ਪੰਜਾਬ ਵਿਚ ਜਿਲ੍ਹਾ ਅਬੋਹਰ ਦੇ ਪਿੰਡ ਡੰਗਰਖੇੜਾ ਦੀ ਨੂੰਹ ਦੇ ਪਿੰਡ ਨਿਹਾਲਖੇੜਾ ਦੀ ਬੇਟੀ ਨੇ ਅੱਜ ਫਾਹਾ ਲਾ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ। ਪੁਲਿਸ ਵੱਲੋਂ ਉਸ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੁਲਿਸ ਵਲੋਂ ਮ੍ਰਿਤਕ ਦਾ ਸੁਸਾ-ਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ। ਜਿਸ ਦੇ ਆਧਾਰ ਉਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਮਾਪਿਆਂ ਨੇ ਉਸ ਦੇ ਸਹੁਰੇ ਪਰਿਵਾਰ ਉਤੇ ਉਸ ਨੂੰ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਅਤੇ ਸੁਸਾ-ਈਡ ਨੋਟ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 27 ਸਾਲਾ ਮਮਤਾ ਪੁੱਤਰੀ ਰਾਮ ਪ੍ਰਤਾਪ ਵਾਸੀ ਪਿੰਡ ਨਿਹਾਲਖੇੜਾ ਦੇ ਭਾਈ ਸੰਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਡੰਗਰਖੇੜਾ ਨਿਵਾਸੀ ਵਿਜੇ ਕੁਮਾਰ ਪੁੱਤਰ ਸੋਹਨ ਲਾਲ ਰਿਟਾਇਰਡ ਪਟਵਾਰੀ ਨਾਲ ਹੋਇਆ ਸੀ। ਵਿਜੇ ਡੱਬਵਾਲੀ ਸਥਿਤ ਜੀਓ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਹਫ਼ਤੇ ਵਿੱਚ ਇੱਕ ਵਾਰ ਹੀ ਘਰ ਆਉਂਦਾ ਹੈ। ਸੰਜੇ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਭੈਣ ਨੂੰ ਉਸ ਦੇ ਘਰ ਮਿਲਣ ਆਇਆ ਤਾਂ ਉਸ ਦਾ ਜੀਜਾ ਆਪਣੇ ਕੰਮ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਨਾਲ ਗੱਲ ਤੱਕ ਵੀ ਨਹੀਂ ਕੀਤੀ।
ਸੰਜੇ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਉਨ੍ਹਾਂ ਨੂੰ ਖਬਰ ਮਿਲੀ ਕਿ ਉਸ ਦੀ ਭੈਣ ਨੇ ਆਪਣੇ ਆਪ ਨੂੰ ਫਾਹਾ ਲਾ ਲਿਆ ਹੈ। ਜਦੋਂ ਉਹ ਪਰਿਵਾਰ ਸਮੇਤ ਮੌਕੇ ਉਤੇ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਭੈਣ ਘਰ ਵਿਚ ਮ੍ਰਿਤਕ ਪਈ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਖੂਈਖੇੜਾ ਪੁਲਿਸ ਨੂੰ ਦਿੱਤੀ। ਮਰਨ ਤੋਂ ਪਹਿਲਾਂ ਭੈਣ ਨੇ ਇਕ ਕਾਗਜ਼ ਉਤੇ ਆਪਣੇ ਸਹੁਰਿਆਂ ਵੱਲੋਂ ਕੀਤੇ ਜਾ ਰਹੇ ਤਸ਼ੱ-ਦਦ ਦੀ ਕਹਾਣੀ ਲਿਖੀ। ਪਿੰਡ ਦੇ ਹੀ ਇੱਕ ਪੰਚਾਇਤ ਮੈਂਬਰ ਨੇ ਉਕਤ ਸੁਸਾ-ਈਡ ਨੋਟ ਨਾਲ ਛੇੜਛਾੜ ਕੀਤੀ। ਸੰਜੇ ਨੇ ਮੌਕੇ ਉਤੇ ਪਹੁੰਚੀ ਪੁਲੀਸ ਤੋਂ ਮੰਗ ਕੀਤੀ ਕਿ ਉਸ ਦੀ ਭੈਣ ਦੇ ਪਤੀ ਸਮੇਤ ਉਸ ਦੀ ਸੱਸ, ਸਹੁਰੇ ਅਤੇ ਇੱਕ ਪੰਚਾਇਤ ਮੈਂਬਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਸਬੰਧੀ ਏ. ਐਸ. ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਲੜਕੀ ਨੇ ਫਾਹਾ ਲੈ ਕੇ ਖੁ-ਦ-ਕੁ-ਸ਼ੀ ਕੀਤੀ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਮ੍ਰਿਤਕਾ ਅਤੇ ਉਸ ਦੀ ਸੱਸ ਅਤੇ ਸਹੁਰੇ ਨੇ ਅੱਜ ਸਵੇਰੇ ਇਕੱਠਿਆਂ ਚਾਹ ਪੀਤੀ। ਉਸ ਦਾ ਪਤੀ ਕੱਲ੍ਹ ਸ਼ਾਮ ਨੂੰ ਹੀ ਆਪਣੇ ਕੰਮ ਉਤੇ ਚਲਿਆ ਗਿਆ ਸੀ। ਉਹ ਘਰ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੁਸਾ-ਈਡ ਨੋਟ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀ ਖੁਦ ਨੂੰ ਇਕੱਲਿਆਂ ਮਹਿਸੂਸ ਕਰ ਰਹੀ ਸੀ ਅਤੇ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਸੀ। ਜਦੋਂ ਮ੍ਰਿਤਕਾ ਦੀ ਸੱਸ ਪਿੰਡ ਕੁਝ ਸਾਮਾਨ ਲੈਣ ਗਈ ਤਾਂ ਉਸ ਨੇ ਖੁ-ਦ-ਕੁ-ਸ਼ੀ ਕਰ ਲਈ। ਮ੍ਰਿਤਕ ਦੇ ਮਾਪਿਆਂ ਦੇ ਬਿਆਨਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।