ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਗੁਮਟਾਲਾ ਕਾਲੋਨੀ ਇਲਾਕੇ ਵਿਚ ਇਕ ਨੌਜਵਾਨ ਨੇ ਗੁਆਂਢ ਵਿਚ ਰਹਿਣ ਵਾਲੀ ਇਕ ਲੜਕੀ ਦਾ ਇਸ ਲਈ ਕ-ਤ-ਲ ਕਰ ਦਿੱਤਾ ਕਿਉਂਕਿ ਉਹ ਉਸ ਉਤੇ ਵਿਆਹ ਲਈ ਦਬਾਅ ਪਾ ਰਹੀ ਸੀ। ਦੋਵਾਂ ਦੇ ਪਿਛਲੇ 2 ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਲੜਕੇ ਦੇ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਹੀਂ ਸਨ।
ਇਸੇ ਕਾਰਨ ਸੋਮਵਾਰ ਰਾਤ ਨੌਜਵਾਨ ਲੜਕੀ ਨੂੰ ਆਪਣੀ ਕਾਰ ਵਿਚ ਲੋਹਾਰਕਾ ਰੋਡ ਵੱਲ ਲੈ ਗਿਆ ਅਤੇ ਉਥੇ ਕਟਰ ਨਾਲ ਉਸ ਦੇ ਗਲ ਤੇ ਵਾਰ ਕਰ ਕੇ ਉਸ ਦਾ ਕ-ਤ-ਲ ਕਰ ਦਿੱਤਾ। ਲੜਕੀ ਦੀ ਮੌ-ਤ ਤੋਂ ਬਾਅਦ ਦੋਸ਼ੀ ਨੇ ਉਸ ਦੀ ਦੇਹ ਜਗਦੇਵ ਕਲਾਂ ਦੀ ਨਹਿਰ ਵਿੱਚ ਸੁੱਟ ਦਿੱਤੀ। ਲੜਕੀ ਦੇ ਚਿਹਰੇ ਤੋਂ ਇਲਾਵਾ ਨੌਜਵਾਨ ਨੇ ਕਟਰ ਨਾਲ ਉਸ ਦੇ ਬਾਕੀ ਸਰੀਰ ਉਤੇ ਵੀ ਕਈ ਜ਼ਖ਼ਮ ਕਰ ਦਿੱਤੇ। ਮ੍ਰਿਤਕ ਸਲੋਨੀ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ, ਜਦੋਂ ਕਿ ਦੋਸ਼ੀ ਦਰਸ਼ਨਦੀਪ ਸਿੰਘ ਉਰਫ਼ ਪਾਹੁਲ ਦੇ ਪਰਿਵਾਰ ਵਾਲਿਆਂ ਅਨੁਸਾਰ ਉਹ ਨਾਬਾਲਗ ਹੈ।
ਦੂਜੇ ਪਾਸੇ ਸਲੋਨੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਬਾਲਗ ਹੈ। ਅਜਨਾਲਾ ਦੇ ਡੀ. ਐਸ. ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਦੋਸ਼ੀ ਲੜਕੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛ ਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਹੈ ਕਿ ਬੀਤੀ ਰਾਤ ਵੀ ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਨੌਜਵਾਨ ਨੇ ਪਹਿਲਾਂ ਲੜਕੀ ਉਤੇ ਬਲੇਡ ਨਾਲ ਵਾਰ ਕੀਤਾ, ਜਦੋਂ ਬਲੇਡ ਹੇਠਾਂ ਡਿੱਗ ਗਿਆ ਤਾਂ ਉਸ ਨੇ ਕਟਰ ਨਾਲ ਲੜਕੀ ਦਾ ਗਲ ਅਤੇ ਮੂੰਹ ਤੇ ਵਾਰ ਕਰ ਦਿੱਤਾ ਅਤੇ ਲੜਕੀ ਦੇ ਸਰੀਰ ਤੇ ਡੂੰਘੇ ਜ਼ਖਮ ਕਰ ਦਿੱਤੇ। ਇਸ ਤੋਂ ਬਾਅਦ ਲੜਕੀ ਦੀ ਮੌ-ਤ ਹੋ ਗਈ ਅਤੇ ਉਹ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਇੱਕ ਬਲੇਡ ਅਤੇ ਇੱਕ ਕਟਰ ਵੀ ਬਰਾਮਦ ਕੀਤਾ ਹੈ।
