ਰੋਡ ਕਿਨਾਰੇ ਖੜੇ ਵਿਆਕਤੀ ਨਾਲ ਦੁਖਦ ਹਾਦਸਾ, ਰੋਟੀ ਖਾਣੀ ਵੀ ਨਸੀਬ ਨਾ ਹੋਈ

Punjab

ਇਹ ਖਬਰ ਸ੍ਰੀ ਮਾਛੀਵਾੜਾ ਸਾਹਿਬ ਤੋਂ ਪ੍ਰਾਪਤ ਹੋਈ ਹੈ। ਇੱਥੋਂ ਦੇ ਸਥਾਨਕ ਕੁਹਾਡ਼ਾ ਰੋਡ ਉਪਰ ਹਾੜਿਆ ਚੌਕ ਦੇ ਨੇੜੇ ਦੁਪਹਿਰ ਸਮੇਂ ਵਾਪਰੇ ਦੁਖਦ ਹਾਦਸੇ ਵਿਚ ਇਕ ਤੇਜ਼ ਸਪੀਡ ਇਨੋਵਾ ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ ਕੁਲਫੀਆਂ ਵੇਚਣ ਵਾਲੇ ਭੈਣੀ ਸਾਹਿਬ ਦੇ ਵਾਸੀ ਪ੍ਰਿਤਪਾਲ ਸਿੰਘ ਉਮਰ 60 ਸਾਲ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਨੇੜੇ ਖੜ੍ਹਾ ਇੱਕ ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

ਇਸ ਦੇ ਨਾਲ ਹੀ ਕਾਰ ਸਵਾਰ ਬਲਜਿੰਦਰ ਸਿੰਘ ਵਾਸੀ ਰਾਜਗੜ੍ਹ ਦੇ ਵੀ ਸੱਟਾਂ ਲੱਗੀਆਂ ਹਨ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿਤਪਾਲ ਸਿੰਘ ਆਪਣੀ ਕੁਲਫੀਆਂ ਵਾਲੀ ਰੇਹੜੀ ਸੜਕ ਕਿਨਾਰੇ ਖੜ੍ਹਾ ਕੇ ਰੋਟੀ ਖਾ ਰਿਹਾ ਸੀ ਅਤੇ ਉਸ ਦੇ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਖੜ੍ਹਾ ਸੀ। ਕੋਹਾੜਾ ਵੱਲੋਂ ਆ ਰਹੀ ਇੱਕ ਧਾਗਾ ਮਿੱਲ ਦੀ ਇਨੋਵਾ ਕਾਰ ਬੇਕਾਬੂ ਹੋ ਕੇ ਗਲਤ ਸਾਈਡ ਤੇ ਜਾ ਕੇ ਸਫੈਦੇ ਨਾਲ ਟਕਰਾਉਣ ਤੋਂ ਬਾਅਦ ਇਨ੍ਹਾਂ ਦੋ ਵਿਅਕਤੀਆਂ ਉਪਰ ਚੜ੍ਹ ਗਈ।

ਇਸ ਹਾਦਸੇ ਵਿਚ ਕੁਲਫੀਆਂ ਵੇਚਣ ਵਾਲੇ ਪ੍ਰਿਤਪਾਲ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਨਾਲ ਖੜ੍ਹੇ ਅਣਪਛਾਤੇ ਵਿਅਕਤੀ ਨੂੰ ਸਿਵਲ ਹਸਪਤਾਲ ਮਾਛੀਵਾੜਾ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦਾ ਹਾਲ ਨਾਜ਼ੁਕ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨੋਵਾ ਕਾਰ ਦਾ ਡਰਾਈਵਰ ਘ-ਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਜਦੋਂ ਕਿ ਕਾਰ ਵਿਚ ਸਵਾਰ ਇਕ ਹੋਰ ਵਿਅਕਤੀ ਬਲਜਿੰਦਰ ਸਿੰਘ ਜ਼ਖਮੀ ਹੋ ਗਿਆ, ਉਸ ਨੂੰ ਹਸਪਤਾਲ ਲਿਜਾਇਆ ਗਿਆ।

ਹਾਦਸੇ ਵਾਲੀ ਥਾਂ ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਸੜਕ ਵਿਚ ਪਏ ਡੂੰਘੇ ਟੋਇਆਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ ਅਤੇ ਅੱਜ ਵੀ ਇਹ ਤੇਜ਼ ਸਪੀਡ ਇਨੋਵਾ ਕਾਰ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਸੜਕ ਕਿਨਾਰੇ ਖੜ੍ਹੇ ਲੋਕਾਂ ਉਤੇ ਚੜ੍ਹ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਅਤੇ ਪ੍ਰਿਤਪਾਲ ਸਿੰਘ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ, ਜਦੋਂ ਕਿ ਇਨੋਵਾ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ।

Leave a Reply

Your email address will not be published. Required fields are marked *