ਹਰਿਆਣਾ ਦੇ ਕੁਰੂਕਸ਼ੇਤਰ ਪਿਹੋਵਾ ਵਿਚ ਗੂਹਲਾ ਤੋਂ ਚੀਕਾ ਰੋਡ ਉਤੇ ਸਰਸਵਤੀ ਡਰੇਨ ਨੇੜੇ ਕਾਰ ਦੀ ਟੱਕਰ ਲੱਗ ਜਾਣ ਨਾਲ ਬਾਈਕ ਤੇ ਸਵਾਰ ਦੋ ਦੋਸਤਾਂ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਤੀਜਾ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਦੋਸ਼ੀ ਕਾਰ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਕਰਨ ਉਮਰ 19 ਸਾਲ ਵਾਸੀ ਫੌਟੀ ਪਲਾਟ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਉਮਰ 20 ਸਾਲ ਵਾਸੀ ਮਾਡਲ ਟਾਊਨ ਦੇ ਰੂਪ ਵਜੋਂ ਹੋਈ ਹੈ। ਕਰਨਾ ਸ਼ਹਿਰ ਦੇ ਇੱਕ ਆਈਲੈਟਸ ਸੈਂਟਰ ਵਿੱਚ ਕੰਮ ਕਰਦਾ ਸੀ ਜਦੋਂ ਕਿ ਜਸ਼ਨਾ ਇੱਕ ਦੁੱਧ ਦੀ ਡੇਅਰੀ ਉਤੇ ਕੰਮ ਕਰਦਾ ਸੀ।
ਪੁਲਿਸ ਨੇ ਦੋਵਾਂ ਦੀਆਂ ਦੇਹਾਂ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਅਜੇ ਕੁਮਾਰ ਵਾਸੀ ਫੌਜੀ ਪਲਾਟ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਆਪਣੇ ਦੋਸਤ ਕਰਨ ਅਤੇ ਜਸ਼ਨ ਨਾਲ ਬਾਈਕ ਉਤੇ ਸਵਾਰ ਹੋਕੇ ਸਰਸਵਤੀ ਖੇੜਾ (ਭੱਟ ਮਾਜਰਾ) ਨਿੱਜੀ ਕੰਮ ਲਈ ਗਏ ਸੀ। ਕੰਮ ਖਤਮ ਕਰਕੇ ਜਸ਼ਨ ਉਸ ਨੂੰ ਅਤੇ ਕਰਨ ਨੂੰ ਘਰ ਛੱਡਣ ਆ ਰਿਹਾ ਸੀ। ਕਰਨ ਵਿਚਕਾਰ ਬੈਠਾ ਸੀ ਅਤੇ ਉਹ ਪਿੱਛੇ ਬੈਠਾ ਸੀ। ਸਾਢੇ 10 ਵਜੇ ਦੇ ਕਰੀਬ ਜਦੋਂ ਉਹ ਅੰਬਾਲਾ ਰੋਡ ਤੋਂ ਡਰੇਨ ਰੋਡ ਉਤੇ ਸਥਿਤ ਗੂਹਲਾ ਤੋਂ ਚੀਕਾ ਡਰੇਨ ਦੇ ਪੁਲ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਕਾਰ ਡਰਾਈਵਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਟੱਕਰ ਦੇ ਲੱਗਦੇ ਹੀ ਤਿੰਨੋਂ ਬਾਈਕ ਸਮੇਤ ਸੜਕ ਉਤੇ ਡਿੱਗ ਗਏ। ਇਸ ਹਾਦਸੇ ਵਿੱਚ ਜਸ਼ਨ ਅਤੇ ਕਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਸੂਚਨਾ ਮਿਲਦੇ ਹੀ ਜਸ਼ਨ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਉਤੇ ਪਹੁੰਚ ਕੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਿਹੋਵਾ ਵਿਖੇ ਦਾਖਲ ਕਰਵਾਇਆ। ਇੱਥੇ ਡਾਕਟਰਾਂ ਨੇ ਕਰਨ ਅਤੇ ਜਸ਼ਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਿਕਾਇਤ ਉਤੇ ਪੁਲਿਸ ਨੇ ਕਾਰ ਨੰਬਰ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ।
ਅੱਜ ਕੀਤਾ ਜਾਵੇਗਾ ਪੋਸਟਮਾਰਟਮ
ਪੁਲਿਸ ਨੇ ਦੋਵਾਂ ਦੀਆਂ ਦੇਹਾ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਵਿਚ ਭੇਜ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਦੇਹਾ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਦੂਜੇ ਪਾਸੇ ਦੋਵਾਂ ਬੱਚਿਆਂ ਦੀ ਚਾਣ-ਚੱਕ ਮੌ-ਤ ਹੋ ਜਾਣ ਕਾਰਨ ਦੋਵਾਂ ਦੇ ਪਰਿਵਾਰਕ ਮੈਂਬਰਾਂ ਦਾ ਸਦਮੇ ਵਿਚ ਬੁਰਾ ਹਾਲ ਹੈ।