ਦੋਸ਼ੀ ਦਾ ਗੁਮਟਾਲਾ ਕਲੋਨੀ ਵਿੱਚ ਪੁਰਾਣਾ ਘਰ, ਇਨ੍ਹੀਂ ਦਿਨੀਂ ਉਹ ਦਿੱਲੀ ਰਹਿ ਰਿਹਾ, ਪਰਿਵਾਰ ਨਾਲ ਵਿਆਹ ਵਿਚ ਆਇਆ ਸੀ…ਗ੍ਰਿਫਤਾਰ
ਦਰਸ਼ਨਦੀਪ ਸਿੰਘ ਆਪਣੇ ਪਰਿਵਾਰ ਨਾਲ ਦਿੱਲੀ ਵਿੱਚ ਰਹਿੰਦਾ ਹੈ ਅਤੇ ਕਦੇ-ਕਦੇ ਅੰਮ੍ਰਿਤਸਰ ਗੁਮਟਾਲਾ ਕਲੋਨੀ ਵਿੱਚ ਬਣੇ ਆਪਣੇ ਪੁਰਾਣੇ ਘਰ ਵਿੱਚ ਆਉਂਦਾ ਜਾਂਦਾ ਸੀ। ਤਿੰਨ ਦਿਨ ਪਹਿਲਾਂ ਇਹ ਨੌਜਵਾਨ ਆਪਣੀ ਮਾਂ ਅਤੇ ਭਰਾ ਨਾਲ ਅੰਮ੍ਰਿਤਸਰ ਕਿਸੇ ਰਿਸ਼ਤੇਦਾਰ ਦੇ ਘਰ ਚੱਲ ਰਹੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਦੋਸ਼ੀ ਪਰਿਵਾਰ ਦਾ ਮਤਰੇਆ ਪੁੱਤਰ ਹੈ ਅਤੇ ਭੈਣ ਵਿਦੇਸ਼ ਵਿੱਚ ਰਹਿੰਦੀ ਹੈ।
ਪਿਤਾ ਸਰਕਾਰੀ ਵਿਭਾਗ ਤੋਂ ਸੇਵਾਮੁਕਤ ਹੋ ਕੇ ਹੁਣ ਆਪਣੀ ਧੀ ਨਾਲ ਵਿਦੇਸ਼ ਚਲਾ ਗਿਆ ਹੈ। ਲੜਕੀ ਦਾ ਪਰਿਵਾਰ ਗਰੀਬ ਅਤੇ ਲੜਕੇ ਦਾ ਪਰਿਵਾਰ ਅਮੀਰ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਵੀ ਨੌਜਵਾਨ ਨੂੰ ਲੜਕੀ ਦਾ ਪਿੱਛਾ ਛੱਡਣ ਲਈ ਕਿਹਾ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਮ੍ਰਿਤਕ ਦੇ ਭਰਾ ਡੇਵਿਡ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਸਲੇਨੀ ਲੋਹਾਰਕਾ ਰੋਡ ਤੇ ਸਥਿਤ ਕਲੀਨਿਕ ਵਿਚ ਕੰਮ ਕਰਦੀ ਸੀ ਅਤੇ ਬੀਤੀ ਰਾਤ ਵੀ ਕਲੀਨਿਕ ਬੰਦ ਹੋਣ ਤੇ ਸਲੇਨੀ ਉਥੋਂ ਚਲੀ ਗਈ, ਪਰ ਉਹ ਘਰ ਨਹੀਂ ਪਹੁੰਚੀ।
ਪਰਿਵਾਰ ਨੂੰ ਕ-ਤ-ਲ ਵਿੱਚ 2-3 ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਦੋ ਤੋਂ ਤਿੰਨ ਲੋਕਾਂ ਨੇ ਮਿਲ ਕੇ ਕ-ਤ-ਲ ਕੀਤਾ ਹੈ। ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।