ਉਤਰ ਪ੍ਰਦੇਸ਼ (ਯੂਪੀ) ਵਿਚ ਮੰਗੇਤਰ ਨੇ ਵਿਆਹ ਵਾਲੇ ਦਿਨ ਮੰਗੇਤਰ ਨੂੰ ਬਿਊਟੀ ਪਾਰਲਰ ਵਿਚ ਲਿਜਾਣ ਦੇ ਬਹਾਨੇ ਨਾਲ ਬੁਲਾਇਆ ਅਤੇ ਉਸ ਨੂੰ ਘੁਮਾਉਣ ਦੇ ਬਹਾਨੇ ਪਿਕਨਿਕ ਵਾਲੀ ਥਾਂ ਉਤੇ ਲੈ ਗਿਆ। ਜਿੱਥੇ ਉਸ ਦਾ ਗਲ ਘੁੱਟ ਕੇ ਜੰਗਲ ਵਿਚ ਕ-ਤ-ਲ ਕਰ ਦਿੱਤਾ ਅਤੇ ਦੇਹ ਨੂੰ ਛੁਪਾ ਕੇ ਭੱਜ ਗਿਆ।
ਪਰਿਵਾਰਕ ਮੈਂਬਰਾਂ ਨੇ ਬੇਟੀ ਦੇ ਘਰ ਵਾਪਸ ਨਾ ਆਉਣ ਉਤੇ ਭਾਲ ਕਰਨ ਤੋਂ ਬਾਅਦ ਮਹਾਨਗਰ ਪੁਲਿਸ ਸਟੇਸ਼ਨ ਵਿਚ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਪਰ ਸੋਮਵਾਰ ਨੂੰ ਇਹ ਮਾਮਲਾ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਮੰਗੇਤਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਮਰਜ਼ੀ ਦੇ ਖਿਲਾਫ ਵਿਆਹ ਹੋਣ ਤੇ ਉਸ ਨੇ ਉਸ ਦਾ ਕ-ਤ-ਲ ਕਰ ਦਿੱਤਾ ਹੈ।
4 ਮਈ ਨੂੰ ਹੋਣਾ ਸੀ ਵਿਆਹ ਕਾਲ ਡਿਟੇਲ ਤੋਂ ਹੋਇਆ ਸ਼ੱਕ
ਪੁਰਾਣਾ ਮਹਾਨਗਰ ਘੋਸਿਆਨਾ ਵਾਸੀ ਗੁਬਾਰਾ ਵਿਕਰੇਤਾ ਸੰਜੇ ਕੁਮਾਰ ਦੀ ਬੇਟੀ ਕੋਮਲ ਉਮਰ 22 ਸਾਲ ਦਾ ਵਿਆਹ 4 ਮਈ ਨੂੰ ਕੁਰਸੀ ਰੋਡ ਨਿਵਾਸੀ ਇਲੈਕਟ੍ਰੀਸ਼ੀਅਨ ਰਾਹੁਲ (ਅਸਲ ਰਾਏਬਰੇਲੀ) ਨਾਲ ਹੋਣ ਵਾਲਾ ਸੀ। ਸੰਜੇ ਮੁਤਾਬਕ ਵਿਆਹ ਵਾਲੇ ਦਿਨ ਘਰੋਂ ਬਿਊਟੀ ਪਾਰਲਰ ਜਾਣ ਦੀ ਗੱਲ ਕਹਿ ਕੇ ਗਈ ਸੀ। ਜਦੋਂ ਉਹ ਵਾਪਸ ਨਾ ਆਈ ਤਾਂ ਉਸ ਨੇ ਰਾਹੁਲ ਨੂੰ ਫੋਨ ਕਰਕੇ ਜਾਣਕਾਰੀ ਮੰਗੀ ਪਰ ਉਸ ਨੇ ਗੋਲਮੋਲ ਜਵਾਬ ਦਿੱਤਾ। ਜਿਸ ਤੋਂ ਬਾਅਦ ਥਾਣੇ ਵਿਚ ਸੂਚਨਾ ਦਿੱਤੀ ਗਈ ਅਤੇ ਨਾਲ ਹੀ ਉਸ ਦੀ ਭਾਲ ਜਾਰੀ ਰੱਖੀ। ਪੁਲਿਸ ਨੇ ਕੋਮਲ ਦੀ ਕਾਲ ਡਿਟੇਲ ਵਿਚ ਰਾਹੁਲ ਨਾਲ ਆਖਰੀ ਵਾਰ ਗੱਲ ਹੋਣ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਕੋਮਲ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਗਿੱਛ ਕੀਤੀ।
ਪਹਿਲਾਂ ਉਸ ਨੇ ਟਾਲ ਮਟੋਲ ਵਾਲੇ ਜਵਾਬ ਦਿੱਤੇ ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਉਹ ਟੁੱਟ ਗਿਆ। ਉਸ ਨੇ ਮੰਨਿਆ ਕਿ ਉਹ ਕੋਮਲ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਪਰ ਉਸ ਨੇ ਦਬਾਅ ਪਾ ਕੇ ਵਿਆਹ ਦੀ ਤਰੀਕ ਤੈਅ ਕਰਾ ਲਈ ਸੀ। ਇਸ ਕਾਰਨ ਯੋਜਨਾਬੱਧ ਤਰੀਕੇ ਦੇ ਨਾਲ ਵਿਆਹ ਵਾਲੇ ਦਿਨ ਬਿਊਟੀ ਪਾਰਲਰ ਜਾਣ ਦੀ ਗੱਲ ਕਹਿ ਕੇ ਬੁਲਾਇਆ ਅਤੇ ਫਿਰ ਕੁਕਰੈਲ ਚਲਾ ਗਿਆ। ਜਿੱਥੇ ਉਸ ਦਾ ਗਲ ਦਬਾ ਕੇ ਕ-ਤ-ਲ ਕਰ ਦਿੱਤਾ ਗਿਆ। ਪੁਲਿਸ ਨੇ ਮੰਗਲਵਾਰ ਦੇਰ ਰਾਤ ਰਾਹੁਲ ਦੀ ਨਿਸ਼ਾਨਦੇਹੀ ਤੇ ਜੰਗਲ ਵਿਚੋਂ ਕੋਮਲ ਦੀ ਦੇਹ ਬਰਾਮਦ ਕਰ ਲਈ ਹੈ।
ਵਿਆਹ ਵਾਲੇ ਦਿਨ ਦੁਲਹਨ ਲਾਪਤਾ ਹੋਣ ਦਾ ਮੈਸੇਜ ਹੋਇਆ ਵਾਇਰਲ
ਸੰਜੇ ਨੇ ਦੋਸ਼ ਲਾਇਆ ਕਿ ਪੁਲਿਸ ਨੇ ਲਾਪਤਾ ਵਿਅਕਤੀ ਦਾ ਪਰਚਾ ਦਰਜ ਕਰਨ ਤੋਂ ਬਾਅਦ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਕਈ ਲੋਕਾਂ ਤੋਂ ਬੇਟੀ ਦੀ ਭਾਲ ਲਈ ਮਦਦ ਮੰਗੀ। ਸੋਮਵਾਰ ਨੂੰ ਕਿਸੇ ਜਾਣਕਾਰ ਦੀ ਮਦਦ ਨਾਲ ਵਿਆਹ ਵਾਲੇ ਦਿਨ ਦੁਲਹਨ ਲਾਪਤਾ ਹੋਣ ਦਾ ਸੁਨੇਹਾ ਸੋਸ਼ਲ ਮੀਡੀਆ ਉਤੇ ਪੋਸਟ ਕਰਵਾਇਆ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਅਤੇ ਮੰਗਲਵਾਰ ਨੂੰ ਰਾਹੁਲ ਨੂੰ ਫੜ ਕੇ ਪੁੱਛ ਗਿੱਛ ਕੀਤੀ ਗਈ। ਜਿਸ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਕੋਮਲ ਦੀ ਰਾਹੁਲ ਨਾਲ ਆਖਰੀ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਦੀ ਆਖਰੀ ਲੋਕੇਸ਼ਨ ਪਿਕਨਿਕ ਸਪਾਟ ਸੀ।
