ਉੱਤਰ ਪ੍ਰਦੇਸ਼ ਦੇ ਜਾਲੌਨ ਵਿੱਚ 17 ਸਾਲ ਪਹਿਲਾਂ ਇੱਕ ਮਹਿਲਾ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਉਸ ਸਮੇਂ ਮਹਿਲਾ ਦੀ ਦੇਹ ਤਾਂ ਬਰਾ-ਮਦ ਕਰ ਲਈ ਸੀ ਪਰ ਉਸ ਦੀ ਪਹਿਚਾਣ ਨਾ ਹੋਣ ਕਾਰਨ ਲਵਾਰਿਸ ਸਮਝ ਕੇ ਦੇਹ ਦਾ ਸੰਸਕਾਰ ਕਰ ਦਿੱਤਾ ਸੀ। ਬੁੱਧਵਾਰ ਨੂੰ 17 ਸਾਲ ਬਾਅਦ ਪੁਲਿਸ ਨੇ ਉਸ ਔਰਤ ਦੇ ਕ-ਤ-ਲ ਦਾ ਖੁਲਾਸਾ ਕੀਤਾ ਹੈ। ਇਸ ਸਬੰਧੀ ਦੋਸ਼ੀ ਪਤੀ ਅਤੇ ਉਸ ਦੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਥਾਣਾ ਜਾਲੌਨ ਦੇ ਐਸ. ਪੀ. ਡਾ: ਈਰਜ ਰਾਜਾ ਨੇ ਦੱਸਿਆ ਕਿ ਬੀਤੀ 17 ਅਪ੍ਰੈਲ ਨੂੰ ਡਾਕੌਰ ਕੋਤਵਾਲੀ ਖੇਤਰ ਦੇ ਪਿੰਡ ਤਿਮਰੋ ਵਾਸੀ ਵਿਸ਼ਨੂੰ ਸੈਨ ਪੁੱਤਰ ਰਾਮਸੇਵਕ ਹਾਲ ਨਿਵਾਸੀ ਰਾਜਿੰਦਰ ਨਗਰ ਓੜਈ ਨੇ ਜਨਤਕ ਸੁਣਵਾਈ ਦੌਰਾਨ ਇੱਕ ਸ਼ਿਕਾਇਤ ਪੱਤਰ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸ ਦੀ ਭੈਣ ਮੰਜੂ ਦਾ ਵਿਆਹ 2005 ਵਿੱਚ ਸੰਤੋਸ਼ ਪੁੱਤਰ ਨੱਥੂ ਵਾਸੀ ਇੰਦਰਾ ਨਗਰ ਓੜਈ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਸੰਤੋਸ਼ ਅਤੇ ਉਸ ਦੇ ਪਰਿਵਾਰ ਵਾਲੇ ਹੋਰ ਦਾਜ ਦੀ ਮੰਗ ਕਰਨ ਲੱਗ ਪਏ। ਪਰ ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਹੋਰ ਦਾਜ ਦੀ ਮੰਗ ਪੂਰੀ ਨਾ ਹੋਣ ਉਤੇ ਭੈਣ ਮੰਜੂ ਨੂੰ ਸਹੁਰੇ ਪਰਿਵਾਰ ਨੇ ਕਈ ਤਰੀਕਿਆਂ ਨਾਲ ਦੁਖੀ ਕਰਨਾ ਸ਼ੁਰੂ ਕਰ ਦਿੱਤਾ। 2006 ਤੋਂ ਉਸ ਦੀ ਭੈਣ ਮੰਜੂ ਇਕੋ ਦਮ ਗਾਇਬ ਹੋ ਗਈ। ਉਸ ਦਾ ਕੁਝ ਪਤਾ ਨਹੀਂ ਲੱਗਿਆ। ਭੈਣ ਮੰਜੂ ਅਤੇ ਜੀਜਾ ਸੰਤੋਸ਼ ਇਕੋ ਦਮ ਗਾਇਬ ਹੋ ਗਏ। ਉਸ ਨੇ ਜੀਜਾ ਸੰਤੋਸ਼ ਅਤੇ ਉਸ ਦੇ ਚਾਚਾ ਰਾਮਹੇਤ ਉਤੇ ਉਸ ਦੀ ਹੱ-ਤਿ-ਆ ਕਰਨ ਦਾ ਦੋਸ਼ ਲਗਾਇਆ। ਜਿਸ ਉਤੇ ਪੁਲਿਸ ਨੇ ਜਾਂਚ ਕੀਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸੀਓ ਦੀ ਅਗਵਾਈ ਵਿਚ ਟੀਮ ਬਣਾਈ।
