ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਆਉਂਦੇ ਨੌਜਵਾਨਾਂ ਨਾਲ ਹਾਦਸਾ, ਤਿੰਨ ਘਰਾਂ ਵਿਚ ਛਾਇਆ ਸੋਗ

Punjab

ਪੰਜਾਬ ਸੂਬੇ ਦੇ ਤਰਨਤਾਰਨ ਵਿੱਚ ਤੇਜ਼ ਸਪੀਡ ਡਰਾਈਵਰ ਦਾ ਕਹਿਰ ਦੇਖਣ ਨੂੰ ਮਿਲਿਆ। ਤੇਜ਼ ਸਪੀਡ ਇਕ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌ-ਤ ਹੋ ਗਈ। ਇਹ ਦਰਦਨਾਕ ਹਾਦਸਾ ਐਤਵਾਰ ਨੂੰ ਵਾਪਰਿਆ। ਇਹ ਹਾਦਸਾ ਐਤਵਾਰ ਦੀ ਸਵੇਰੇ 7.30 ਵਜੇ ਉਸ ਸਮੇਂ ਵਾਪਰੀ ਜਦੋਂ ਇਹ ਨੌਜਵਾਨ ਬਾਈਕ ਉਤੇ ਸਵਾਰ ਹੋਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਵਾਪਿਸ ਆਪਣੇ ਪਿੰਡ ਫਤਿਹਾਬਾਦ ਨੂੰ ਆ ਰਹੇ ਸਨ।

ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਪਹਿਚਾਣ ਹਲਕਾ ਖਡੂਰ ਸਾਹਿਬ ਦੇ ਪਿੰਡ ਫਤਿਆਬਾਦ ਦੇ ਰਹਿਣ ਵਾਲੇ ਅਤੇ ਇਨ੍ਹਾਂ ਦੇ ਨਾਮ ਅੰਮ੍ਰਿਤਪਾਲ ਸਿੰਘ ਉਮਰ 17 ਸਾਲ ਪੁੱਤਰ ਤਰਸੇਮ ਲਾਲ, ਅਰਸ਼ਦੀਪ ਸਿੰਘ ਪੁੱਤਰ ਸੋਨੂੰ ਠੇਕੇਦਾਰ ਅਤੇ ਮਨੀ ਸਿੰਘ ਉਮਰ 20 ਸਾਲ ਪੁੱਤਰ ਜਸਬੀਰ ਸਿੰਘ ਦੇ ਰੂਪ ਵਜੋਂ ਹੋਈ ਹੈ। ਇਹ ਤਿੰਨੋਂ ਸ਼ਨੀਵਾਰ ਦੀ ਰਾਤ ਨੂੰ ਇੱਕ ਹੀ ਮੋਟਸਾਈਕਲ ਉਤੇ ਸਵਾਰ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਦੇ ਲਈ ਘਰ ਤੋਂ ਗਏ ਸਨ। ਇਹ ਤਿੰਨੇ ਨੌਜਵਾਨ ਐਤਵਾਰ ਸਵੇਰੇ 7.30 ਵਜੇ ਸ੍ਰੀ ਹਰਿਮੰਦਰ ਸਾਹਿਬ ਤੋਂ ਵਾਪਸ ਘਰ ਨੂੰ ਪਰਤ ਰਹੇ ਸਨ।

ਨੌਜਵਾਨਾਂ ਨਾਲ ਵਾਪਸ ਆਉਂਦੇ ਸਮੇਂ ਪਿੰਡ ਵੇਈਪੁਈ ਨੇੜੇ ਇਕ ਤੇਜ਼ ਸਪੀਡ ਵਿਚ ਆ ਰਹੇ ਟਿੱਪਰ ਨੇ ਇਕ ਹੋਰ ਵਾਹਨ ਨੂੰ ਬਚਾਉਣ ਦੇ ਚੱਕਰ ਵਿਚ (ਸ੍ਰੀ ਗੋਇੰਦਵਾਲ ਸਾਹਿਬ ਤੋਂ ਤਰਨ ਵੱਲ ਆਉਂਦੇ ਸਮੇਂ) ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮਨੀ ਅਤੇ ਅਰਸ਼ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਅੰਮ੍ਰਿਤ ਕਾਫੀ ਦੇਰ ਤੱਕ ਹਾਦਸੇ ਵਾਲੀ ਥਾਂ ਤੇ ਸਹਿਕਦਾ ਰਿਹਾ ਅਤੇ ਬਾਅਦ ਵਿਚ ਉਸ ਦੀ ਵੀ ਮੌ-ਤ ਹੋ ਗਈ। ਇਸ ਦੁਖਦ ਹਾਦਸੇ ਵਿਚ ਤਿੰਨੋਂ ਨੌਜਵਾਨਾਂ ਦੀ ਸੜਕ ਉਤੇ ਹੀ ਮੌ-ਤ ਹੋ ਗਈ।

ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ

ਦੱਸਣਯੋਗ ਹੈ ਕਿ ਤਿੰਨੋਂ ਨੌਜਵਾਨਾਂ ਨੇ ਹੈਲਮਟ ਨਹੀਂ ਪਾਇਆ ਸੀ। ਹੈਲਮੇਟ ਨਾ ਪਾਉਣ ਕਾਰਨ ਹੀ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਇਕ ਨੌਜਵਾਨ ਦੀ ਦਰਦ-ਨਾਕ ਮੌ-ਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਗੋਇੰਦਵਾਲ ਸਾਹਿਬ ਅਤੇ ਸਦਰ ਤਰਨਤਾਰਨ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *