ਬੁਰੀ ਸੰਗਤ ਵਿਚ ਪਏ ਲੜਕੇ ਨੇ, ਗੁਆਈ ਜਿੰਦਗੀ, ਪਿਤਾ ਨੇ ਦੱਸਿਆ ਇਹ ਸੱਚ

Punjab

ਇਹ ਗਮ-ਗੀਨ ਸਮਾਚਾਰ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਤੋਂ ਪ੍ਰਾਪਤ ਹੋਇਆ ਹੈ। ਪੰਜਾਬ ਦੀ ਜਵਾਨੀ ਨ-ਸ਼ੇ ਦੀ ਦਲ-ਦਲ ਵਿੱਚ ਫਸ ਕੇ ਦੁਨੀਆਂ ਤੋਂ ਜਾ ਰਹੀ ਹੈ। ਹੁਣ ਅਜਿਹਾ ਹੀ ਇੱਕ ਮਾਮਲਾ ਬਟਾਲਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਦੇ 22 ਸਾਲਾ ਗੱਭਰੂ ਬੇਟੇ ਦੀ ਮੌ-ਤ ਹੋ ਗਈ। ਮੁੰਡੇ ਦੇ ਪਿਤਾ ਦਾ ਕਹਿਣਾ ਹੈ ਕਿ ਨ-ਸ਼ੇ ਨੇ ਉਸ ਦਾ ਪਰਿਵਾਰ ਬਰ-ਬਾਦ ਕਰ ਕੇ ਰੱਖ ਦਿੱਤਾ ਹੈ। ਬਟਾਲਾ ਜ਼ਿਲ੍ਹੇ ਦੇ ਘੁਮਾਣ ਕਸਬੇ ਦੇ ਵਸਨੀਕ 22 ਸਾਲਾ ਨਵਜੋਤ ਸਿੰਘ ਦੀ ਪੁਲਿਸ ਨੂੰ ਬਟਾਲਾ ਦੀ ਪੁਲਿਸ ਲਾਈਨ ਰੋਡ ਉਤੇ ਸ਼ੰ-ਕਾ ਵਾਲੇ ਹਾਲ ਵਿਚ ਦੇਹ ਮਿਲੀ ਹੈ।

ਜਿਵੇਂ ਹੀ ਪਰਿਵਾਰ ਨੂੰ ਉਨ੍ਹਾਂ ਦੇ ਪੁੱਤ ਦੀ ਮੌ-ਤ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਨ-ਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਨਵਜੋਤ ਸਿੰਘ ਸਕੂਲ ਦੇ ਦਿਨਾਂ ਤੋਂ ਹੀ ਨ-ਸ਼ੇ ਦੀ ਦਲ-ਦਲ ਵਿੱਚ ਫਸਿਆ ਹੋਇਆ ਸੀ ਅਤੇ ਅੱਜ ਉਸ ਦੀ ਇਸ ਆਦਤ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਅਤੇ ਸਿਆਸੀ ਲੋਕਾਂ ਨੂੰ ਨ-ਸ਼ੇ ਬਾਰੇ ਜਾਣੂ ਕਰਾਇਆ ਗਿਆ ਅਤੇ ਕਸਬੇ ਵਿਚ ਵਿਕ ਰਹੇ ਨ-ਸ਼ੇ ਤੇ ਸ਼ਿਕੰਜਾ ਕੱਸਣ ਲਈ ਕਿਹਾ ਗਿਆ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ।

ਦੂਜੇ ਪਾਸੇ ਨਵਜੋਤ ਸਿੰਘ ਕੱਲ੍ਹ ਇਹ ਗੱਲ ਕਹਿ ਕੇ ਘਰੋਂ ਬਾਹਰ ਗਿਆ ਸੀ ਕਿ ਉਹ ਬਟਾਲਾ ਜਾ ਰਿਹਾ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰਕੇ ਸਿਵਲ ਹਸਪਤਾਲ ਬਟਾਲਾ ਵਿਖੇ ਦੇਹ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ। ਮੌ-ਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆ ਜਾਣ ਤੋਂ ਬਾਅਦ ਹੀ ਲੱਗੇਗਾ।

Leave a Reply

Your email address will not be published. Required fields are marked *