ਜਿੱਥੇ ਪੁਲਿਸ ਨੇ ਛਾਪਾ ਮਾਰ ਕੇ ਕਾਨਪੁਰ ਦੇਹਾਤ ਦੇ ਭੋਗਨੀਪੁਰ ਥਾਣਾ ਅਧੀਨ ਪੈਂਦੇ ਪਿੰਡ ਮਾਚਾ ਤੋਂ ਸੰਤੋਸ਼ ਨੂੰ ਗ੍ਰਿਫਤਾਰ ਕੀਤਾ, ਜਿੱਥੇ ਉਸ ਕੋਲੋਂ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਕ-ਤ-ਲ ਦੀ ਗੱਲ ਕਬੂਲ ਕਰ ਲਈ। ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਜਾਲੌਨ ਦੇ ਐਸ. ਪੀ. ਡਾਕਟਰ ਇਰਾਜ ਰਾਜਾ ਨੇ ਦੱਸਿਆ ਕਿ 2006 ਵਿਚ ਦਾਜ ਦੇ ਲਾਲਚ ਵਿਚ ਸੰਤੋਸ਼ ਆਪਣੇ ਚਾਚੇ ਰਾਮਹੇਤ ਨਾਲ ਮਿਲ ਕੇ ਮੰਜੂ ਨੂੰ ਜੰਗਲ ਵਿਚ ਲੈ ਗਿਆ ਅਤੇ ਉਸ ਦੇ ਸਿਰ ਤੇ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ ਅਤੇ ਉਹ ਉਥੋਂ ਬਾਹਰ ਰਹਿਣ ਲੱਗੇ।
ਨਾਲ ਹੀ ਦੂਜਾ ਵਿਆਹ ਵੀ ਕਰਵਾ ਲਿਆ। ਜੋ ਆਪਣੀ ਦੂਜੀ ਪਤਨੀ ਨਾਲ ਕਾਨਪੁਰ ਦੇਹਾਤ ਵਿਚ ਰਹਿ ਰਿਹਾ ਸੀ। ਜਦੋਂ ਦੋਸ਼ੀ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਸ ਕੋਲੋਂ ਕ-ਤ-ਲ ਵਿੱਚ ਵਰਤਿਆ ਗਿਆ ਸਰੀਆ ਅਤੇ ਹੋਰ ਸਾਮਾਨ ਬਰਾ-ਮਦ ਹੋਇਆ। ਐਸ. ਪੀ. ਨੇ ਦੱਸਿਆ ਕਿ ਇਹ 17 ਸਾਲ ਪੁਰਾਣਾ ਮਾਮਲਾ ਹੈ। ਔਰਤ ਦੀ ਦੇਹ ਤਾਂ ਪਹਿਲਾਂ ਹੀ ਬਰਾ-ਮਦ ਕਰ ਲਈ ਗਈ ਸੀ ਪਰ ਉਸ ਦੀ ਪਹਿਚਾਣ ਨਹੀਂ ਹੋ ਸਕੀ ਸੀ। ਇਸ ਕਾਰਨ ਉਸ ਦਾ ਲਵਾਰਿਸ ਸਮਝ ਸਸਕਾਰ ਕਰ ਦਿੱਤਾ ਗਿਆ।
ਇਸ ਮਾਮਲੇ ਦਾ ਖੁਲਾਸਾ ਬੁੱਧਵਾਰ ਨੂੰ ਹੋਇਆ ਹੈ। ਇਸ ਮਾਮਲੇ ਵਿਚ ਮ੍ਰਿਤਕ ਔਰਤ ਮੰਜੂ ਦੇ ਭਰਾ ਵਿਸ਼ਨੂੰ ਦਾ ਕਹਿਣਾ ਹੈ ਕਿ 2006 ਤੋਂ ਉਹ ਲਗਾਤਾਰ ਪੁਲਿਸ ਅਤੇ ਥਾਣੇ ਦੇ ਗੇੜੇ ਮਾਰ ਰਿਹਾ ਸੀ। ਕਈ ਵਾਰ ਥਾਣੇ ਗਿਆ ਪਰ ਪੁਲਿਸ ਨੇ ਭਜਾ ਦਿੱਤਾ। ਇਸ ਤੋਂ ਬਾਅਦ ਵੀ ਉਹ ਇਨਸਾਫ਼ ਲਈ ਚੱਕਰ ਕੱਟਦਾ ਰਿਹਾ। ਓਰਾਈ ਕੋਤਵਾਲੀ ਪੁਲਿਸ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ।
17 ਅਪ੍ਰੈਲ ਨੂੰ ਜਨਤਕ ਸੁਣਵਾਈ ਵਿਚ ਸ਼ਿਕਾਇਤ ਦਰਜ ਕਰਕੇ ਦੱਸਿਆ ਗਿਆ ਕਿ ਭੈਣ ਦਾ ਕਾ-ਤ-ਲ ਕਾਨਪੁਰ ਵਿਚ ਰਹਿ ਰਿਹਾ ਹੈ। ਇਸ ਤੋਂ ਬਾਅਦ ਐਸ. ਪੀ. ਨੇ ਪੁਲਿਸ ਟੀਮ ਬਣਾ ਕੇ ਕਾਨਪੁਰ ਭੇਜ ਦਿੱਤੀ। ਸਖ਼ਤੀ ਨਾਲ ਪੁੱਛ ਗਿੱਛ ਤੋਂ ਬਾਅਦ ਉਸ ਨੇ ਕ-ਤ-ਲ ਦੀ ਗੱਲ ਕਬੂਲ ਕਰ ਲਈ। ਇਸ ਦੌਰਾਨ ਭੈਣ ਦੀ ਮੌ-ਤ ਦੇ ਸਦਮੇ ਕਾਰਨ ਪਿਤਾ ਦੀ ਵੀ ਮੌ-ਤ ਹੋ ਗਈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਇਸ ਨਾਲ ਹੁਣ ਭੈਣ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।