ਪ੍ਰੇਮਿਕਾ ਦੇ ਘਰ ਬਾਹਰ ਨੌਜਵਾਨ ਨੇ ਕੀਤਾ ਗਲਤ ਕੰਮ, ਇਸ ਗੱਲ ਨੂੰ ਲੈ ਕੇ ਹੋਇਆ ਵਿਵਾਦ

Punjab

ਪੰਜਾਬ ਦੇ ਜਿਲ੍ਹਾ ਮੋਗਾ ਵਿਚ ਪ੍ਰੇਮਿਕਾ ਵੱਲੋਂ ਪ੍ਰੇਮੀ ਨੂੰ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਪ੍ਰੇਮਿਕਾ ਦੇ ਘਰ ਪਹੁੰਚਿਆ ਸੀ। ਇਸ ਦੌਰਾਨ ਪ੍ਰੇਮਿਕਾ ਨੇ ਉਸ ਉਤੇ ਕਿਸੇ ਗੱਲ ਦਾ ਦਬਾਅ ਪਾਇਆ। ਜਿਸ ਕਾਰਨ ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਦੇ ਬਾਹਰ ਹੀ ਕੀੜੀਆਂ ਵਾਲੀ ਦਵਾਈ ਨਿਗਲ ਲਈ। ਉਹ ਘਬਰਾ ਗਿਆ ਅਤੇ ਕੁਝ ਕਦਮਾਂ ਦੀ ਦੂਰੀ ਉਤੇ ਡਿੱਗ ਗਿਆ ਅਤੇ ਉਸ ਦੀ ਮੌ-ਤ ਹੋ ਗਈ।

ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਪ੍ਰੇਮਿਕਾ ਦੇ ਖਿਲਾਫ ਆਤਮ ਹੱ-ਤਿ-ਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਥਾਣਾ ਬਾਘਾਪੁਰਾਣਾ ਦਾ ਹੈ। ਐਸ. ਐਚ. ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਨਗਰ ਨਿਵਾਸੀ ਵਰਿੰਦਰ ਕੁਮਾਰ ਦੇ ਪਿੰਡ ਮਾੜੀ ਮੁਸਤਫਾ ਦੀ ਰਹਿਣ ਵਾਲੀ ਵਿਆਹੀ ਹੋਈ ਮਹਿਲਾ ਰਮਨਦੀਪ ਕੌਰ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਨਾਜਾਇਜ਼ ਸਬੰਧ ਚੱਲੇ ਆ ਰਹੇ ਸਨ, ਜਿਸ ਕਾਰਨ ਰਮਨਦੀਪ ਕੌਰ ਆਪਣੇ ਪ੍ਰੇਮੀ ਨੂੰ ਬਲੈਕ ਮੇਲ ਕਰਨ ਲੱਗੀ ਸੀ।

ਬੁੱਧਵਾਰ ਨੂੰ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਉਸ ਦੇ ਘਰ ਗਿਆ ਤਾਂ ਜਦੋਂ ਪ੍ਰੇਮਿਕਾ ਨੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਦੋਵਾਂ ਵਿਚਾਲੇ ਝ-ਗੜਾ ਹੋ ਗਿਆ। ਜਿਸ ਤੋਂ ਬਾਅਦ ਉਕਤ ਨੌਜਵਾਨ ਵਰਿੰਦਰ ਕੁਮਾਰ ਨੇ ਦੁਖੀ ਹੋ ਕੇ ਪ੍ਰੇਮਿਕਾ ਦੇ ਘਰ ਦੇ ਬਾਹਰ ਹੀ ਕੀੜੀਆਂ ਵਾਲੀ ਦਵਾਈ ਲੈ ਲਈ ਕੁਝ ਕਦਮ ਤੁਰਨ ਤੋਂ ਬਾਅਦ ਉਹ ਬੇਸੁੱਧ ਹੋ ਗਿਆ ਅਤੇ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ਉਤੇ ਰਮਨਦੀਪ ਕੌਰ ਖਿਲਾਫ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *