੂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। 12 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼ਾਹਰੁਖ ਘਰ ਦੇ ਬਾਹਰ ਆ ਗਿਆ। ਇਸ ਕਾਰਨ ਰੇਣੂ ਡਰ ਗਈ ਅਤੇ ਫਾਹਾ ਲਾ ਲਿਆ। ਸ਼ਾਹਰੁਖ ਨੂੰ ਰੇਣੂ ਦੀ ਖੁ-ਦ-ਕੁ-ਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਕਾਰਨ ਉਹ ਰੇਨੂੰ ਨੂੰ ਵਾਰ-ਵਾਰ ਮੋਬਾਈਲ ਉਤੇ ਕਾਲ ਕਰ ਰਿਹਾ ਸੀ।

ਜਦੋਂ ਰੇਣੂ ਦਾ ਫੋਨ ਨਹੀਂ ਚੁੱਕਿਆ ਗਿਆ ਤਾਂ ਸ਼ਾਹਰੁਖ ਨੇ ਉਸ ਦੀ ਛੋਟੀ ਭੈਣ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਹੋ ਗਈ। ਇਸ ਤੋਂ ਬਾਅਦ ਹਰਬੰਸ਼ ਮੋਹਾਲ ਥਾਣਾ ਇੰਚਾਰਜ ਵਿਨੀਤ ਚੌਧਰੀ ਨੇ ਰੇਣੂ ਦੀ ਛੋਟੀ ਭੈਣ ਰਾਹੀਂ ਦੋਸ਼ੀ ਨੂੰ ਪਾਰਕ ਵਿਚ ਮਿਲਣ ਲਈ ਬੁਲਾਇਆ। ਸਿਵਲ ਡਰੈੱਸ ਵਿਚ ਉਥੇ ਪਹਿਲਾਂ ਤੋਂ ਮੌਜੂਦ ਪੁਲਿਸ ਕਰਮਚਾਰੀਆਂ ਨੇ ਸ਼ਾਹਰੁਖ ਨੂੰ ਫੜ ਲਿਆ। ਥਾਣਾ ਇੰਚਾਰਜ ਵਿਨੀਤ ਚੌਧਰੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਖੁ-ਦ-ਕੁ-ਸ਼ੀ ਲਈ ਉਕਸਾਉਣ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *