ਪੰਜਾਬ ਵਿਚ ਜ਼ਿਲ੍ਹਾ ਮੁਕਤਸਰ ਦੇ ਕੋਟਲੀ ਰੋਡ ਉਤੇ ਗਲੀ ਨੰਬਰ ਇੱਕ ਵਿਚ ਘਰ ਦੇ ਕਮਰੇ ਵਿਚੋਂ ਸ਼ੱਕੀ ਹਾਲ ਵਿਚ ਇੱਕ ਵਿਆਹੀ ਮਹਿਲਾ ਦੀ ਦੇਹ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੋਨੂੰ ਰਾਣੀ ਪਤਨੀ ਸੁਰਿੰਦਰ ਕੁਮਾਰ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦਾ ਕਰੀਬ 25 ਸਾਲ ਪਹਿਲਾਂ ਵਿਆਹ ਹੋਇਆ ਸੀ। ਹੁਣ ਚਾਰ ਬੱਚੇ ਵੀ ਹਨ। ਪਤੀ ਸੁਰਿੰਦਰ ਕੁਮਾਰ ਅਤੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਸੋਨੂੰ ਰਾਣੀ ਨੇ ਐਤਵਾਰ ਰਾਤ ਅੱਠ ਵਜੇ ਦੇ ਕਰੀਬ ਘਰ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ।
ਦੂਜੇ ਪਾਸੇ ਜਦੋਂ ਸੋਮਵਾਰ ਨੂੰ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਮ੍ਰਿਤਕ ਦੀ ਭੈਣ ਅਤੇ ਜੀਜੇ ਨੇ ਆ ਕੇ ਇਸ ਮਾਮਲੇ ਨੂੰ ਕ-ਤ-ਲ ਦੱਸਦੇ ਹੋਏ ਪਹਿਲਾਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਫਿਰ ਥਾਣਾ ਸਿਟੀ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਡੀ. ਐਸ. ਪੀ. ਅਵਤਾਰ ਸਿੰਘ ਅਤੇ ਥਾਣਾ ਇੰਚਾਰਜ ਨਵਪ੍ਰੀਤ ਸਿੰਘ ਪੁਲਿਸ ਟੀਮ ਨਾਲ ਮੌਕੇ ਉਤੇ ਪਹੁੰਚੇ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌ-ਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕੀਤੇ
ਪ੍ਰਾਪਤ ਜਾਣਕਾਰੀ ਅਨੁਸਾਰ ਕੋਟਲੀ ਰੋਡ ਇਲਾਕੇ ਦੀ ਰਹਿਣ ਵਾਲੀ ਔਰਤ ਸੋਨੂੰ ਰਾਣੀ ਦੀ ਘਰ ਦੇ ਕਮਰੇ ਵਿੱਚੋਂ ਸ਼ੱਕੀ ਹਾਲ ਵਿੱਚ ਦੇਹ ਮਿਲੀ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਦੀ ਭੈਣ ਨੀਤੂ ਅਤੇ ਜੀਜਾ ਰਮਨ ਕੁਮਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਅਧਿਕਾਰੀ ਮ੍ਰਿਤਕ ਦੇ ਘਰ ਮੌਕੇ ਉਤੇ ਪਹੁੰਚੇ। ਇਸ ਦੇ ਨਾਲ ਹੀ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਸੁਰਾਗ ਜੁਟਾਉਣੇ ਸ਼ੁਰੂ ਕਰ ਦਿੱਤੇ।
ਪਤੀ ਤੇ ਲੱਗਿਆ ਹੱਤਿਆ ਦਾ ਦੋਸ਼ੀ
ਪਤੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਰਾਤ ਸੋਨੂੰ ਰਾਣੀ ਆਪਣੇ ਕਮਰੇ ਵਿਚ ਗਈ ਅਤੇ ਉਸ ਨੇ ਫਾਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਕਿਸੇ ਨਾਲ ਕੋਈ ਝਗੜਾ ਆਦਿ ਨਹੀਂ ਹੋਇਆ ਸੀ। ਪਤਾ ਨਹੀਂ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੀ ਭੈਣ ਨੀਤੂ ਅਤੇ ਜੀਜਾ ਰਮਨ ਕੁਮਾਰ ਨੇ ਦੋਸ਼ ਲਾਇਆ ਕਿ ਇਹ ਖੁ-ਦ-ਕੁ-ਸ਼ੀ ਨਹੀਂ ਸਗੋਂ ਕ-ਤ-ਲ ਹੈ।
ਉਸ ਦੀ ਭੈਣ ਦਾ ਪਤੀ ਅਕਸਰ ਹੀ ਉਸ ਦੀ ਕੁੱਟ-ਮਾਰ ਕਰਦਾ ਸੀ। ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਉਨ੍ਹਾਂ ਨੇ ਉਸ ਦੀ ਭੈਣ ਦਾ ਕ-ਤ-ਲ ਕਰ ਦਿੱਤਾ ਹੈ। ਥਾਣਾ ਸਿਟੀ ਇੰਚਾਰਜ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।