ਰਾਹੁਲ ਦੇ ਪਰਿਵਾਰ ਵਾਲੇ ਵਿਆਹ ਤੋਂ ਖੁਸ਼ ਨਹੀਂ ਸਨ
ਰਾਹੁਲ ਦੇ ਦੱਸਣ ਮੁਤਾਬਕ ਕੋਮਲ ਨਾਲ ਉਸ ਦੀ ਮੁਲਾਕਾਤ ਇਕ ਦੁਕਾਨ ਉਤੇ ਹੋਈ ਅਤੇ ਦੋਵੇਂ ਦੋਸਤ ਬਣ ਗਏ। ਕੋਮਲ ਦੇ ਦਬਾਅ ਕਾਰਨ ਉਹ ਵਿਆਹ ਲਈ ਤਿਆਰ ਹੋ ਗਿਆ, ਪਰ ਪਰਿਵਾਰ ਵਾਲੇ ਤਿਆਰ ਨਹੀਂ ਸਨ, ਜਦੋਂ ਕਿ ਪਰਿਵਾਰਕ ਮੈਂਬਰਾਂ ਨੇ ਵਿਆਹ ਵਿਚ ਆਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਜਿਸ ਕਾਰਨ 4 ਮਈ ਦੀ ਸਵੇਰ ਨੂੰ ਕੋਮਲ ਨੂੰ ਬਿਊਟੀ ਪਾਰਲਰ ਦੇ ਬਹਾਨੇ ਮਹਾਂਨਗਰ ਘੋਸੀਆਣਾ ਦੇ ਕੋਲ ਬੁਲਾਇਆ। ਜਿਸ ਤੋਂ ਬਾਅਦ ਘੁੰਮਣ ਦੇ ਬਹਾਨੇ ਉਸ ਨੂੰ ਪਿਕਨਿਕ ਵਾਲੀ ਥਾਂ ਉਤੇ ਲਿਜਾ ਕੇ ਦੁਪੱਟੇ ਨਾਲ ਗਲਾ ਘੁੱਟ ਕੇ ਮੌ-ਤ ਦੇ ਘਾਟ ਉਤਾਰ ਦਿੱਤਾ ਗਿਆ।
ਵਿਆਹ ਤੋਂ ਪਹਿਲਾਂ ਮਨਾ ਕਰਦਾ ਤਾਂ ਬੇਟੀ ਜਿਉਂਦੀ ਹੁੰਦੀ
ਗੁਬਾਰਾ ਵਿਕਰੇਤਾ ਸੰਜੇ ਬੇਟੀ ਖਬਰ ਸੁਣਨ ਤੋਂ ਬਾਅਦ ਬੇਸੁੱਧ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਧੀ ਦਾ ਵਿਆਹ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਨਕਾਰ ਕਰ ਦਿੰਦਾ। ਜਿਸ ਨਾਲ ਬੇਟੀ ਘੱਟੋ ਘੱਟ ਜ਼ਿੰਦਾ ਤਾਂ ਹੁੰਦੀ। ਸੰਜੇ ਮੁਤਾਬਕ ਰਾਹੁਲ ਨਾਲ ਰਿਸ਼ਤਾ ਬੇਟੀ ਦੇ ਕਹਿਣ ਉਤੇ ਹੀ ਤੈਅ ਹੋਇਆ ਸੀ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ। ਉਨ੍ਹਾਂ ਦੀ ਮੁਲਾਕਾਤ ਪਤਾ ਨਹੀਂ ਕਿਵੇਂ ਹੋਈ।